BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਪੰਜਾਬ

ਐਸਟੀਐਫ਼ ਵੱਲੋਂ 15 ਗਰਾਮ ਹੈਰੋਇਨ, ਪਿਸਤੌਲ ਤੇ ਸੱਤ ਜਿੰਦਾ ਕਾਰਤੂਸਾਂ ਸਮੇਤ ਤਿੰਨ ਕਾਬੂ

August 13, 2022 11:27 AM

ਇਕਬਾਲ ਸਿੰਘ ਸ਼ਾਂਤ
ਡੱਬਵਾਲੀ/12 ਅਗਸਤ : ਐਸ.ਟੀ.ਐਫ਼ ਬਠਿੰਡਾ ਰੇਂਜ ਨੇ ਅੱਜ ਮੰਡੀ ਕਿੱਲਿਆਂਵਾਲੀ ਵਿਖੇ ਇੱਕ ਕਾਰਵਾਈ ਤਹਿਤ ਤਿੰਨ ਜਣਿਆਂ ਨੂੰ 15 ਗਰਾਮ ਹੈਰੋਇਨ, ਪਿਸਤੌਲ ਅਤੇ ਸੱਤ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਸਕਾਰਪਿਊ ਗੱਡੀ ਅਤੇ ਹੋਂਡਾ ਸਿਟੀ ਕਾਰ ਵੀ ਬਰਾਮਦ ਕੀਤੀ ਹੈ। ਐਸ.ਟੀ.ਐਫ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਰਣਜੀਤ ਸਿੰਘ ’ਤੇ ਆਧਾਰਤ ਟੀਮ ਗਸ਼ਤ ’ਤੇ ਜਾ ਰਹੀ ਸੀ। ਉਸ ਦੌਰਾਨ ਮੰਡੀ ਕਿੱਲਿਆਂਵਾਲੀ ਵਿਖੇ ਦਾਣਾ ਮੰਡੀ ’ਚ ਤਿੰਨ ਜਣੇ ਸਕਾਰਪਿਓ ਗੱਡੀ ਦੇ ਬੋਨਟ ’ਤੇ ਪਾਰਦਰਸ਼ੀ ਲਿਫ਼ਾਫ਼ੇ ਵਗੈਰਾ ’ਚ ਫਰੋਲਾ-ਫਰੋਲੀ ਕਰ ਰਹੇ ਹਨ। ਜਦੋਂ ਉਨ੍ਹਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 15 ਗਰਾਮ ਹੈਰੋਇਨ, ਪਿਸਤੌਲ .32 ਬੋਰ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਤੋਂ ਸਕਾਰਪਿਓ ਗੱਡੀ ਅਤੇ ਹੋਂਡਾ ਸਿਟੀ ਬਰਾਮਦ ਹੋਈ ਹੈ। ਗੁਰਮੇਜ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਚਰਨ ਸਿੰਘ ਚੰਨਾ ਵਾਸੀ ਡੱਬਵਾਲੀ, ਜਸਵਿੰਦਰ ਜੱਸਾ ਵਾਸੀ ਅਬੁੱਲਖੁਰਾਣਾ ਅਤੇ ਕਮਲਪ੍ਰੀਤ ਸਿੰਘ ਵਾਸੀ ਸਹਿਣਾਖੇੜਾ ਵਜੋਂ ਹੋਈ ਹੈ। ਸਬ ਇੰਸਪੈਕਟਰ ਨੇ ਦੱਸਿਆ ਕਿ ਉਕਤ ਮੁਲਜਮਾਂ ਦੇ ਖਿਲਾਫ਼ ਐਨ.ਡੀ.ਪੀ.ਐਸ ਅਤੇ ਅਸਲ੍ਹਾ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਨੇ ਮਨਾਇਆ 'ਵਿਸ਼ਵ ਸੈਰ ਸਪਾਟਾ ਦਿਵਸ'

ਬਿਜਲੀ (ਸੋਧ) ਬਿੱਲਾਂ 2022 ਰੱਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ

ਪੈਨਲ ਮੀਟਿੰਗ ਰੱਦ ਹੋਣ ਕਾਰਨ ਸਿਹਤ ਵਿਭਾਗ ਦੇ ਐਨਐਚਐਮ ਮੁਲਾਜ਼ਮਾਂ ’ਚ ਭਾਰੀ ਰੋਸ : ਜੋਗਿੰਦਰ ਸਿੰਘ

ਠੇਕੇਦਾਰੀ ਸਿਸਟਮ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਵਿੱਤ ਮੰਤਰੀ ਚੀਮਾ ਵਲੋਂ ਮੋਹਾਲੀ ਪ੍ਰੈੱਸ ਕਲੱਬ ਲਈ ਜਲਦ ਥਾਂ ਤੇ 5 ਲੱਖ ਰੁਪਏ ਵਿੱਤੀ ਮਦਦ ਦੇਣ ਦਾ ਐਲਾਨ

ਲਾਲੜੂ ’ਚ ਪਟਵਾਰੀ ਦੀ ਗ਼ੈਰਹਾਜ਼ਰੀ ਕਾਰਨ ਲੋਕ ਹੋ ਰਹੇ ਖੱਜਲ

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਜ਼ਰੂਰੀ : ਡਾ. ਮਾਨ

ਕੇਂਦਰੀ ਜੇਲ੍ਹ ਬਠਿੰਡਾ ਫਿਰ ਸੁਰਖੀਆਂ ਵਿੱਚ, ਹੋਈ ਖੂਨੀ ਝੜਪ, ਚਾਰਜਰ, ਸਿਮ ਤੇ ਮੋਬਾਇਲ ਬਰਾਮਦ

ਮੋਰਿੰਡਾ ਦੇ ਵਾਰਡ ਨੰ. 14 ਦੀਆਂ ਗਲੀਆਂ ’ਚ ਪਏ ਟੋਏ, ਵਾਰਡ ਵਾਸੀ ਪ੍ਰੇਸ਼ਾਨ

ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ