ਪੰਜਾਬ

ਰਾਮਪੁਰਾ ਫੂਲ ਨੂੰ ਨਮੂਨੇ ਦਾ ਸ਼ਹਿਰ ਬਣਾਉਣਾ ਮੇਰਾ ਮੁੱਖ ਮਕਸਦ : ਬਲਕਾਰ ਸਿੱਧੂ

August 06, 2022 11:29 AM

ਹਰਮੀਤ ਸਿੰਘ ਮਹਿਰਾਜ
ਰਾਮਪੁਰਾ ਫੂਲ/ 5 ਅਗਸਤ : ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ ਸਫਾਈ ਲਈ ਅਤੇ ਜਾਮ ਹੋਏ ਸੀਵਰੇਜ ਨੂੰ ਖੋਲ੍ਹਣ ਲਈ ਪੁਖਤਾ ਪ੍ਰਬੰਧ ਕਰਦਿਆਂ ਨਵੇਂ ਵਹੀਕਲ ਅਤੇ ਮਸ਼ੀਨਰੀ ਲਿਆਂਦੀ ਹੈ। ਇਸ ਮਸੀਨਰੀ ਨੂੰ ਝੰਡੀ ਦੇਣ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਆਪਣੀ ਸਮੁੱਚੀ ਟੀਮ ਸਮੇਤ ਨਗਰ ਕੌਂਸਲ ਦੇ ਦਫਤਰ ਪਹੁੰਚੇ ਜਿਥੇ ਸ਼ਹਿਰ ਵਾਸੀਆਂ ਨੇ ਉਹਨਾਂ ਦਾ ਸਨਮਾਨ ਕਰਦਿਆਂ ਨਵੀਂ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਧੰਨਵਾਦ ਕਰਦਿਆਂ ਵਿਧਾਇਕ ਬਲਕਾਰ ਸਿੱਧੂ ਦੇ ਇਸ ਉੱਦਮ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸੀਵਰੇਜ਼ ਸਿਸਟਮ ਦੀ ਸਫਾਈ ਕਰਨ ਲਈ ਲਿਆਂਦੇ ਨਵੇਂ ਟਰੈਕਟਰ ਤੇ ਮਸ਼ੀਨਰੀ ਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਜਾਕੇ ਕੂੜਾ ਇਕੱਠਾ ਕਰਨ ਲਈ ਪੰਜ ਵਹੀਕਲਾਂ ( ਛੋਟੇ ਹਾਥੀਆਂ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਬਿਲਕੁੱਲ ਠੱਪ ਹੋ ਚੁੱਕਿਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਅਤੇ ਇਹ ਵੀ ਪਤਾ ਲੱਗਿਆ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਸੀਵਰੇਜ਼ ਦੀ ਸਫਾਈ ਦੇ ਜਾਅਲੀ ਬਿੱਲ ਵੀ ਪਾਏ ਗਏ ਜਿੰਨਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਕਥਿੱਤ ਤੌਰ ਤੇ ਸ਼ਾਮਲ ਦੋਸੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਮੇਰਾ ਸੁਪਨਾ ਕਿ ਮੈਂ ਆਪਣੇ ਹਲਕੇ ਦੇ ਸ਼ਹਿਰ ਨੂੰ ਵਧੀਆ ਅਤੇ ਸਾਫ ਸੁਥਰਾ ਬਣਾਵਾ । ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਤੇ ਉਹਨਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਛੇਤੀ ਤਿੰਨ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਜਿੰਨ੍ਹਾਂ ਵਿੱਚ ਰਾਮਪੁਰਾ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਨਵੀਨੀਕਰਨ ਕਰਕੇ ਇਸ ਨੂੰ ਦਰੁਸਤ ਕੀਤਾ ਜਾਵੇਗਾ ਤਾਂ ਕਿ ਅੱਗੇ ਤੋਂ ਕਿਸੇ ਕਿਸਮ ਦੀ ਕੋਈ ਪ੍ਰੇਸਾਨੀ ਨਾ ਆਵੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਰਾਮਪੁਰਾ ਨੂੰ ਸਹਿਯੋਗ ਦੇਣ ਰਹਿੰਦੇ ਬਕਾਏ ਤੇ ਸੀਵਰੇਜ਼ ਦੇ ਬਿੱਲ ਜਰੂਰ ਭਰਨ ਤਾਂ ਕਿ ਨਗਰ ਕੌਂਸਲ ਨੂੰ ਕੁੱਝ ਆਮਦਨ ਹੋ ਸਕੇ ਤੇ ਉਸ ਨਾਲ ਸ਼ਹਿਰ ਵਿੱਚ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰੇਸ ਕੁਮਾਰ ਬਿੱਟੂ, ਰੌਬੀ ਬਰਾੜ, ਸੀਰਾ ਮੱਲੂਆਣਾ ਤੋਂ ਇਲਾਵਾ ਸਹਿਰ ਦੇ ਪਤਵੰਤੇ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੌਮੀ ਲੋਕ ਅਦਾਲਤ ਵਿੱਚ ਸਮਾਜ ਦੇ ਤੀਜੇ ਵਰਗ ਦੇ ਪ੍ਰਤੀਨਿਧ ਨੂੰ ਲੋਕ ਅਦਾਲਤ ਬੈਂਚ ਦਾ ਭਾਗ ਬਣਾਇਆ ਗਿਆ

ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੇ ਫੌਜ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

ਰੈਜੀਡੈਂਟਸ ਵੈਲਫੇਅਰ ਐਸੋਸੀਏਸਨ ਸੈਕਟਰ 86 ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਮੋਹਾਲੀ ਨਾਲ ਮੀਟਿੰਗ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੇ ਕਾਸਤਕਾਰਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਸਬੰਧੀ ਕੀਤਾ ਜਾਗਰੂਕ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼

ਦਸੂਹਾ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ