ਹਰਿਆਣਾ

ਇਨਸੋ ਦੇ ਸਥਾਪਨਾ ਦਿਵਸ ’ਤੇ ਦੇਸ਼ ਭਰ ਦੇ ਸੈਂਕੜੇ ਨੌਜਵਾਨ ਸਾਥੀ ਹੋਣਗੇ ਸ਼ਾਮਲ : ਬਬਲੂ ਕਾਜਲ

August 05, 2022 12:14 PM

- ਅੱਜ ਰਾਜਸਥਾਨ ਦੇ ਜੈਪੁਰ ’ਚ 20ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ

ਜਸਪਾਲ ਗਿੱਲ
ਪਿਹੋਵਾ/4 ਅਗਸਤ : ਕੁਰੂਕਸ਼ੇਤਰ ਇਨਸੋ ਦੇ ਜ਼ਿਲ੍ਹਾ ਪ੍ਰਧਾਨ ਬਬਲੂ ਕਾਜਲ ਦੀ ਪ੍ਰਧਾਨਗੀ ਹੇਠ ਰਾਜਸਥਾਨ ਦੇ ਜੈਪੁਰ ਵਿੱਚ ਆਯੋਜਿਤ ਇਨਸੋ ਦੇ ਸਥਾਪਨਾ ਦਿਵਸ ਲਈ ਵੀਰਵਾਰ ਨੂੰ ਪਿਹੋਵਾ ਤੋਂ ਸੈਂਕੜੇ ਨੌਜਵਾਨ ਰਵਾਨਾ ਹੋਏ।ਇਹ ਦਿਵਸ ਮਨਾਇਆ ਜਾ ਰਿਹਾ ਹੈ।ਕੁਰੂਕਸੇਤਰ ਇਨਸੋ ਦੇ ਜ਼ਿਲ੍ਹਾ ਪ੍ਰਧਾਨ ਬਬਲੂ ਕਾਜਲ ਨੇ ਦੱਸਿਆ ਕਿ ਸੈਂਕੜੇ ਪਿਹੋਵਾ ਕੁਰੂਕਸੇਤਰ ਦੇ ਨੌਜਵਾਨ ਸਾਥੀ ਅਤੇ ਵਿਦਿਆਰਥੀ ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਇਨਸੋ ਦੇ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਥਾਪਨਾ ਦਿਵਸ ਜੈਪੁਰ, ਰਾਜਸਥਾਨ ਵਿਖੇ ਮਨਾਇਆ ਜਾ ਰਿਹਾ ਹੈ, ਇਸ ਸਮਾਰੋਹ ਵਿੱਚ ਦੇਸ ਅਤੇ ਸੂਬੇ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਇਨਸੋ ਦੇ ਸੰਸਥਾਪਕ ਅਜੈ ਸਿੰਘ ਚੌਟਾਲਾ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸਯੰਤ ਚੌਟਾਲਾ, ਜੇਜੇਪੀ ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ, ਇਨਸੋ ਦੇ ਕੌਮੀ ਪ੍ਰਧਾਨ ਪ੍ਰਦੀਪ ਦਿਸਵਾਲ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨਸੋ ਹਮੇਸਾ ਵਿਦਿਆਰਥੀ ਹਿੱਤਾਂ ਦੇ ਮੁੱਦੇ ਨੂੰ ਉਠਾਉਂਦੀ ਹੈ ਅਤੇ ਅੱਗੇ ਵੀ ਉਠਾਉਂਦੀ ਰਹੇਗੀ। ਇਸ ਮੌਕੇ ਕੁਰੂਕਸੇਤਰ ਜੇਜੇਪੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਜਖਵਾਲਾ, ਇਨਸੋ ਦੇ ਕੌਮੀ ਸੰਯੁਕਤ ਸਕੱਤਰ ਹਨੀ ਦਹੀਆ, ਪਿਹੋਵਾ ਜੇਜੇਪੀ ਹਲਕਾ ਪ੍ਰਧਾਨ ਗੁਰਲਾਲ ਵੜੈਚ ਆਦਿ ਪਤਵੰਤੇ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦਾ ਉਦਘਾਟਨ

ਲੋਕਾਂ ਨੂੰ ਮੁੰਡੇ ਵੰਡਦੀਆਂ ਦੋ ਮਹਿਲਾਵਾਂ ਸਿਰਸਾ ਪੁਲਿਸ ਵੱਲੋਂ ਕਾਬੂ

ਮੋਰਨੀ ’ਚ 10 ਰੋਜ਼ਾ ਰੋਜ਼ਗਾਰ ਕੈਂਪ ਲੱਗੇਗਾ

ਵਾਤਾਵਰਣ ਜਾਗਰੂਕਤਾ ਨਾਲ ਬਦਲੇਗੀ ਪਿੰਡਾਂ ਦੀ ਨੁਹਾਰ : ਡਾ. ਸਿੰਕਦਰ

ਮਾਰਕੰਡਾ ਨਦੀ ’ਚ ਆਇਆ 15 ਹਜ਼ਾਰ ਕਿਊਸਿਕ ਪਾਣੀ, ਫਸਲਾਂ ਡੁੱਬੀਆਂ

ਖਾਟੂ ਸ਼ਾਮ ਲਈ ਜਲਦੀ ਪੰਚਕੂਲਾ ਤੋਂ ਵੀ ਸ਼ੁਰੂ ਕੀਤੀ ਜਾਵੇਗੀ ਬੱਸ ਸਰਵਿਸ : ਮੂਲਚੰਦ ਸ਼ਰਮਾ

ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਜਾਂਚ ਬਾਅਦ ਨਤੀਜਾ ਸੋਧ ਦੇ ਨਵੇਂ ਪ੍ਰਮਾਣ ਪੱਤਰ ਬੋਰਡ ਤੋਂ ਦਸਤੀ ਲੈ ਸਕਦੇ ਹਨ ਵਿਦਿਆਰਥੀ

ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਪੰਚਕੂਲਾ ਡਿੱਪੂ ਦੇ ਮੈਨੇਜਰ ਨੂੰ ਮੰਗ ਪੱਤਰ ਸੌਂਪਿਆ

ਸਰਕਾਰੀ ਪ੍ਰਾਇਮਰੀ ਸਕੂਲ ਕੇਵਲ ਵਿਖੇ ਹੋਈ ਹਰ ਘਰ ਤਿਰੰਗਾ ਪ੍ਰੋਗਰਾਮ ਦੀ ਰਿਹਰਸਲ

ਸਿਰਸਾ ’ਚ ਕਾਂਗਰਸੀ ਆਗੂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਗਰਜੇ