BREAKING NEWS
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫਤਾਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂਸੰਗਰੂਰ : ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਮਾਂ ਦੀਆਂ ਗੱਡੀਆਂ ਘੇਰੀਆਂ, ਦਿਖਾਈਆਂ ਕਾਲੀਆਂ ਝੰਡੀਆਂਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤਇੰਦੌਰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆਜਨਰਲ ਅਨਿਲ ਚੌਹਾਨ ਨੇ ਸੀਡੀਐਸ ਦਾ ਅਹੁਦਾ ਸੰਭਾਲਿਆਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ, ਉੜੀਸਾ ਤੇ ਕਰਨਾਟਕ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਨੂੰ ਮਨਜ਼ੂਰੀਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਅੱਜ ਤੋਂਜੰਮੂ : ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਗਰਦ ਹਲਾਕ

ਸੰਪਾਦਕੀ

ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ਨੂੰ ਸਹੀ ਢੰਗ ਨਾਲ ਪਛਾਨਣ ਦੀ ਲੋੜ

August 08, 2022 11:32 AM

ਬੀਤੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਆਨ ਦਿੱਤਾ ਸੀ ਕਿ ਇੱਕ ਮਜ਼ਬੂਤ ਸਰਕਾਰ ਦਾ ਆਚਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਬੀਤੇ ਦਿਨੀਂ ਚੇਨੰਈ ਦੀ ਇੱਕ ਯੂਨੀਵਰਸਿਟੀ ਦੀ ਕਨਵੋਕੇਸ਼ਨ (ਡਿਗਰੀ ਵੰਡ ਸਮਾਗਮ) ਮੌਕੇ ਬੋਲਦਿਆਂ ਮੋਦੀ ਨੇ ਆਖਿਆ: ‘ਮਜ਼ਬੂਤ ਸਰਕਾਰ, ਕੋਈ ਹਰ ਚੀਜ਼ ਨੂੰ ਅਤੇ ਹਰੇਕ ਨੂੰ ਨਿਯੰਤਰਿਤ ਕਰਨ ਵਾਲੀ ਸਰਕਾਰ ਨਹੀਂ ਹੁੰਦੀ ਹੈ। ਉਹ ਤਾਂ ਦਖ਼ਲਅੰਦਾਜ਼ੀ ਕਰਨ ਵਾਲੀਆਂ ਭਾਵਨਾਵਾਂ ਨੂੰ ਨਿਯੰਤਰਿਤ ਕਰਦੀ ਹੈ... ਇੱਕ ਮਜ਼ਬੂਤ ਸਰਕਾਰ ਹਰੇਕ ਖ਼ੇਤਰ ’ਚ ਦਖ਼ਲ ਨਹੀਂ ਦਿੰਦੀ।’ ਉਨ੍ਹਾਂ ਅੱਗੇ ਇਹ ਵੀ ਕਿਹਾ ਕਿ, ‘ਇੱਕ ਮਜ਼ਬੂਤ ਸਰਕਾਰ ਦੀ ਵਡਿਆਈ ਉਸ ਵੱਲੋਂ ਕੀਤੀਆਂ ਗਲਤੀਆਂ ਨੂੰ ਮੰਨ ਲੈਣ ’ਚ ਹੁੰਦੀ ਹੈ।’
ਬੇਸ਼ੱਕ, ਇਸ ਨੂੰ ਉਪਦੇਸ਼ ਹੀ ਕਹਾਂਗੇ! ਲੇਕਿਨ, ਇਸ ਵਿੱਚ ਇੱਕ ਹੀ ਪੇਚ ਹੈ ਕਿ ਖ਼ੁਦ ਮੋਦੀ ਦੀ ਸਰਕਾਰ ਦਾ ਆਚਰਣ, ਉਨ੍ਹਾਂ ਦੇ ਇਸ ਉਪਦੇਸ਼ ਦੇ ਉਲਟ ਹੀ ਹੈ। ਮੋਦੀ ਸਰਕਾਰ ਤਾਂ ਹਰ ਚੀਜ਼ ਨੂੰ ਤੇ ਹਰ ਕਿਸੇ ਨੂੰ ਨਿਯੰਤਰਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਦੀ ਸਰਕਾਰ ਤਾਂ ਹਰ ਖ਼ੇਤਰ ’ਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਸੰਵਿਧਾਨ ਤਹਿਤ ਨਾਗਰਿਕਾਂ ਦੇ ਜਿਨ੍ਹਾਂ ਅਧਿਕਾਰਾਂ ਦੀ ਗਾਰੰਟੀ ਦਿੱਤੀ ਗਈ ਹੈ, ਉਨ੍ਹਾਂ ’ਤੇ ਵੀ ਕੈਂਚੀ ਚਲਾ ਰਹੀ ਹੈ।
ਅਸਲ ’ਚ, ਉਨ੍ਹਾਂ ਦੇ ਰਾਜ ’ਚ ਪੂਰੀ ਇਕਸਾਰਤਾ ਨਾਲ ਇਕ ਅਜਿਹੀ ‘ਅਖੌਤੀ ਮਜ਼ਬੂਤ ਸਰਕਾਰ’ ਨੂੰ ਖੜ੍ਹਾ ਕੀਤਾ ਜਾ ਰਿਹਾ ਹੈ, ਜਿਸਨੂੰ ਪੂਰੇ ਸਮਾਜ ਦੇ ਸਾਰੇ ਖੇਤਰਾਂ ’ਚ ਪੂਰਾ-ਪੂਰਾ ਨਿਯੰਤਰਣ ਹਾਸਿਲ ਹੋਵੇ। ਚੋਣ ਲੋਕਤੰਤਰ ਬੜੀ ਤੇਜ਼ੀ ਨਾਲ ਤਾਨਾਸ਼ਾਹੀ ਸਹਿਮਤੀ ’ਚ ਬਦਲਦਾ ਨਜ਼ਰ ਆਉਂਦਾ ਹੈ। ਸੰਸਦ ਦੀ ਕਿਸ ਤਰ੍ਹਾਂ ਨਿਰਾਦਰੀ ਹੋ ਰਹੀ ਹੈ ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਕਿਸ ਤਰ੍ਹਾਂ ਦਬਾਇਆ ਜਾ ਰਿਹਾ ਹੈ, ਇਸ ਦੇ ਪ੍ਰਤੱਖ ਪ੍ਰਮਾਣ ਸੰਸਦ ਦੇ ਮੌਜੂਦਾ ਮਾਨਸੂਨ ਇਜਲਾਸ ਦੌਰਾਨ ਵਿਰੋਧੀ ਧਿਰ ਦੇ 27 ਦੇ 27 ਸੰਸਦ ਮੈਂਬਰਾਂ ਨੂੰ ਨਿਲੰਬਤ ਕਰ ਦੇਣ ਦੀ ਘਟਨਾ ਦੇ ਰੂਪ ’ਚ ਵੇਖਣ ਨੂੰ ਮਿਲੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਨਾਉਣ ਅਤੇ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟ ਕੇ, ਰਾਜਨੀਤਿਕ ਹਥਿਆਰ ਬਣ ਗਈ ਹੈ। ਈਡੀ ਜਿਸ ਦੀਦਾਦਿਲੇਰੀ ਨਾਲ ਕੰਮ ਕਰਦੀ ਹੈ ਇਸ ਵਿੱਚ ਪਿਛਲੇ ਹਫ਼ਤੇ ਸੁਪਰੀਮ ਕੋਰਟ ਦੇ ਹੋਏ ਫੈਸਲੇ ਬਾਅਦ ਹੋਰ ਵਾਧਾ ਹੋਣ ਜਾ ਰਿਹਾ ਹੈ। ਅਦਾਲਤ ਨੇ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ, ਈਡੀ ਨੂੰ ਦਿੱਤੀਆਂ ਗਈਆਂ ਅੱਤਚਾਰੀ ਸ਼ਕਤੀਆਂ ’ਤੇ, ਵੈਧਤਾ ਦੀ ਮੋਹਰ ਲਗਾ ਦਿੱਤੀ ਹੈ। । ਹੁਣ ਮਨਮਾਨੀਆਂ ਗਿਰਫ਼ਤਾਰੀਆਂ, ਜ਼ਮਾਨਤ ਤੋਂ ਵਾਂਝੇ ਕਰਕੇ ਸਿੱਧੇ ਜੇਲ੍ਹਾਂ ’ਚ ਸੁੱਟੇ ਜਾਣ ਤੇ ਸੰਪੱਤੀਆਂ ਕੁਰਕ ਕੀਤੇ ਜਾਣ ਦੇ , ਨਿਯਮ ਹੀ ਬਣਾ ਦਿੱਤੇ ਜਾਣਗੇ।
ਵਿਰੋਧੀ ਧਿਰ ਅਤੇ ਅਸਹਿਮਤ ਆਵਾਜ਼ਾਂ ਨੂੰ ਕੁਚਲ ਕੇ ਤੇ ਸਿਵਿਲ ਸੁਸਾਇਟੀ ਨੂੰ ਡਰਾ-ਧਮਕਾ ਕੇ ਪਾਲਤੂ ਬਨਾਉਣ ਦੇ ਕਾਨੂੰਨੀ ਹਥਿਆਰਾਂ ਦਾ ਦਾਇਰਾ ਹੋਰ ਵਧ ਗਿਆ ਹੈ। ਇਸ ਕੰਮ ’ਚ ਯੂਈਏ, ਐਨਐਸਏ ਤੇ ਹੋਰ ‘ਰਾਸ਼ਟਰੀ ਸੁਰੱਖਿਆ’ ਜਿਹੇ ਕਾਨੂੰਨਾਂ ਨੂੰ ਆਏ ਦਿਨ ਇਸਤੇਮਾਲ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨਾਗਰਿਕਾਂ ਦੇ ਜੀਵਨ ਅਤੇ ਆਜ਼ਾਦੀ ਦੇ ਅਧਿਕਾਰਾਂ ਨੂੰ ਇਸ ਤਰ੍ਹਾਂ ਪੈਰਾਂ ਥੱਲ੍ਹੇ ਮਿੱਧੇ ਜਾਣ ’ਤੇ, ਆਪਣੀਆਂ ਅੱਖਾਂ ਬੰਦੀ ਕਰੀ ਬੈਠਾ ਹੈ।
ਪ੍ਰਧਾਨ ਮੰਤਰੀ ਨੂੰ ਕੁੱਛ ਕਹਿਣ ਅਤੇ ਠੀਕ ਉਸਦੇ ਉਲਟਾ ਕਰਨ ਦੀ ਜੋ ਆਦਤ ਹੈ, ਉਸਨੂੰ ਵੇਖਦਿਆਂ ਉਨ੍ਹਾਂ ਦੇ ਇੱਕ ਇੱਕ ਬਿਆਨ ਦੀ ਬਕਾਇਦਾ ਵਿਆਖਿਆ ਕਰਕੇ ਹੀ ਜਾਣ ਸਕਦੇ ਹਾਂ ਕਿ ਅਸਲ ’ਚ ਉਨ੍ਹਾਂ ਦੀ ਗੱਲ ਦਾ ਮਤਲਬ ਕੀ ਹੈ? ਮਿਸਾਲ ਦੇ ਤੌਰ ’ਤੇ 25 ਜੁਲਾਈ ਦੇ ਉਨ੍ਹਾਂ ਦੇ ਭਾਸ਼ਣ ਨੂੰ ਲੈ ਸਕਦੇ ਹਾਂ, ਜਿਸ ਵਿੱਚ ਉਨ੍ਹਾਂ ਵਿਰੋਧੀ ਧਿਰ ਨੂੰ ਆਗਾਹ ਕੀਤਾ ਸੀ ਕਿ ਆਪਣੀ ਸੋਚ ਤੇ ਰਾਜਨੀਤਿਕ ਹਿੱਤਾਂ ਨੂੰ, ਸਮਾਜ ਅਤੇ ਦੇਸ਼ ਦੇ ਹਿੱਤਾਂ ਤੋਂ ਉੱਪਰ ਰੱਖਣ ਤੋਂ ਬਾਜ਼ ਆਉਣ। ਉਨ੍ਹਾਂ ਆਖਿਆ ਸੀ : ਸੋਚ ਅਤੇ ਰਾਜਨੀਤਿਕ ਅਭਿਲਾਸ਼ਾ ਦੀ ਵੀ ਥਾਂ ਹੈ, ਲੇਕਿਨ ਦੇਸ਼ ਅਤੇ ਸਮਾਜ ਨੂੰ ਹਮੇਸ਼ਾ ਪਹਿਲਾਂ ਆਉਣਾ ਚਾਹੀਦਾ ਹੈ।’ ਲੇਕਿਨ, ਅਸਲ ਵਿੱਚ ਉਹ ਕੀ ਕਹਿ ਰਹੇ ਸਨ, ਇਹ ਇਨ੍ਹਾਂ ਸ਼ਬਦਾਂ ਦੇ ਵਿੱਚ ਜਿਹੜਾ ਬਿਨ ਬੋਲਿਆ ਇਸ਼ਾਰਾ ਸੀ, ਉਸਨੂੰ ਸਮਝ ਕੇ ਹੀ ਜਾਣਿਆ ਜਾ ਸਕਦਾ ਹੈ। ਉਹ ਕਹਿ ਰਹੇ ਸਨ ਕਿ ਇੱਕ ਹੀ ਸੋਚ ਅਤੇ ਇੱਕ ਹੀ ਰਾਜਨੀਤੀ ਹੈ ਜੋ ਦੇਸ਼ ਦੇ ਹਿੱਤ ਸਾਧਦੀ ਹੈ ਅਤੇ ਉਹ ਹੈ ਹਿੰਦੁਤਵਵਾਦੀ ਫ਼ਿਰਕੂ ਸੋਚ ਤੇ ਰਾਜਨੀਤੀ। ਬਾਕੀ ਕੋਈ ਵੀ ਸੋਚ, ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਨਹੀਂ ਹੈ।
ਇਹ ਨਜ਼ਰੀਆ ਹੈ ਜੋ ਕੇਂਦਰ ਤੇ ਹੋਰ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਦਾ, ਜੋ ਹਿੰਦੁਤਵਵਾਦੀ ਫ਼ਿਰਕੂਵਾਦ ਨੂੰ ਸਿਆਸੀ ਸੋਚ ਦੇ ਰੂਪ ’ਚ ਸਥਾਪਿਤ ਕਰਨ ਲਈ ਕੰਮ ਕਰ ਰਿਹਾ ਹੈ। ਇਸੇ ਦੇ ਹੀ ਹਿੱਸੇ ਵੱਜੋਂ ਸਰਕਾਰ, ਹਿੰਦੁਤਵਵਾਦੀ ਦਿਸ਼ਾ ’ਚ ਸਿੱਖਿਆ ਵਿਵਸਥਾ ਨੂੰ ਅਤੇ ਵਿੱਦਿਅਕ ਖੇਤਰ ’ਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਦੇ ਸਿਲੇਬਸਾਂ ’ਨੂੰ ਨਵਾਂ ਰੂਪ ਦੇ ਕੇ, ਇਤਹਾਸ ਅਤੇ ਪਾਠ-ਪੁਸਤਕਾਂ ਦਾ ਮੁੜ ਤੋਂ ਪ੍ਰਕਾਸ਼ਨ ਬੜੇ ਜ਼ੋਰ-ਸ਼ੋਰਾਂ ’ਤੇ ਜਾਰੀ ਹੈ।
ਦੇਸ਼ ’ਚ ਅੱਜ ਇੱਕ ਐਸੀ ਤਾਨਾਸ਼ਾਹ ਮਜ਼ਬੂਤ ਸਰਕਾਰ ਹੈ ਜੋ ਸਿੱਖਿਆ ਤੇ ਸਭਿਆਚਾਰ ਸਮੇਤ, ਸਾਰੇ ਖੇਤਰਾਂ ’ਚ ਆਪਣੀ ਮਨਮਰਜ਼ੀ ਚਲਾਣਾ ਚਾਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਮੋਦੀ ਦੀ ਬੋਲੀ ਦੇ ਦੋਮੂੰਹੇਪਨ ਅਤੇ ਜਲੇਬੀ ਵਰਗੇ ਸਿੱਧੇ ਇਸ਼ਾਰਿਆਂ ਨੂੰ ਸਹੀ ਢੰਗ ਨਾਲ ਪਛਾਣੀਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ