ਸਿਹਤ

ਪੰਜਾਬ ਦੇ ਰਾਜਪਾਲ ਪੁਰੋਹਿਤ ਵੀ ਹੋਏ ਕੋਰੋਨਾ ਦੇ ਸ਼ਿਕਾਰ

August 06, 2022 10:36 AM

ਦਸਬ
ਚੰਡੀਗੜ੍ਹ/5 ਅਗਸਤ : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਕੋਰੋਨਾ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ 82 ਸਾਲਾ ਪੁਰੋਹਿਤ ’ਚ ਅਜੇ ਤੱਕ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਵਿਖਾਈ ਦਿੱਤੇ ਹਨ। ਉਹ ਪੰਜਾਬ ਰਾਜ ਭਵਨ ’ਚ ਸਿਹਤ ਲਾਭ ਲੈ ਰਹੇ ਹਨ। ਅੱਜ ਸਵੇਰੇ ਉਹ ਟੈਗੋਰ ਥਿਏਟਰ ’ਚ ਇਕ ਸਮਾਗਮ ਦੌਰਾਨ ਬਿਨਾਂ ਮਾਸਕ ਤੋਂ ਦਿਸੇ। ਭਵਨ ਵਿਦਿਆਲਿਆ ਦੇ ਇਕ ਸਮਾਗਮ ’ਚ ਉਹ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਦੱਸਣਾ ਬਣਦਾ ਹੈ ਕਿ ਇਸ ਸਮਾਗਮ ’ਚ ਅਨੇਕਾਂ ਬੱਚੇ ਤੇ ਕਈ ਅਧਿਕਾਰੀ ਮੌਜੂਦ ਸਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਪ੍ਰਸ਼ਾਸਕ ਬੀ ਐਲ ਪੁਰੋਹਿਤ ਦੇ ਸੰਪਰਕ ’ਚ ਆਏ ਸਨ, ਉਹ ਆਪਣੇ ਆਪ ਨੂੰ ਆਈਸੋਲੇਟ ਕਰ ਲੈਣ ਅਤੇ ਕੋਵਿਡ ਦਾ ਟੈਸਟ ਕਰਵਾਉਣ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ