BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਪੰਜਾਬ

ਖੰਡ ਮਿਲ ਦੇ ਅੰਦਰ ਅਤੇ ਮਿਲ ਮਾਲਕਾਂ ਦੇ ਘਰ ਅੱਗੇ ਲੱਗਾਇਆ ਜਾਵੇ ਧਰਨਾ : ਸਰਵ ਸ਼ਕਤੀ ਸੈਨਾ

August 13, 2022 11:34 AM

- ਕਿਹਾ : ਜਨਤਾ ਦੀ ਪਰੇਸ਼ਾਨੀ ਦਾ ਰੱਖਿਆ ਜਾਵੇ ਧਿਆਨ

ਪ੍ਰਮਜੀਤ ਸੂੰਢ
ਫਗਵਾੜਾ, 12 ਅਗਸਤ : ਗੰਨੇ ਦੀ ਬਕਾਇਆ ਰਕਮ ਵਸੂਲੀ ਨੂੰ ਲੈ ਕੇ ਫਗਵਾੜਾ ਵਿੱਚ ਕਿਸਾਨਾਂ ਦੇ ਪੰਜ ਦਿਨਾਂ ਤੋਂ ਲਗਾਤਾਰ ਜਾਰੀ ਧਰਨੇ ਅਤੇ ਅੱਜ ਤੋਂ ਪੂਰਨ ਚੱਕਾ ਜਾਮ ਨੂੰ ਲੈ ਕੇ ਸਰਵ ਸ਼ਕਤੀ ਸੈਨਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਕਿਸਾਨਾਂ ਦੇ ਗੰਨੇ ਦੀ ਬਕਾਇਆ ਵਸੂਲੀ ਦੇ ਮਸਲੇ ਨੂੰ ਹਲ ਕਿਉਂ ਨਹੀਂ ਕਰਵਾਇਆ ਜਾ ਰਿਹਾ। ਧਰਨੇ ਅਤੇ ਚੱਕਾ ਜਾਮ ਨਾਲ ਕਿਸਾਨ ਤੇ ਆਮ ਲੋਕ ਪਰੇਸ਼ਾਨ ਹੋ ਰਹੇ ਹਨ।
ਸਰਵ ਸ਼ਕਤੀ ਸੈਨਾ ਪੰਜਾਬ (ਦਿਹਾਤੀ) ਸ਼ਾਖਾ ਦੇ ਪ੍ਰਧਾਨ ਬਲਜੀਤ ਸਿੰਘ, ਸਪੋਰਟਸ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਵਿਜੇ ਕੁਮਾਰ, ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਅਤੇ ਨਿਤਿਨ ਕੁਮਾਰ ਨੇ ਸਰਕਾਰ ਦੇ ਰਵੱਈਏ ਪ੍ਰਤੀ ਡੂੰਘੀ ਨਾਰਾਜਗੀ ਜਾਹਿਰ ਕਰਦਿਆਂ ਕਿਹਾ ਕਿ ਕਿਸਾਨ ਗਰਮੀ ਤੇ ਬਰਸਾਤ ‘ਚ ਦਿਨ-ਰਾਤ ਧਰਨੇ ‘ਤੇ ਬੈਠੇ ਹਨ। ਸੜਕਾਂ ਬੰਦ ਪਈਆਂ ਹਨ। ਲੋਕ ਵੀ ਜ਼ਰੂਰੀ ਕੰਮਾਂ ਲਈ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਨਹੀਂ ਜਾ ਸਕਦੇ ਅਤੇ ਨੇੜਲੇ ਪਿੰਡਾਂ ਦੇ ਲੋਕ ਖਰੀਦਦਾਰੀ ਲਈ ਸ਼ਹਿਰ ਨਹੀਂ ਆ ਸਕਦੇ। ਬੱਚਿਆਂ ਦਾ ਸਕੂਲ ਜਾਣਾ ਬਿਮਾਰਾਂ ਤੇ ਬਜੁਰਗਾਂ ਦਾ ਇਲਾਜ ਲਈ ਜਾਣਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨ ਬਾਅਦ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਉਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਭਗਵੰਤ ਮਾਨ ਸਰਕਾਰ ਕਿਸਾਨਾਂ ਦਾ ਮਸਲਾ ਤੁਰੰਤ ਹਲ ਕਰਵਾਏ।
ਸਰਵ ਸ਼ਕਤੀ ਸੈਨਾ ਆਗੂਆਂ ਨੇ ਫਗਵਾੜਾ ‘ਚ ਜਾਰੀ ਅੰਦੋਲਨ ਦਾ ਸਮਰਥਨ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੜਕਾਂ ਜਾਮ ਕਰਨ ਦੀ ਬਜਾਏ ਮਿੱਲ ਦੇ ਅੰਦਰ ਧਰਨਾ ਦਿੱਤਾ ਜਾਵੇ ਅਤੇ 72 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਤੱਕ ਮਿੱਲ ਦਾ ਕੰਮ ਬੰਦ ਕਰਵਾਇਆ ਜਾਵੇ ਬਲਕਿ ਮਿੱਲ ਮਾਲਕਾਂ ਦੇ ਘਰ ਅੱਗੇ ਵੀ ਧਰਨਾ ਲਗਾਇਆ ਜਾਵੇ। ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਰਸਤੇ ਨਾ ਰੋਕੇ ਜਾਣ ਕਿਉਂਕਿ ਲੋਕ ਪਹਿਲਾਂ ਹੀ ਕੋਵਿਡ ਦੇ ਦੌਰ ’ਚ ਵਧਦੀ ਮਹਿੰਗਾਈ ਅਤੇ ਕਾਰੋਬਾਰੀ ਮੰਦੀ ਤੋਂ ਪ੍ਰੇਸ਼ਾਨ ਹਨ। ਚੱਕਾ ਜਾਮ ਹੋਣ ਨਾਲ ਲੋਕਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਨੇ ਮਨਾਇਆ 'ਵਿਸ਼ਵ ਸੈਰ ਸਪਾਟਾ ਦਿਵਸ'

ਬਿਜਲੀ (ਸੋਧ) ਬਿੱਲਾਂ 2022 ਰੱਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ

ਪੈਨਲ ਮੀਟਿੰਗ ਰੱਦ ਹੋਣ ਕਾਰਨ ਸਿਹਤ ਵਿਭਾਗ ਦੇ ਐਨਐਚਐਮ ਮੁਲਾਜ਼ਮਾਂ ’ਚ ਭਾਰੀ ਰੋਸ : ਜੋਗਿੰਦਰ ਸਿੰਘ

ਠੇਕੇਦਾਰੀ ਸਿਸਟਮ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਵਿੱਤ ਮੰਤਰੀ ਚੀਮਾ ਵਲੋਂ ਮੋਹਾਲੀ ਪ੍ਰੈੱਸ ਕਲੱਬ ਲਈ ਜਲਦ ਥਾਂ ਤੇ 5 ਲੱਖ ਰੁਪਏ ਵਿੱਤੀ ਮਦਦ ਦੇਣ ਦਾ ਐਲਾਨ

ਲਾਲੜੂ ’ਚ ਪਟਵਾਰੀ ਦੀ ਗ਼ੈਰਹਾਜ਼ਰੀ ਕਾਰਨ ਲੋਕ ਹੋ ਰਹੇ ਖੱਜਲ

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਜ਼ਰੂਰੀ : ਡਾ. ਮਾਨ

ਕੇਂਦਰੀ ਜੇਲ੍ਹ ਬਠਿੰਡਾ ਫਿਰ ਸੁਰਖੀਆਂ ਵਿੱਚ, ਹੋਈ ਖੂਨੀ ਝੜਪ, ਚਾਰਜਰ, ਸਿਮ ਤੇ ਮੋਬਾਇਲ ਬਰਾਮਦ

ਮੋਰਿੰਡਾ ਦੇ ਵਾਰਡ ਨੰ. 14 ਦੀਆਂ ਗਲੀਆਂ ’ਚ ਪਏ ਟੋਏ, ਵਾਰਡ ਵਾਸੀ ਪ੍ਰੇਸ਼ਾਨ

ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ