BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਕਾਰੋਬਾਰ

ਜੁਲਾਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਮਾਮੂਲੀ ਘਟੀ

August 13, 2022 10:54 AM

ਏਜੰਸੀਆਂ
ਨਵੀਂ ਦਿੱਲੀ/12 ਅਗਸਤ : ਦੇਸ਼ ’ਚ ਜੁਲਾਈ ਮਹੀਨੇ ਦੌਰਾਨ ਪ੍ਰਚੂਨ ਮਹਿੰਗਾਈ ’ਚ ਮਾਮੂਲੀ ਕਮੀ ਆਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਖਪਤਕਾਰ ਕੀਮਤ ਸੂਚਕਅੰਕ ਆਧਾਰਤ ਪ੍ਰਚੂਨ ਮਹਿੰਗਾਈ ਦਰ ਜੁਲਾਈ ’ਚ ਮਾਮੂਲੀ ਘੱਟ ਕੇ 6.7 ਪ੍ਰਤੀਸ਼ਤ ਹੋ ਗਈ ਹੈ। ਇਸ ਤੋਂ ਪਹਿਲਾਂ ਜੂਨ ’ਚ ਇਹ 7.01 ਪ੍ਰਤੀਸ਼ਤ ਸੀ। ਮਹਿੰਗਾਈ ਦਾ ਇਹ ਪੰਜ ਮਹਿਨੀਆਂ ਦਾ ਹੇਠਲਾ ਪੱਧਰ ਹੈ। ਖਾਣ ਪੀਣ ਵਾਲੇ ਸਮਾਨ ਖਾਸ ਤੌਰ ’ਤੇ ਖਾਣ ਵਾਲੇ ਤੇਲ ਅਤੇ ਸਬਜੀਆਂ ਦੀਆਂ ਕੀਮਤਾਂ ਘੱਟਣ ਦੀ ਵਜ੍ਹਾ ਨਾਲ ਮਹਿੰਗਾਈ ’ਚ ਮਾਮੂਲੀ ਕਮੀ ਆਈ ਹੈ। ਹਾਲਾਂਕਿ ਇਹ ਲਗਾਤਾਰ 7ਵਾਂ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਦਰ ਆਰਬੀਆਈ ਦੀ 6 ਪ੍ਰਤੀਸ਼ਤ ਦੀ ਉਪਰਲੀ ਹੱਦ ਤੋਂ ਪਾਰ ਰਹੀ। ਜਨਵਰੀ 2022 ’ਚ ਪ੍ਰਚੂਨ ਮਹਿੰਗਾਈ ਦਰ 6.1 ਪ੍ਰਤੀਸ਼ਤ, ਫਰਵਰੀ ’ਚ 6.07 ਪ੍ਰਤੀਸ਼ਤ, ਮਾਰਚ ’ਚ 6.95 ਪ੍ਰਤੀਸ਼ਤ, ਅਪ੍ਰੈਲ ’ਚ 7.89 ਪ੍ਰਤੀਸ਼ਤ ਅਤੇ ਮਈ ’ਚ 7.04 ਪ੍ਰਤੀਸ਼ਤ ਦਰਜ਼ ਕੀਤੀ ਗਈ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ