ਹਰਿਆਣਾ

ਡਿਪਟੀ ਕਮਿਸ਼ਨਰ ਨੇ ਤਿਰੰਗਾ ਲੱਗੇ 200 ਆਟੋ ਰਿਕਸ਼ਿਆਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

August 05, 2022 12:08 PM

- 13 ਤੋਂ 15 ਅਗਸਤ ਤੱਕ ਹਰ ਘਰ ’ਚ ਤਿਰੰਗਾ ਲਹਿਰਾਇਆ ਜਾਵੇਗਾ

ਪੀ.ਪੀ. ਵਰਮਾ
ਪੰਚਕੂਲਾ, 4 ਅਗਸਤ : ‘ਹਰ ਘਰ ਤਿਰੰਗਾ ਅਭਿਆਨ’ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਘਰ-ਘਰ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ 200 ਦੇ ਕਰੀਬ ਆਟੋ ਰਿਕਸ਼ਿਆਂ ਤੇ ਤਿਰੰਗਾ ਲਗਾ ਕੇ ਉਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ‘ਹਰ ਘਰ ਤਿਰੰਗਾ ਅਭਿਆਨ’ ਤਹਿਤ 13 ਤੋਂ 15 ਅਗਸਤ ਤੱਕ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾਣਾ ਹੈ। ਉਨ੍ਹਾਂ ਸਮੂਹ ਆਟੋ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਟੋ ਵਿੱਚ ਬੈਠੀਆਂ ਸਵਾਰੀਆਂ ਨੂੰ ਤਿਰੰਗੇ ਦਾ ਸੰਦੇਸ਼ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਰਾਸ਼ਨ ਡਿਪੂ ’ਤੇ ਤਿਰੰਗੇ ਝੰਡੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕੋਈ ਵੀ ਵਿਅਕਤੀ ਸਿਰਫ 20 ਰੁਪਏ ਵਿੱਚ ਝੰਡਾ ਲੈ ਸਕਦਾ ਹੈ। ਹਰ ਘਰ ਵਿੱਚ ਝੰਡਾ ਲਹਿਰਾਉਣ ਦੇ ਨਾਲ-ਨਾਲ ਸਾਡਾ ਉਦੇਸ਼ ਰਾਸ਼ਟਰੀ ਝੰਡੇ ਦਾ ਸਤਿਕਾਰ ਅਤੇ ਸੁਰੱਖਿਆ ਕਰਨਾ ਵੀ ਹੈ। ਨਗਰ ਨਿਗਮ ਦੇ ਹਰ ਘਰ ’ਤੇ ਤਿਰੰਗਾ ਲਹਿਰਾਉਣ ਦੇ ਨੋਡਲ ਅਫਸਰ ਵਿਕਾਸ ਕੌਸ਼ਿਕ ਨੇ ਦੱਸਿਆ ਕਿ ਪੰਚਕੂਲਾ ਦੇ ਕਰੀਬ 92 ਹਜ਼ਾਰ ਘਰਾਂ ’ਤੇ ਤਿਰੰਗਾ ਲਹਿਰਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਆਟੋ ਯੂਨੀਅਨ ਪੰਚਕੂਲਾ ਦੇ ਪ੍ਰਧਾਨ ਰਾਜ ਕੁਮਾਰ ਚਾਵਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦਾ ਉਦਘਾਟਨ

ਲੋਕਾਂ ਨੂੰ ਮੁੰਡੇ ਵੰਡਦੀਆਂ ਦੋ ਮਹਿਲਾਵਾਂ ਸਿਰਸਾ ਪੁਲਿਸ ਵੱਲੋਂ ਕਾਬੂ

ਮੋਰਨੀ ’ਚ 10 ਰੋਜ਼ਾ ਰੋਜ਼ਗਾਰ ਕੈਂਪ ਲੱਗੇਗਾ

ਵਾਤਾਵਰਣ ਜਾਗਰੂਕਤਾ ਨਾਲ ਬਦਲੇਗੀ ਪਿੰਡਾਂ ਦੀ ਨੁਹਾਰ : ਡਾ. ਸਿੰਕਦਰ

ਮਾਰਕੰਡਾ ਨਦੀ ’ਚ ਆਇਆ 15 ਹਜ਼ਾਰ ਕਿਊਸਿਕ ਪਾਣੀ, ਫਸਲਾਂ ਡੁੱਬੀਆਂ

ਖਾਟੂ ਸ਼ਾਮ ਲਈ ਜਲਦੀ ਪੰਚਕੂਲਾ ਤੋਂ ਵੀ ਸ਼ੁਰੂ ਕੀਤੀ ਜਾਵੇਗੀ ਬੱਸ ਸਰਵਿਸ : ਮੂਲਚੰਦ ਸ਼ਰਮਾ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਜਾਂਚ ਬਾਅਦ ਨਤੀਜਾ ਸੋਧ ਦੇ ਨਵੇਂ ਪ੍ਰਮਾਣ ਪੱਤਰ ਬੋਰਡ ਤੋਂ ਦਸਤੀ ਲੈ ਸਕਦੇ ਹਨ ਵਿਦਿਆਰਥੀ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਪੰਚਕੂਲਾ ਡਿੱਪੂ ਦੇ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ

ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਵਿਖੇ ਹੋਈ ਹਰ ਘਰ ਤਿਰੰਗਾ ਪ੍ਰੋਗਰਾਮ ਦੀ ਰਿਹਰਸਲ

ਸਿਰਸਾ ’ਚ ਕਾਂਗਰਸੀ ਆਗੂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗਰਜੇ