ਦੇਸ਼

ਅਧਿਆਪਕ ਭਰਤੀ ਘੁਟਾਲਾ : ਪਾਰਥਾ ਤੇ ਅਰਪਿਤਾ ਨੂੰ 18 ਤੱਕ ਨਿਆਇਕ ਹਿਰਾਸਤ ’ਚ ਭੇਜਿਆ

August 06, 2022 11:17 AM

ਏਜੰਸੀਆਂ
ਕੋਲਕਾਤਾ, 5 ਅਗਸਤ : ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਪੱਛਮੀ ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਅਧਿਆਪਕ ਭਰਤੀ ਘੁਟਾਲਾ ਮਾਮਲੇ ਵਿੱਚ ਅੱਜ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੀਐੱਮਐੱਲਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਿਬਨ ਕੁਮਾਰ ਸਾਧੂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਪੀਲ ’ਤੇ ਚੈਟਰਜੀ ਤੇ ਮੁਖਰਜੀ ਨੂੰ 18 ਅਗਸਤ ਤੱਕ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਸਾਬਕਾ ਮੰਤਰੀ ਚੈਟਰਜੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਅਤੇ ਦੋਵਾਂ ਨੂੰ 18 ਅਗਸਤ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ