BREAKING NEWS
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗ੍ਰਿਫਤਾਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂਸੰਗਰੂਰ : ਸੈਂਕੜੇ ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਦੀ ਪਤਨੀ ਤੇ ਮਾਂ ਦੀਆਂ ਗੱਡੀਆਂ ਘੇਰੀਆਂ, ਦਿਖਾਈਆਂ ਕਾਲੀਆਂ ਝੰਡੀਆਂਖੜਗੇ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤਇੰਦੌਰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆਜਨਰਲ ਅਨਿਲ ਚੌਹਾਨ ਨੇ ਸੀਡੀਐਸ ਦਾ ਅਹੁਦਾ ਸੰਭਾਲਿਆਸੁਪਰੀਮ ਕੋਰਟ ਵੱਲੋਂ ਜੰਮੂ-ਕਸ਼ਮੀਰ, ਉੜੀਸਾ ਤੇ ਕਰਨਾਟਕ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਨੂੰ ਮਨਜ਼ੂਰੀਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਅੱਜ ਤੋਂਜੰਮੂ : ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਗਰਦ ਹਲਾਕ

ਹਰਿਆਣਾ

ਲੋਕਾਂ ਨੂੰ ਮੁੰਡੇ ਵੰਡਦੀਆਂ ਦੋ ਮਹਿਲਾਵਾਂ ਸਿਰਸਾ ਪੁਲਿਸ ਵੱਲੋਂ ਕਾਬੂ

August 10, 2022 01:47 PM

- ਦੇਸ਼ ’ਚ ਵਿਗੜਦਾ ਲਿੰਗ ਅਨੁਪਾਤ ਡਾਢੀ ਚਿੰਤਾ ਦਾ ਵਿਸ਼ਾ

ਸੁਰਿੰਦਰ ਪਾਲ ਸਿੰਘ
ਸਿਰਸਾ/9 ਅਗਸਤ : ਭਾਰਤ ਦੇਸ਼ ਵਿਚ ਵਿਗੜਦਾ ਲਿੰਗ ਅਨੁਪਾਤ ਡਾਢੀ ਚਿੰਤਾ ਦਾ ਵਿਸ਼ਾ ਹੈ। ਲੱਖ ਯਤਨਾਂ ਦੇ ਬਾਵਜੂਦ ਵੀ ਲੋਕਾਂ ਵਿਚ ਲੜਕੀ ਦੀ ਥਾਂ ਲੜਕੇ ਦੀ ਚਾਹਤ ਬਰਕਰਾਰ ਹੈ। ਅਜਿਹੇ ਵਿਚ ਲੜਕੇ ਦੀ ਚਾਹਤ ਵਾਲੇ ਲੋਕ ਅਕਸਰ ਠੱਗੀ ਦਾ ਸਹਿਜੇ ਹੀ ਸ਼ਿਕਾਰ ਹੋ ਜਾਂਦੇ ਹਨ ਪਿਛਲੇ ਦਿਨੀ ਸਿਰਸਾ ਦੀ ਸਿਹਤ ਵਿਭਾਗ ਦੀ ਟੀਮ ਨੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਛਾਪੇ ਦੌਰਾਨ ਦੋ ਮਹਿਲਾਵਾਂ ਨੂੰ ਭਰੂਣ ਲਿੰਗ ਟੈਸਟ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
ਵਿਭਾਗੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਸਾ ਦੀ ਇੱਕ ਮਹਿਲਾ ਪੂਜਾ ਰਾਣੀ ਪਤਨੀ ਮਦਨ ਲਾਲ ਵਾਸੀ ਐਮਸੀ ਕਲੋਨੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ ਮਹਿਲਾ ਭਾਵ ਮਾਸੀ ਨਾਲ ਮਿਲ ਕੇ ਗਰਭਵਤੀ ਔਰਤਾਂ ਨੂੰ ਡੱਬਵਾਲੀ ਰੋਡ ਸਥਿਤ ਸਵੀ ਅਲਟਰਾਸਾਊਂਡ ਸੈਂਟਰ ਤੋਂ ਸਾਧਾਰਨ ਟੈਸਟ ਕਰਵਾਉਣ ਤੋਂ ਬਾਅਦ ਗਰਭ ’ਚ ਲੜਕਾ ਜਾਂ ਲੜਕੀ ਹੋਣ ਦਾ ਅੰਦਾਜ਼ਾ ਲਾ ਕੇ ਵੱਡੀ ਰਕਮ ਵਟੋਰ ਲੈਦੀ ਸੀ। ਸਿਰਸਾ ਦੇ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ: ਦੀਪਕ ਨੇ ਦੱਸਿਆ ਕਿ ਸੀਐਮਓ ਡਾ:ਮਨੀਸ ਬਾਂਸਲ ਨੂੰ ਸੂਚਨਾ ਮਿਲੀ ਸੀ ਕਿ ਸਿਰਸਾ ’ਚ ਭਰੂਣ ਦਾ ਲਿੰਗ ਟੈਸਟ ਕੀਤਾ ਜਾਂਦਾ ਹੈ ਜਿਸ ਵਿੱਚ ਸਿਰਸਾ ਦੇ ਦੋ ਦਲਾਲ ਮਹਿਲਾ ਸਰਗਰਮ ਹਨ ਜੋ ਲੋਕਾਂ ਨੂੰ ਸਧਾਰਨ ਟੈਸਟ ਦੌਰਾਨ ਲੜਕਾ ਦਸਕੇ ਇਸਦੇ ਬਦਲੇ ਮੋਟੀ ਕਮਾਈ ਕਰਦੀਆ ਹਨ। ਸੀ.ਐਮ.ਓ ਨੇ ਤੁਰੰਤ ਪ੍ਰਭਾਵ ਨਾਲ ਸੀਨੀਅਰ ਮੈਡੀਕਲ ਅਫਸਰ ਡਾ: ਦੀਪਕ ਕੰਬੋਜ਼ ਅਤੇ ਡਾ: ਸੰਕੇਤ ਸੇਤੀਆ ’ਤੇ ਆਧਾਰਿਤ ਟੀਮ ਦਾ ਗਠਨ ਕੀਤਾ ਤੇ ਟੀਮ ਨੇ ਦਲਾਲ ਔਰਤਾਂ ਤੱਕ ਪਹੁੰਚ ਕੀਤੀ। ਜਿਨ੍ਹਾਂ ਦਾ ਇਹ ਧੰਦਾ ਕਾਫੀ ਸਮੇ ਤੋਂ ਚੱਲ ਰਿਹਾ ਸੀ। ਗੁਪਤ ਸੂਚਨਾ ਮਿਲਣ ਤੇ ਸਿਹਤ ਵਿਭਾਗ ਦੀ ਟੀਮ ਨੇ ਪੀਐਨਡੀਟੀ ਸੈੱਲ ਦੇ ਇੰਚਾਰਜ ਡਾਕਟਰ ਦੀਪਕ ਕੰਬੋਜ਼ ਦੀ ਅਗਵਾਈ ’ਚ ਛਾਪਾ ਮਾਰ ਕੇ ਔਰਤ ਪੂਜਾ ਰਾਣੀ ਅਤੇ ਮਾਸੀ ਉਮਾ ਨੂੰ 33 ਹਜ਼ਾਰ ਰੁਪਏ ਦੀ ਨਕਦੀ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂ ਕਿ ਅਲਟਰਾਸਾਊਂਡ ਸੈਂਟਰ ਤੋਂ ਦੋ ਹਜ਼ਾਰ ਰੁਪਏ ਅਲਗ ਬਰਾਮਦ ਹੋਏ ਹਨ। ਦੋਵਾਂ ਮਹਿਲਾ ਮੁਲਜ਼ਮਾਂ ਖਿਲਾਫ ਥਾਣਾ ਸਿਵਲ ਲਾਈਨ ਵਿੱਚ ਆਈਪੀਸੀ ਦੀ ਧਾਰਾ420 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਥੇ ਇਹ ਦੱਸ ਦੇਇਏ ਕਿ ਇਨ੍ਹਾਂ ਵਿੱਚ ਇਕ ਮੁਲਜ਼ਮ ਪੂਜਾ ਰਾਣੀ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਹੈ ਜਦੋਂ ਕਿ ਦੂਜੀ ਔਰਤ ਉਮਾ ਬੱਚਿਆਂ ਦੇ ਹਸਪਤਾਲ ਵਿੱਚ ਕੰਮ ਕਰਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ