ਦੇਸ਼

ਵਿਦੇਸ਼ਾਂ ’ਚ ਵਸਦੇ ਭਾਰਤੀਆਂ ਦੀ ਗਿਣਤੀ ਬਾਰੇ ਸਰਕਾਰ ਕੋਲ ਕੋਈ ਅੰਕੜਾ ਨਹੀਂ

August 05, 2022 11:13 AM

- ਸੰਸਦੀ ਕਮੇਟੀ ਨੇ ਹੈਰਾਨੀ ਪ੍ਰਗਟਾਈ

ਏਜੰਸੀਆਂ
ਨਵੀਂ ਦਿੱਲੀ/4 ਅਗਸਤ : ਸੰਸਦੀ ਕਮੇਟੀ ਨੇ ਸਰਕਾਰ ਕੋਲ ਦੁਨੀਆ ਭਰ ਵਿੱਚ ਫੈਲੇ ਪਰਵਾਸੀ ਭਾਰਤੀ ਭਾਈਚਾਰੇ ਦਾ ਕੋਈ ‘ਅਧਿਕਾਰਤ ਅੰਕੜਾ’ ਨਾ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨੇ/ਹਾਈ ਕਮਿਸ਼ਨ/ਮਿਸ਼ਨ ਦਾ ਪਰਵਾਸੀ ਭਾਰਤੀਆਂ ਨਾਲ ਵਿਆਪਕ ਅਤੇ ਨਜ਼ਦੀਕੀ ਸੰਪਰਕ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪਰਵਾਸੀ ਭਾਰਤੀਆਂ ਨੂੰ ਰਜਿਸਟਰਡ ਕਰਨ ਲਈ ਉਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਡੇਟਾ ਤਿਆਰ ਕੀਤਾ ਜਾ ਸਕੇ। ਇਹ ਗੱਲ ਬੁੱਧਵਾਰ ਨੂੰ ਸੰਸਦ ‘ਚ ਪੇਸ ਕੀਤੀ ਗਈ ਭਾਜਪਾ ਸੰਸਦ ਮੈਂਬਰ ਪੀਪੀ ਚੌਧਰੀ ਦੀ ਅਗਵਾਈ ਵਾਲੀ ਵਿਦੇਸ ਮਾਮਲਿਆਂ ਦੀ ਸਥਾਈ ਕਮੇਟੀ ਦੀ ਰਿਪੋਰਟ ‘ਚ ਕਹੀ ਗਈ।
ਪਰਵਾਸੀ ਭਾਰਤੀਆਂ ਦੁਆਰਾ ਭੇਜੀ ਗਈ ਰਕਮ ਬਾਰੇ ਪੁੱਛੇ ਜਾਣ ‘ਤੇ ਵਿਦੇਸ ਮੰਤਰਾਲੇ ਨੇ ਕਿਹਾ ਕਿ ਦੂਜੇ ਦੇਸ਼ਾਂ ਤੋਂ ਆਪਣੇ ਪਰਿਵਾਰਾਂ ਨੂੰ ਭੇਜੀ ਗਈ ਰਕਮ ਬਾਰੇ ਕੋਈ ਸਹੀ ਅੰਕੜੇ ਉਪਲਬੱਧ ਨਹੀਂ ਹਨ। ਹਾਲਾਂਕਿ, ਇਸ ਵਿਸ਼ੇ ‘ਤੇ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 2021 ਵਿੱਚ ਪਰਵਾਸੀ ਭਾਰਤੀਆਂ ਨੇ ਪਰਿਵਾਰਾਂ ਨੂੰ 87 ਅਰਬ ਡਾਲਰ ਦੀ ਰਾਸੀ ਭੇਜੀ ਅਤੇ ਭਾਰਤ ਇਸ ਸ੍ਰੇਣੀ ਸਭ ਤੋਂ ਅੱਗੇ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ