ਦੇਸ਼

ਘਰੇਲੂ ਉਡਾਣਾਂ ’ਚ ਸਿੱਖਾਂ ਨੂੰ ਕਿਰਪਾਨ ਨਾਲ ਰੱਖਣ ਦੀ ਮਨਜ਼ੂਰੀ ਖ਼ਿਲਾਫ਼ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕਰਨ ਤੋਂ ਨਾਂਹ

August 06, 2022 11:02 AM

ਏਜੰਸੀਆਂ
ਨਵੀਂ ਦਿੱਲੀ/5 ਅਗਸਤ : ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਨੂੰ ਕਿਰਪਾਨ ਨਾਲ ਰੱਖਣ ਦੀ ਮਨਜ਼ੂਰੀ ਦੇ ਖ਼ਿਲਾਫ਼ ਇਕ ਪਟੀਸ਼ਨ ਦਾਖਲ ਕੀਤੀ ਗਈ ਸੀ ਪਰ ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਹੈ ਕਿ ਹਰ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਨਹੀਂ ਕਰੇਗਾ। ਕੋਰਟ ਨੇ ਕਿਹਾ ਕਿ ਤੁਸੀਂ ਹਾਈ ਕੋਰਟ ਵੀ ਜਾ ਸਕਦੇ ਹੋ। ਦਰਅਸਲ, ਘਰੇਲੂ ਟਰਮਿਨਲਾਂ ਤੋਂ ਉਡਣ ਵਾਲੀਆਂ ਫਲਾਈਟਾਂ ਅਤੇ ਏਅਰਪੋਰਟ ’ਤੇ ਤਾਇਨਾਤ ਸਿੱਖ ਕਰਮਚਾਰੀਆਂ ਨੂੰ ਤੈਅ ਲੰਬਾਈ ਦੀ ਕਿਰਪਾਨ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਖ਼ਿਲਾਫ਼ ਹਿੰਦੂ ਸੈਨਾ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ। ਇਸ ਮਾਮਲੇ ’ਚ ਹਿੰਦੂ ਸੈਨਾ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਮਨਜ਼ੂਰੀ ਜਹਾਜ਼ ’ਚ ਯਾਤਰਾ ਕਰਨ ਵਾਲੇ ਦੂਜੇ ਯਾਤਰੀਆਂ ਲਈ ਖਤਰਾ ਬਣ ਸਕਦੀ ਹੈ। ਇਸ ਲਈ ਇਸ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ