ਏਜੰਸੀਆਂ
ਨਵੀਂ ਦਿੱਲੀ/5 ਅਗਸਤ : ਭਾਰਤ ਨੇ ਸਵਦੇਸ਼ੀ ਵਿਕਸਿਤ ਐਂਟੀ ਟੈਂਕ ਗਾਈਡਿਡ ਮਿਸਾਈਲ ਦਾ ਮਹਾਰਾਸ਼ਟਰ ਦੇ ਅਹਿਮਦਨਗਰ ’ਚ ਇਕ ਫੌਜੀ ਸੰਸਥਾਨ ’ਚ ਸਫਲ ਪ੍ਰੀਖਣ ਕੀਤਾ।
ਰੱਖਿਆ ਮੰਤਰਾਲਾ ਨੇ ਕਿਹਾ ਕਿ ਮਿਸਾਈਲ ਨੇ 2 ਵੱਖ-ਵੱਖ ਰੇਂਜ ’ਚ ਸਹੀ ਨਿਸ਼ਾਨਾ ਵਿੰਨ੍ਹਦੇ ਹੋਏ ਟੀਚਿਆਂ ਨੂੰ ਨਸ਼ਟ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਸਾਈਲ ਦੇ ਨਿਰਮਾਤਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਭਾਰਤੀ ਫੌਜ ਨੂੰ ਮਿਸਾਈਲ ਦੇ ਸਫਲ ਪ੍ਰੀਖਣ ’ਤੇ ਵਧਾਈ ਦਿੱਤੀ। ਮੰਤਰਾਲਾ ਨੇ ਕਿਹਾ ਕਿ ਭਾਰਤੀ ਫੌਜ ਨੇ ਜੰਗੀ ਟੈਂਕ ਅਰਜੁਨ ਰਾਹੀਂ ਸਵਦੇਸ਼ੀ ਤੌਰ ’ਤੇ ਵਿਕਸਿਤ ਮਿਸਾਈਲ ਦਾ ਸਫਲ ਪ੍ਰੀਖਣ ਕੀਤਾ ਹੈ।