BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਖੇਡਾਂ

ਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

August 08, 2022 10:50 AM

- 10ਵੇਂ ਦਿਨ ਫੁੰਡੇ 4 ਸੋਨ ਤਗਮੇ
- ਪੀਵੀ ਸਿੰਧੂ ਮਹਿਲਾ ਸਿੰਗਲਜ਼ ਦੇ ਫਾਈਨਲ ’ਚ

ਏਜੰਸੀਆਂ
ਬਰਮਿੰਘਮ/7 ਅਗਸਤ : ਭਾਰਤੀ ਮੁੱਕੇਬਾਜ਼ ਨੀਤੂ ਗੰਘਾਸ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ (45-48 ਕਿਲੋਗ੍ਰਾਮ) ਵਰਗ ਵਿੱਚ ਮੇਜ਼ਬਾਨ ਇੰਗਲੈਂਡ ਦੀ ਮੁੱਕੇਬਾਜ਼ ਨੂੰ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ।
ਇਸ ਦੌਰਾਨ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੇ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਵਿੱਚ ਇੰਗਲੈਂਡ ਦੇ ਮੈਕਡੋਨਲਡ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਗੋਲਡ ਕੋਸਟ 2018 ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਅਮਿਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਕੀਆਰਨ ’ਤੇ ਪੰਚਾਂ ਦੀ ਬਾਰਿਸ਼ ਕੀਤੀ ਅਤੇ ਪਹਿਲੇ ਦੌਰ ਵਿੱਚ ਹੀ ਆਪਣੇ ਵਿਰੋਧੀ ਨੂੰ ਕਈ ਸੱਟਾਂ ਲਾਈਆਂ। ਦੂਜੇ ਦੌਰ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਿਤ ਨੇ 4-0 ਦੇ ਇੱਕਤਰਫ਼ਾ ਫੈਸਲੇ ਨਾਲ ਸੋਨ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ 15 ਸੋਨ, 11 ਚਾਂਦੀ ਅਤੇ 17 ਕਾਂਸੀ ਦੇ ਤਮਗਿਆਂ ਸਮੇਤ 43 ਤਮਗੇ ਜਿੱਤੇ ਹਨ।
ਇਸ ਦੌਰਾਨ ਪੁਰਸ਼ਾਂ ਦੀ ਤੀਹਰੀ ਛਾਲ ਮੁਕਾਬਲੇ ਵਿੱਚ ਅਲਡੋਸ ਪਾਲ ਅਬਦੁੱਲਾ ਅਬੂਬਕਰ ਨੇ ਕ੍ਰਮਵਾਰ ਸੋਨ ਤੇ ਚਾਂਦੀ ਦੇ ਤਮਗੇ ਜਿੱਤੇ। ਐਲਡਹਾਸ ਨੇ 17.03 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ, ਜਦਕਿ ਅਬਦੁੱਲਾ ਨੇ 17.02 ਦੇ ਸਰਵੋਤਮ ਯਤਨ ਨਾਲ ਚਾਂਦੀ ਤਮਗਾ ਜਿੱਤਿਆ। ਐਲਡਹਾਸ ਅਤੇ ਅਬਦੁੱਲਾ ਦੇ ਹਮਵਤਨ ਪ੍ਰਵੀਨ ਚਿਤ੍ਰਾਵੇਲ ਤਿੰਨ ਸੈਂਟੀਮੀਟਰ ਦੇ ਫ਼ਰਕ ਨਾਲ ਕਾਂਸੀ ਤਮਗੇ ਤੋਂ ਖੁੰਝ ਗਏ ਅਤੇ 16.89 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ ’ਤੇ ਰਹੇ।
ਭਾਰਤ ਦੀ ਅੰਨੂ ਰਾਣੀ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਜੈਵਲਿਨ ਥਰੋਅ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਜੈਵਲਿਨ ਥ੍ਰੋਅਰ ਬਣ ਗਈ ਹੈ। ਰਾਣੀ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 60 ਮੀਟਰ ਦੂਰ ਜੈਵਲਿਨ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਆਸਟਰੇਲੀਆ ਦੀ ਕੇਲਸੇ ਲੀ ਬਾਰਬਰ ਨੇ 64.43 ਮੀਟਰ ਦੇ ਥ੍ਰੋ ਨਾਲ ਸੋਨ ਤਮਗਾ ਜਿੱਤਿਆ, ਜਦਕਿ ਉਸ ਦੀ ਹਮਵਤਨ ਮੈਕੇਂਜੀ ਲਿਟਲ 64.27 ਮੀਟਰ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਹੀ। ਰਾਣੀ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ’ਚ ਕਾਸ਼ੀਨਾਥ ਨਾਇਕ ਅਤੇ ਓਲੰਪਿਕ ਚੈਂਪੀਅਨ ਨੀਰਜ ਚੌਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ’ਚ ਕ੍ਰਮਾਵਰ ਕਾਂਸੀ ਅਤੇ ਸੋਨ ਤਮਗੇ ਜਿੱਤੇ ਹਨ। ਨਾਇਕ ਨੇ 2010 ਦੀਆਂ ਦਿੱਲੀ ਰਾਸ਼ਟਰ ਮੰਡਲ ਖੇਡਾਂ ’ਚ ਤਮਗੇ ਜਿੱਤੇ ਸਨ, ਜਦਕਿ ਚੋਪੜਾ ਨੇ 2018 ਗੋਲਡ ਕੋਸਟ ’ਚ ਤਮਗੇ ਜਿੱਤੇ ਸਨ।
ਇਸ ਦੇ ਨਾਲ ਹੀ ਭਾਰਤ ਦੇ ਹੀ ਸੰਦੀਪ ਕੁਮਾਰ ਨੇ ਪੁਰਸ਼ਾਂ ਦੀ 10,000 ਮੀਟਰ ਪੈਦਲ ਚਾਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਸਲੇ ਦੇ ਇੱਕ ਹੋਰ ਭਾਰਤੀ ਅਮਿਤ ਖੱਤਰੀ ਸੈਸ਼ਨ ਦੇ ਸਰਵਸ੍ਰੇਸ਼ਠ ਸਮੇਂ 43:04:97 ਨਾਲ 9ਵੇਂ ਸਥਾਨ ’ਤੇ ਰਹੇ। ਸੰਦੀਪ ਨੇ 38:49:21 ਮਿੰਟ ਦਾ ਸਮਾਂ ਕੱਢਿਆ, ਜਿਸ ਨਾਲ ਉਹ ਸੋਨ ਤਮਗਾ ਜੇਤੂ ਕੈਨੇਡਾ ਦੇ ਇਵਾਨ ਡਨਫ਼ੀ (38:36.37) ਤੇ ਚਾਂਦੀ ਦਾ ਤਮਗਾ ਜੇਤੂ ਆਸਟਰੇਲੀਆ ਦੇ ਡੇਕਲਾਨ ਟਿਨਗੋ (38:42:33) ਤੋਂ ਪਿੱਛੇ ਰਹੇ।
ਉਧਰ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅੱਜ ਇਥੇ ਰਾਸਟਰਮੰਡਲ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪੁੱਜ ਗਈ। 27 ਸਾਲਾ ਭਾਰਤੀ ਖਿਡਾਰਨ ਨੇ 49 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਸਿੰਗਾਪੁਰ ਦੀ ਯੇਓ ਜੀਆ ਮਿਨ ਨੂੰ 21-19, 21-17 ਨਾਲ ਹਰਾਇਆ।
ਸਿੰਧੂ ਸਪੱਸਟ ਤੌਰ ’ਤੇ ਵਿਰੋਧੀ ਖ਼ਿਡਾਰੀ ਖ਼ਿਲਾਫ਼ ਬਿਹਤਰ ਖ਼ਿਡਾਰਨ ਸੀ, ਕਿਉਂਕਿ ਸਿੰਧੂ ਨੇ 2014 ਅਤੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਮਵਾਰ ਮਹਿਲਾ ਸਿੰਗਲਜ਼ ਵਿੱਚ ਕਾਂਸੀ ਅਤੇ ਚਾਂਦੀ ਦੇ ਤਮਗੇ ਜਿੱਤੇ ਸਨ। ਹਾਲਾਂਕਿ ਸਿੰਧੂ ਦੀ ਖੱਬੀ ਲੱਤ ’ਤੇ ਪੱਟੀ ਕੀਤੀ ਗਈ ਸੀ, ਜਿਸ ਕਾਰਨ ਉਸ ਨੂੰ ਹਿਲਜੁਲ ਕਰਨ ’ਚ ਕੁਝ ਦਿੱਕਤ ਆ ਰਹੀ ਸੀ, ਪਰ ਇਸ ਦੇ ਬਾਵਜੂਦ ਸਿੰਧੂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਮੈਚ ਜਿੱਤ ਲਿਆ ਤੇ ਸੋਨ ਤਮਗੇ ਦੇ ਮੁਕਾਬਲੇ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਪਾਕਿਸਤਾਨੀ ਟਵਿੱਟਰ ਖਾਤਿਆਂ ’ਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਆਖਿਆ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਮਗਾ

ਰਾਸ਼ਟਰ ਮੰਡਲ ਖੇਡਾਂ : ਪੀਵੀ ਸਿੰਧੂ, ਲਕਸ਼ਯ ਸੇਨ ਤੇ ਸ਼ਰਤ ਕਮਲ ਨੇ ਜਿੱਤੇ ਸੋਨ ਤਮਗੇ

ਰਾਸ਼ਟਰ ਮੰਡਲ ਖੇਡਾਂ : ਹਾਕੀ ’ਚ ਵੇਲਸ ਨੂੰ ਹਰਾ ਕੇ ਭਾਰਤ ਸੈਮੀਫਾਈਨਲ ’ਚ

ਰਾਸ਼ਟਰਮੰਡਲ ਖੇਡਾਂ : ਵੇਟਲਿਫ਼ਟਰ ਜੇਰੇਮੀ ਲਾਲਰਿਨੁੰਗਾ ਨੇ ਦੂਜਾ ਸੋਨ ਤਮਗਾ ਭਾਰਤ ਦੀ ਝੋਲੀ ਪਾਇਆ

ਬਰਮਿੰਘਮ ’ਚ 22ਵੀਆਂ ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਆਗਾਜ਼

ਨੀਰਜ ਚੋਪੜਾ ਫੱਟੜ, ਨਹੀਂ ਖੇਡਣਗੇ ਰਾਸ਼ਟਰ ਮੰਡਲ ਖੇਡਾਂ

ਏਐਸਆਈ ਦੇ ਪੁੱਤਰ ਅੰਕੁਸ਼ ਨੇ ਕੈਨੇਡਾ ’ਚ ਬਾਕਸਿੰਗ ਮੁਕਾਬਲੇ ਜਿੱਤੇ

ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ : ਨੀਰਜ ਚੋਪੜਾ ਨੇ 19 ਸਾਲਾਂ ਮਗਰੋਂ ਭਾਰਤ ਨੂੰ ਦਿਵਾਇਆ ਚਾਂਦੀ ਦਾ ਤਮਗਾ

ਪੀ.ਵੀ. ਸਿੰਧੂ ਨੇ ਜਿੱਤਿਆ ਸਿੰਗਾਪੁਰ ਓਪਨ ਬੈਡਮਿੰਟਨ ਖ਼ਿਤਾਬ