ਲਖਵੀਰ ਸਿੰਘ
ਮੋਰਿੰਡਾ/5 ਅਗਸਤ : ਪਿੰਡ ਢੰਗਰਾਲੀ ਵਿਖੇ ਇੱਕ ਪਿਟਬੁਲ ਨਸਲ ਦੇ ਪਾਲਤੂ ਕੁੱਤੇ ਨੇ ਆਪਣੇ ਮਾਲਿਕ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੰਗਰਾਲੀ ਦਾ ਰਣਧੀਰ ਸਿੰਘ ਧੀਰਾ ਪੰਚਕੂਲਾ ਪੁਲਿਸ ਵਿੱਚ ਹੋਮਗਾਰਡ ਦੇ ਹੌਲਦਾਰ ਵਜੋਂ ਤਾਇਨਾਤ ਹੈ। ਉਸਨੇ ਆਪਣੇ ਘਰ ਦੀ ਰਾਖੀ ਲਈ ਪਿਟਬੁਲ ਨਸਲ ਦਾ ਕੁੱਤਾ ਰੱਖਿਆ ਹੋਇਆ ਹੈ। ਬੀਤੀ ਸ਼ਾਮ ਜਦੋਂ ਉਹ ਆਪਣੇ ਘਰ ਆਇਆ ਤਾਂ ਉਸਦੇ ਕੁੱਤੇ ਨੇ ਉਸਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਰਣਧੀਰ ਸਿੰਘ ਨੂੰ ਇਲਾਜ ਲਈ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ। ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ।