BREAKING NEWS
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫਤਾਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂਸੰਗਰੂਰ : ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਮਾਂ ਦੀਆਂ ਗੱਡੀਆਂ ਘੇਰੀਆਂ, ਦਿਖਾਈਆਂ ਕਾਲੀਆਂ ਝੰਡੀਆਂਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤਇੰਦੌਰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆਜਨਰਲ ਅਨਿਲ ਚੌਹਾਨ ਨੇ ਸੀਡੀਐਸ ਦਾ ਅਹੁਦਾ ਸੰਭਾਲਿਆਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ, ਉੜੀਸਾ ਤੇ ਕਰਨਾਟਕ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਨੂੰ ਮਨਜ਼ੂਰੀਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਅੱਜ ਤੋਂਜੰਮੂ : ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਗਰਦ ਹਲਾਕ

ਦੇਸ਼

ਥੁੱਕ ਨਾਲ ਵੜੇ ਪਕਾ ਰਿਹਾ ਭਾਰਤ ਦਾ ਚੋਣ ਕਮਿਸ਼ਨਰ

August 06, 2022 11:59 AM

ਅਮਰਦੀਪ ਕੌਰ
ਖਰੜ /5 ਅਗਸਤ : ਭਾਰਤ ਦੇ ਚੋਣ ਕਮਿਸ਼ਨਰ ਜਿਨ੍ਹਾਂ ਦਾ ਨਾਂ ਤਾਂ ਇਹਨਾਂ ਵੱਡਾ ਲੱਗਦਾ ਹੈ ਪਰ ਉਹਨਾਂ ਦੇ ਕੋਲ ਅਪਣੇ ਮੁਲਾਜ਼ਿਮ ਆਟੇ ਵਿੱਚ ਲੂਣ ਦੇ ਬਰਾਬਰ ਹੀ ਹਨ ਪਰ ਇਸ ਘਾਟ ਨੂੰ ਪੂਰਾ ਕਰਨ ਲਈ ਅਤੇ ਕੰਮ ਚਲਾਉਣ ਲਈ ਹੋਰਨਾਂ ਮਹਿਕਮਿਆਂ ਵਿੱਚੋਂ ਜਬਰੀ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ । ਜੇ ਕੋਈ ਡਿਊਟੀ ਲੱਗ ਗਈ ਫਿਰ ਉਸਨੂੰ ਕਟਵਾਉਣਾ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਚੋਣਾਂ ਦੌਰਾਨ ਅਤੇ ਹੋਰ ਕੰਮਾਂ ਲਈ ਇਸ ਦਾ ਅਸਲ ਧੁਰਾ ਬੀ.ਐੱਲ.ਓ.(ਬੂਥ ਲੈਵਲ ਅਫ਼ਸਰ ) ਨੂੰ ਹੀ ਮੰਨਿਆ ਜਾਂਦਾ ਹੈ । ਕਿਉਂਕਿ ਇਸ ਕੰਮ ਲਈ ਸਭ ਤੋਂ ਵੱਧ ਮਿਹਨਤਵਾਲਾ ਅਤੇ ਵੱਡਮੁੱਲਾ ਯੋਗਦਾਨ ਇਸ ਬੀ.ਐੱਲ.ਓ ਦਾ ਹੀ ਹੁੰਦਾ ਹੈ । ਨਵੀਆਂ ਵੋਟਾਂ ਬਣਾਉਣੀਆਂ, ਕੱਟਣੀਆਂ ਤੇ ਕੌਣ ਮਰਗਿਆ ਤੇ ਕੀਹਦਾ ਵਿਆਹ ਹੋ ਗਿਆ, ਘਰ ਘਰ ਜਾ ਕੇ ਸਰਵੇ ਕਰਨਾ, ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨਾ, ਛੁੱਟੀ ਵਾਲੇ ਦਿਨ ਬੂਥ ਤੇ ਬੈਠਣਾ, ਗ਼ਰਮੀ ਸਰਦੀ , ਮੀਂਹ ਹੋਵੇ ਜਾਂ ਹਨੇਰੀ, ਜਿਸ ਕੰਮ ਦਾ ਹੁਕਮ ਦਫਤਰਾਂ ਵਿੱਚ ਘੁੰਮਦੀ ਕੁਰਸੀ ਤੇ ਬੈਠੇ ਅਫਸਰਾਂ ਨੇ ਚਾੜ੍ਹ ਦਿੱਤਾ ਉਸ ਨੂੰ ਮਿੱਥੇ ਸਮੇਂ ਵਿੱਚ ਹਰ ਹਾਲਤ ਵਿੱਚ ਸੌ ਪ੍ਰਤੀਸ਼ਤ ਪੂਰਾ ਕਰਨਾ ਪੈਂਦਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸਭ ਕੰਮ ਮਰਦ ਅਤੇ ਔਰਤ ਮੁਲਾਜ਼ਿਮਾਂ ਨੂੰ ਉਸਦੀ ਸਰਕਾਰੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਵਿੱਚ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ । ਕਲਰਕਾਂ ਵਾਲਾ ਕੰਮ ਵੀ ਬੀ ਐੱਲ ਓਜ਼ ਤੋਂ ਹੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਕਈ ਵਾਰ ਤਾਂ ਆਪਣੇ ਰਿਸ਼ਤੇਦਾਰਾਂ ਦੇ ਖੁਸ਼ੀ, ਗ਼ਮੀ ਵਿੱਚ ਵੀ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਮਾਮੂਲੀ ਜਿਹੀ ਗ਼ਲਤੀ ਨੌਕਰੀ ਲਈ ਖ਼ਤਰਾ ਖੜਾ ਕਰ ਦਿੰਦੀ ਹੈ । ਇਹਨੀ ਮਿਹਨਤ ਅਤੇ ਬੋਝ ਵਾਲੀ ਡਿਊਟੀ ਲਈ ਉਸ ਨੂੰ ਮਹੀਨੇ ਦੇ ਸਿਰਫ਼ 583 ਰੁਪਏ ਮਾਣ ਭੱਤਾ ਮਿਲਦਾ ਹੈ । ਜੋ ਕਿ ਰੋਜ਼ਾਨਾ ਦੇ 19.17 ਪੈਸੇ ਬਣਦੇ ਹਨ ਬੂਥ ਤੇ ਜਾ ਕੇ ਕੰਮ ਕਰਨ ਲਈ ਕੋਈ ਟੀ. ਏ, ਡੀ ਏ ਨਹੀਂ ਮਿਲਦਾ । ਜਿਵੇਂ ਲਾਲ ਲਕੀਰ ਅੰਦਰ ਕਿਹੜੇ ਮਕਾਨ ਹਨ, ਘਰ ਘਰ ਜਾ ਕੇ ਟੀਕਾਕਰਨ ਲਈ ਪ੍ਰੇਰਿਤ ਕਰਨਾ, ਕਿੰਨਿਆਂ ਨੇ ਕਰੋਨਾ ਦਾ ਟੀਕਾਕਰਨ ਕਰਵਾ ਲਿਆ ਹੈ ਤੇ ਕਿੰਨੇ ਬਾਕੀ ਹਨ, 15 ਤੋਂ 17 ਸਾਲ ਦੇ ਕਿੰਨੇ ਬੱਚੇ ਟੀਕਾਕਰਨ ਕਰਵਾ ਚੁੱਕੇ ਹਨ, ਬੂਸਟਰ ਡੋਜ਼ ਕਿੰਨੇ ਵੋਟਰਾਂ ਨੇ ਲਗਵਾ ਲਈ ਹੈ ਆਦਿ ਕਈ ਬੀ ਐੱਲ ਓਜ਼ ਨਾਲ ਗੱਲ ਕਰਨ ਤੇ ਪਤਾ ਲੱਗਾ ਹੈ ਕਿ ਉਹਨਾਂ ਨੂੰ ਛੁੱਟੀ ਵਾਲੇ ਦਿਨ ਲਏ ਗਏ ਕੰਮ ਦੇ ਬਦਲੇ ਨਾਂ ਤਾਂ ਛੁੱਟੀ ਦਿੱਤੀ ਜਾਂਦੀ ਹੈ ਤੇ ਨਾ ਹੀ ਕੋਈ ਵਾਧੂ ਮਿਹਨਤਾਨਾ ਦਿੱਤਾ ਜਾਂਦਾ ਹੈ ਅਤੇ ਦੂਜੇ ਵਿਭਾਗਾਂ ਦੇ ਕੰਮ ਵੀ ਇਹਨਾਂ ਤੋਂ ਹੀ ਵੋਟਾਂ ਦੀ ਆੜ ਵਿੱਚ ਕਰਵਾਏ ਜਾਂਦੇ ਹਨ ਇੱਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬੀ.ਐੱਲ.ਓਜ਼ ਦੀਆਂ ਸਮੱਸਿਆਵਾਂ ਸੁਣਨ ਲਈ ਸਥਾਨਕ ਅਫਸਰਾਂ ਤੇ ਚੋਣ ਕਮਿਸ਼ਨਰ ਵੱਲੋਂ ਕਦੇ ਵੀ ਕੋਈ ਪਹਿਲ ਨਹੀਂ ਕੀਤੀ ਗਈ । ਜਿਸ ਕਾਰਨ ਅਨੇਕਾਂ ਬੀ. ਐੱਲ. ਓ. ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ । ਕਈ ਬੀ ਐਲ ਓਜ਼ ਦੀ ਡਿਊਟੀ ਦੌਰਾਨ ਐਕਸੀਡੈਂਟ ਹੋਣ ਕਾਰਨ ਮੌਤ ਵੀ ਹੋ ਚੁੱਕੀ ਹੈ ਚੋਣ ਕਮਿਸ਼ਨਰ ਭਾਰਤ ਨੂੰ ਇਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵਿਚਾਰਨਾ ਚਾਹੀਦਾ ਹੈ ਅਤੇ ਇਹਨਾਂ ਦਾ ਮਾਣ ਭੱਤਾ ਘੱਟੋ ਘੱਟ 40000 ਰੁਪਏ ਸਾਲਾਨਾ ਕਰਨਾ ਚਾਹੀਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ