BREAKING NEWS
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫਤਾਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂਸੰਗਰੂਰ : ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਮਾਂ ਦੀਆਂ ਗੱਡੀਆਂ ਘੇਰੀਆਂ, ਦਿਖਾਈਆਂ ਕਾਲੀਆਂ ਝੰਡੀਆਂਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤਇੰਦੌਰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆਜਨਰਲ ਅਨਿਲ ਚੌਹਾਨ ਨੇ ਸੀਡੀਐਸ ਦਾ ਅਹੁਦਾ ਸੰਭਾਲਿਆਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ, ਉੜੀਸਾ ਤੇ ਕਰਨਾਟਕ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਨੂੰ ਮਨਜ਼ੂਰੀਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਅੱਜ ਤੋਂਜੰਮੂ : ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਗਰਦ ਹਲਾਕ

ਹਰਿਆਣਾ

ਵਾਤਾਵਰਣ ਜਾਗਰੂਕਤਾ ਨਾਲ ਬਦਲੇਗੀ ਪਿੰਡਾਂ ਦੀ ਨੁਹਾਰ : ਡਾ. ਸਿੰਕਦਰ

August 10, 2022 01:44 PM

- ਪਿੰਡ ਤਿਲੋਕੇਵਾਲਾ ’ਚ ਮਨਰੇਗਾ ਕਾਰਡਾਂ ਨਾਲ ਵੰਡੇ ਗਏ ਬੂਟੇ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ/9 ਅਗਸਤ : ਕਾਲਾਂਵਾਲੀ ਖੇਤਰ ਦੇ ਪਿੰਡ ਤਿਲੋਕੇਵਾਲਾ ਦੇ ਪੰਚਾਇਤ ਘਰ ਵਿਖੇ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਕਾਨੂੰਨਾਂ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਉਥੇ ਹੀ ਉਨ੍ਹਾਂ ਨੂੰ ਮਨਰੇਗਾਂ ਕਾਰਡਾਂ ਦੇ ਨਾਲ ਨਾਲ ਬੂਟੇ ਵੀ ਵੰਡੇ ਗਏ।
ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸਕਾਊਟ ਮਾਸਟਰ ਡਾ: ਸਿਕੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੇ ਪੰਚਾਇਤ ਘਰ ਵਿਖੇ ਮਨਰੇਗਾ ਮਜਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਉਹਨਾਂ ਦੱਸਿਆ ਕਿ ਮਨਰੇਗਾ ਸਕੀਮ ਗਰੀਬਾਂ ਲਈ ਇਕ ਲਾਭਕਾਰੀ ਯੋਜਨਾ ਹੈ ਜਿਸ ਨਾਲ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਹੈ।
ਡਾ. ਸਿੱਧੂ ਦਾ ਕਹਿਣਾ ਸੀ ਕਿ ਪਿੰਡ ਤਿਲੋਕੇਵਾਲਾ ਦੇ ਸਮੂਹ ਨੌਜਵਾਨਾਂ ਵੱਲੋਂ ਪਿੰਡ ਵਿਚ ਹਜ਼ਾਰਾਂ ਬੂਟੇ ਲਾਏ ਗਏ ਹਨ ਅਤੇ ਸਾਰੇ ਨੌਜਵਾਨਾਂ ਨੇ ਮਿਲਕੇ ਪਿੰਡ ਨੂੰ ਗਰੀਨ ਜੋਨ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਪਿੰਡ ਤਿਲੋਕੇਵਾਲਾ ’ਚ ਮਨਰੇਗਾ ਕਾਰਡ ਵੰਡਣ ਸਮੇਂ ਮਜ਼ਦੂਰਾਂ ਨੂੰ ਮਨਰੇਗਾ ਦੇ ਕਾਰਡ ਨਾਲ ਪੌਦੇ ਆਪਣੇ ਘਰਾਂ ਵਿਚ ਲਾਉਣ ਲਈ ਦਿੱਤੇ ਗਏ। ਇਸ ਮੌਕੇ ਪਿੰਡ ਦੇ ਉਦਮੀ ਨੌਜਵਾਨ ਕਿ੍ਰਸ਼ਨ ਸਿੰਘ ਨੇ ਦੱਸਿਆ ਕਿ ਸਭਾ ਦੇ ਸਾਰੇ ਮੈਬਰਾਂ ਨੂੰ ਪੋਧਿਆਂ ਦੀ ਦੇਖ ਭਾਲ ਦੀ ਸਹੁੰ ਵੀ ਚੁੱਕਾਈ ਗਈ। ਯਾਦ ਰਹੇ ਕਿ ਪਿੰਡ ਤਿਲੋਕੇਵਾਲਾ ਵਿਖੇ ਪੂਰੇ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਨੂੰ ਹਰਿਆ ਭਰਿਆ ਬਣਾਉਣ ਲਈ ਫੱਲਦਾਰ, ਫੁੱਲਦਾਰ ਅਤੇ ਸਜਾਵਟੀ ਪੌਦੇ ਲਾਏ ਗਏ ਹਨ।
ਪਿੰਡ ਦੇ ਨੌਜਵਾਨ ਸੰਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਦੋ ਪਾਰਕ ਬਣਾਉਣ ਦਾ ਕੰਮ ਵੀ ਨੌਜਵਾਨ ਕਰ ਰਹੇ ਹਨ। ਇਸ ਮੌਕੇ ਮਨਰੇਗਾ ਮੇਟ ਜਗਤਾਰ ਸਿੰਘ, ਅਕਾਸ਼ਦੀਪ ਸਿੰਘ, ਸੰਦੀਪ ਸਿੰਘ, ਪੰਕਜ ਸਿੰਘ, ਸਿੰਦਰ ਸਿੰਘ, ਟੇਕ ਸਿੰਘ, ਗੁਰਮੇਲ ਕੌਰ, ਗੁਰਦੀਪ ਕੌਰ, ਭੋਲਾ ਸਿੰਘ ਅਤੇ ਜੱਗੀ ਸਿੰਘ ਵੀ ਸ਼ਾਮਲ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ