BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਪੰਜਾਬ

ਧੱਫੜੀ ਰੋਗ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ 8 ਗਊਸ਼ਾਲਾਵਾਂ ਨੂੰ ਭੇਜੀ ਮੁਫ਼ਤ ਦਵਾਈ

August 13, 2022 11:31 AM

ਹਰਮੇਲ ਸਹੂੰਗੜਾ
ਪੋਜੇਵਾਲ /ਸੜੋਆ/12 ਅਗਸਤ : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਵਲੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਭਿਅੰਕਰ ਦੌਰ ਵਿੱਚ ਪੰਜਾਬ ਹਿਮਾਚਲ ਸਮੇਤ ਹੋਰ ਰਾਜਾਂ ਵਿੱਚ ਲੋੜਵੰਦਾਂ ਨੂੰ ਸੁੱਕਾ ਰਾਸ਼ਨ, ਦਵਾਈਆਂ ਦੇ ਕੇ ਰਾਹਤ ਪਹੁੰਚਾਈ। ਉੱਥੇ ਹੁਣ ਪਸ਼ੂਆਂ ਅੰਦਰ ਆਈ ਲੰਪੀ ਸਕਿਨ ਡਿਸੀਜ਼ (ਧੱਫੜੀ) ਰੋਗ ਨੂੰ ਲੈ ਕੇ ਪਸ਼ੂ ਪਾਲਕਾਂ ਤੇ ਗਊਸ਼ਾਲਾਂਵਾਂ ’ਚ ਗਊ ਮਾਤਾ ਤੇ ਆਈ ਬਿਪਤਾ ਨੂੰ ਦੇਖਦਿਆਂ ਅੱਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ‘ਰੱਖੜ ਪੁੰਨਿਆ’ ਦੇ ਸ਼ੁੱਭ ਮੌਕੇ ਤੇ ਸ੍ਰੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਸਤਿਗੁਰੂ ਭੂਰੀਵਾਲਿਆਂ ਦੇ ਆਗਮਨ ਦਿਵਸ ਦੀ ਖੁਸ਼ੀ ਵਿੱਚ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਮੁੱਲਾਂਪੁਰ ਸ਼ਿਵ ਧਾਮ ਜਖਮੀ ਗਊਸ਼ਾਲਾ, ਕ੍ਰਿਸ਼ਨ ਗੋਪਾਲ ਗਊਸ਼ਾਲਾ, ਸ੍ਰੀ ਬਾਂਕੇ ਬਿਹਾਰੀ ਗਊਸ਼ਾਲਾ ਨਵਾਂਸ਼ਹਿਰ, ਸ੍ਰੀ ਗੋਬਿੰਦ ਗੌਧਾਮ ਗਊਸ਼ਾਲਾ ਚਾਂਦਪੁਰ ਰੁੜਕੀ, ਸ੍ਰੀ ਗੋਬਿੰਦ ਗੌਧਾਮ ਗਊਸ਼ਾਲਾ ਭੱਦੀ, ਹਿਮਾਚਲ ਪ੍ਰਦੇਸ਼ ਦੇ ਊਨਾ ਜਿਲ੍ਹੇ ਦੀ ਗਊਸ਼ਾਲਾ ਸ੍ਰੀ ਗੋਪਾਲ ਗਊਸ਼ਾਲਾ ਬਾਥੜੀ, ਸ੍ਰੀ ਗੋਬਿੰਦ ਗੋਪਾਲ ਗਊਸ਼ਾਲਾ ਦੁਲੈਹੜ ਦੀਆਂ ਗਊਸ਼ਾਲਾਵਾਂ ਨੂੰ ਲੰਪੀ ਸਕਿਨ (ਧੱਫੜੀ) ਰੋਗ ਦੀ ਦਵਾਈਆਂ ਦੀ ਪਹਿਲੀ ਖੇਪ ਦਿੱਤੀ ਗਈ। ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਦੱਸਿਆ ਕਿ ਅੱਜ ਗਊਆਂ ਵਿੱਚ ਆਈ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਗਊਸ਼ਾਲਾਵਾਂ ਦੀ ਦੇਖ ਰੇਖ ਕਰਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਵੱਖ ਵੱਖ ਗਊਸ਼ਾਲਾ ਦੇ ਲਗਪਗ 2500 ਦੇ ਕਰੀਬ ਗਊਆਂ ਦੀ ਦਵਾਈ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ। ਇਸੇ ਤਰ੍ਹਾਂ ਝਾਂਡੀਆ ਸਥਿਤ ਗਊਸ਼ਾਲਾ ਵਿੱਚ ਦਵਾਈ ਹੋਣ ਕਰਕੇ ਕਾਲੀ ਜੀਰੀ ਤੇ ਤਾਰਾਮੀਰਾ ਭੇਜਿਆ ਗਿਆ। ਆਚਾਰੀਆ ਜੀ ਨੇ ਕਿਹਾ ਕਿ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਮਿਸ਼ਨ ਦੀ ਦੀਨ ਦੁਖੀਆ ਦੀ ਸਹਾਇਤਾ ਕਰਨਾ ਹੈ। ਉਨ੍ਹਾ ਕਿਹਾ ਕਿ ਭਲੇ ਮਨੁੱਖਤਾ ਜਾ ਪਸ਼ੂ ਪੰਛੀਆਂ ਦੀ ਕੋਈ ਜ਼ਰੂਰਤ ਹੋਵੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਪਹਿਲ ਦੇ ਆਧਾਰ ਤੇ ਸਹਾਇਤਾ ਕਰਨਾ ਫਰਜ਼ ਸਮਝਦੀ ਹੈ।ਅਚਾਰੀਆ ਜੀ ਨੇ ਦੱਸਿਆ ਕਿ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਤੱਪਸਵੀ, ਤਿਆਗੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ, ਸਤਿਗੁਰੂ ਰਕਬੇ ਵਾਲੇ, ਸਤਿਗੁਰੂ ਗਊਆਂ ਵਾਲਿਆਂ ਦੀ ਸੰਗਤ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ੍ਹ ਵਿਖੇ 14 ਅਪ੍ਰੈਲ 2015 ਵਿਸਾਖੀ ਵਾਲੇ ਦਿਨ ਤੋਂ ਦੇਸੀ ਘਿਓ ਵਿੱਚ ਤਿਆਰ ਲੰਗਰ ਭੇਜਣਾ, ਪੀ.ਜੀ.ਆਈ ਵਿਖੇ ਮਰੀਜ਼ਾਂ ਦੀ ਜਾਂਚ ਲਈ ਹਿਮਾਚਲ ਪ੍ਰਦੇਸ਼ ਦੇ ਊਨਾ ਜਿਲ੍ਹੇ ਦੇ ਪਿੰਡ ਬੀਟਨਾਂ ਤੋਂ 29 ਜਨਵਰੀ 2018 ਨੂੰ ਮੁਫਤ ਬੱਸ ਸੇਵਾ ਸ਼ੂਰੂ ਕੀਤੀ ਗਈ।ਉਸੇ ਲੜੀ ਵਿੱਚ ਇੱਕ ਹੋਰ ਸੇਵਾ ਜੋੜਦਿਆਂ ਐਬੂਲੈਂਸ ਸੇਵਾ ਸ਼ੁਰੂ ਕੀਤੀ ਗਈ। ਸਤਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਅਨੇਕਾਂ ਸਮਾਜ ਸੇਵੀ ਕਾਰਜ਼ ਜਿਨ੍ਹਾਂ ਵਿੱਚ ਮੁਫਤ ਮੈਡੀਕਲ ਕੈਂਪ, ਅੱਖਾਂ ਦੇ ਅਪਰੇਸ਼ਨ ਕੈਂਪ, ਖੂਨਦਾਨ ਕੈਂਪ ਤੋਂ ਇਲਾਵਾ ਪੀ.ਜੀ.ਆਈ ਦੀ ਆਸ਼ਾ ਜੋਤੀ ਵੈਨ ਦੇ ਜ਼ਰੀਏ ਕੈਂਸਰ ਜਾਂਚ ਕੈਂਪ ਲਗਾਉਣ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਪੱਛੜੇ ਪੇਂਡੂ ਖੇਤਰਾਂ ਵਿੱਚ 6 ਡਿਗਰੀ ਕਾਲਜ, ਸੈਕੰਡਰੀ ਸਕੂਲ, ਪਬਲਿਕ ਸਕੂਲ, ਬੀ.ਐਡ ਕਾਲਜ ਤੋਂ ਇਲਾਵਾ ਨਵੋਦਿਆ ਵਿਦਿਆਲਿਆ ਖੁਲਵਾਉਣ ਸਮੇਤ ਇੱਕ ਕਾਲਜ ਤੇ ਇੱਕ ਹਾਈ ਸਕੂਲ ਬਣਾ ਕੇ ਸਰਕਾਰ ਨੂੰ ਸੌਪੇ ਗਏ।ਅਚਾਰੀਆ ਜੀ ਨੇ ਦੱਸਿਆ ਕਿ ਗਊਆਂ ਦੀ ਸੇਵਾ ਲਈ ਗਊਸ਼ਾਲਾਵਾਂ ਦੇ ਨਾਲ ਨਾਲ ਲਵਾਰਿਸ ਘੁੰਮਦੀਆਂ ਗਊਆਂ ਨੂੰ ਸੇਵਕਾਂ ਨੇ ਘਰ ਘਰ ਅਪਣਾਇਆ ਗਿਆ। ਪਸ਼ੂ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਕਰਨ ਲਈ ਜੰਗਲਾਂ ਵਿੱਚ ਪਾਣੀ ਦੇ ਚਬੁੱਚੇ ਬਣਾ ਕੇ ਕੁੰਇਟਲਾਂ ਬੱਧੀ ਦਾਣਾ ਰੋਜ਼ਾਨਾ ਪੰਛੀਆਂ ਨੂੰ ਪਾਇਆ ਜਾ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਨੇ ਮਨਾਇਆ 'ਵਿਸ਼ਵ ਸੈਰ ਸਪਾਟਾ ਦਿਵਸ'

ਬਿਜਲੀ (ਸੋਧ) ਬਿੱਲਾਂ 2022 ਰੱਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ

ਪੈਨਲ ਮੀਟਿੰਗ ਰੱਦ ਹੋਣ ਕਾਰਨ ਸਿਹਤ ਵਿਭਾਗ ਦੇ ਐਨਐਚਐਮ ਮੁਲਾਜ਼ਮਾਂ ’ਚ ਭਾਰੀ ਰੋਸ : ਜੋਗਿੰਦਰ ਸਿੰਘ

ਠੇਕੇਦਾਰੀ ਸਿਸਟਮ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਵਿੱਤ ਮੰਤਰੀ ਚੀਮਾ ਵਲੋਂ ਮੋਹਾਲੀ ਪ੍ਰੈੱਸ ਕਲੱਬ ਲਈ ਜਲਦ ਥਾਂ ਤੇ 5 ਲੱਖ ਰੁਪਏ ਵਿੱਤੀ ਮਦਦ ਦੇਣ ਦਾ ਐਲਾਨ

ਲਾਲੜੂ ’ਚ ਪਟਵਾਰੀ ਦੀ ਗ਼ੈਰਹਾਜ਼ਰੀ ਕਾਰਨ ਲੋਕ ਹੋ ਰਹੇ ਖੱਜਲ

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਜ਼ਰੂਰੀ : ਡਾ. ਮਾਨ

ਕੇਂਦਰੀ ਜੇਲ੍ਹ ਬਠਿੰਡਾ ਫਿਰ ਸੁਰਖੀਆਂ ਵਿੱਚ, ਹੋਈ ਖੂਨੀ ਝੜਪ, ਚਾਰਜਰ, ਸਿਮ ਤੇ ਮੋਬਾਇਲ ਬਰਾਮਦ

ਮੋਰਿੰਡਾ ਦੇ ਵਾਰਡ ਨੰ. 14 ਦੀਆਂ ਗਲੀਆਂ ’ਚ ਪਏ ਟੋਏ, ਵਾਰਡ ਵਾਸੀ ਪ੍ਰੇਸ਼ਾਨ

ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ