BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਸੰਪਾਦਕੀ

ਰੱਖਿਆ ਮੰਤਰਾਲੇ ਦਾ ਜੀ ਹਜ਼ੂਰੀਆਂ ਵਾਲਾ ਪ੍ਰਤੀਕਰਮ ਅਤਿ ਮੰਦਭਾਗਾ

September 16, 2022 12:39 PM

ਆਖਰ ਕੁਝ ਦਿਨਾਂ ਦੀ ਚੁੱਪੀ ਬਾਅਦ ਮੋਦੀ ਸਰਕਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਹੀਂ ਆਪਣੀ ਚਿੰਤਾ ਵਿਅਕਤ ਕਰਨੀ ਹੀ ਪਈ ਹੈ ਭਾਵੇਂ ਕਿ ਜਿਸ ਅੰਦਾਜ਼ ’ਚ ਚਿੰਤਾ ਵਿਅਕਤ ਕੀਤੀ ਗਈ ਹੈ, ਉਸ ਦੇ ਤਾਬੇਦਾਰੀ ਵਾਲੇ ਸੁਰ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਪਿਛਲੇ ਵੀਰਵਾਰ, 8 ਸਤੰਬਰ ਨੂੰ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਦੇ ਲੜਾਕੂ ਹਵਾਈ ਜਹਾਜ਼ਾਂ, ਐਫ-16, ਦਾ ਨਵੀਨੀਕਰਨ ਕਰੇਗਾ ਜਿਸ ਲਈ 45 ਕਰੋੜ ਡਾਲਰ ਖਰਚੇ ਜਾਣਗੇ। ਅਮਰੀਕਾ ਪਾਕਿਸਾਤਨ ਦੇ ਜੰਗੀ ਹਵਾਈ ਜਹਾਜ਼ਾਂ ਨੂੰ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰੇਗਾ ਜਦੋਂ ਕਿ ਇਹ ਕਿਸੇ ਤੋਂ ਗੁੱਝਾ ਨਹੀਂ ਹੈ ਕਿ ਪਾਕਿਸਤਾਨ ਪ੍ਰਮਾਣੂ ਹਥਿਆਰ ਰੱਖਣ ਵਾਲਾ ਮੁਲਕ ਹੈ ਜੋ ਐਫ-16 ਜਹਾਜ਼ਾਂ ਵਿੱਚ ਵੀ ਪ੍ਰਮਾਣੂ ਹਥਿਆਰ ਬੀੜ ਸਕਦਾ ਹੈ। ਐਫ-16 ਜੰਗੀ ਹਵਾਈ ਜਹਾਜ਼ ਦੀ ਜਦ 2 ਹਜ਼ਾਰ ਮੀਲ ਦੇ ਕਰੀਬ ਹੈ। ਜ਼ਾਹਰ ਹੈ ਕਿ ਇਸ ਜਹਾਜ਼ ਦੀ ਵਰਤੋਂ ਪਾਕਿਸਾਤਨ ਭਾਰਤ ਖ਼ਿਲਾਫ਼ ਕਰ ਸਕਦਾ ਹੈ। ਭਾਰਤ ਲਈ ਇਹ ਲੜਾਕੂ ਜਹਾਜ਼ ਪਹਿਲਾਂ ਹੀ ਵੱਡੀ ਵੰਗਾਰ ਹੈ। 2019 ਵਿੱਚ ਬਾਲਾਕੱਟ ’ਚ ਹੋਏ ਹਮਲੇ ਬਾਅਦ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਜਹਾਜ਼ ਡੇਗਣ ਲਈ ਵੀ ਪਾਕਿਸਤਾਨ ਦੀ ਹਵਾਈ ਫੌਜ ਨੇ ਐਫ-16 ਲੜਾਕੂ ਹਵਾਈ ਜਹਾਜ਼ ਦੀ ਵਰਤੋਂ ਕੀਤੀ ਸੀ। ਅਮਰੀਕਾ ਨੂੰ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਜਾ ਰਿਹਾ ਹੈ।
ਇਸ ਦਾ ਐਲਾਨ ਹੋਣ ਬਾਅਦ ਭਾਰਤ ਦੀ ਸਰਕਾਰ, ਖਾਸਕਰ ਰੱਖਿਆ ਮੰਤਰਾਲਾ, ਨੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ। ਅਮਰੀਕਾ ਦਾ ਪਾਕਿਸਤਾਨੀ ਜੰਗੀ ਜਹਾਜ਼ਾਂ ਦਾ ਆਧੁਨਿਕੀਕਰਨ ਕਰਨ ਦਾ ਐਲਾਨ ਉਸ ਸਮੇਂ ਆਇਆ ਜਦ ਭਾਰਤ ਅਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ’ਚ ਅਮਰੀਕਾ ਦੇ ਦੱਖਣੀ ਤੇ ਮੱਧ ਏਸ਼ੀਆ ਦੇ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਵੀ ਸ਼ਾਮਿਲ ਸਨ, ਦੀ ਗੱਲਬਾਤ ਚੱਲ ਰਹੀ ਸੀ। ਸਾਡੇ ਅਧਿਕਾਰੀਆਂ ਨੇ ਹਾਲੇ ਤੱਕ ਇਹ ਸਾਫ ਨਹੀਂ ਕੀਤਾ ਕਿ ਉਸ ਮੀਟਿੰਗ ਵਿੱਚ ਅਮਰੀਕਾ ਦੇ ਇਸ ਐਲਾਨ ਜਾਂ ਇਰਾਦੇ ਬਾਰੇ ਕੋਈ ਗੱਲ ਹੋਈ ਸੀ।
ਅਸਲ ’ਚ ਅਮਰੀਕਾ ਮੁੱਢ ਤੋਂ ਹੀ ਪਾਕਿਸਤਾਨ ਨੂੰ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਕਰਕੇ ਏਸ਼ੀਆ ’ਚ ਤਾਕਤਾਂ ਦਾ ਤਵਾਜ਼ਨ ਪਾਕਿਸਤਾਨ ਵੱਲ ਕਰਨ ਦੇ ਯਤਨ ਕਰਦਾ ਆਇਆ ਹੈ ਜਿਸ ਦਾ ਭਾਰਤ ਵੱਲੋਂ ਵਿਰੋਧ ਹੁੰਦਾ ਆਇਆ ਹੈ। ਪਾਕਿਸਤਾਨ ਨੂੰ ਆਧੁਨਿਕ ਜੰਗੀ ਜਹਾਜ਼ ਐਫ-16 ਪਹਿਲੀ ਵਾਰ 1980 ਵਿੱਚ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ ਰੀਗਨ ਨੇ ਭਾਰਤ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਦਿੱਤੇ ਸਨ। ਨਿਊਯਾਰਕ ਸਥਿਤ ਵਿਸ਼ਵ ਵਪਾਰ ਕੇਂਦਰ ’ਤੇ ਅਲਕਾਇਦਾ ਦੇ ਹਮਲਿਆਂ ਬਾਅਦ ਪਾਕਿਸਤਾਨ ਨੂੰ ਮੁੜ ਐਫ-16 ਜੰਗੀ ਜਹਾਜ਼ ਦਿੱਤੇ ਗਏ ਅਤੇ ਪੁਰਾਣਿਆਂ ਦਾ ਨਵੀਨੀਕਰਨ ਕੀਤਾ ਗਿਆ। ਭਾਰਤ ਦੇ ਵਿਰੋਧ ਦਾ ਜਵਾਬ ਇਹ ਦਿੱਤਾ ਗਿਆ ਕਿ ਇਹ ਅਲਕਾਇਦਾ ਦੇ ਦਹਿਸ਼ਤਗਰਦਾਂ ਵਿਰੁੱਧ ਕਾਰਵਾਈਆਂ ਕਰਨ ਲਈ ਪਾਕਿਸਤਾਨ ਨੂੰ ਦਿੱਤੇ ਗਏ ਹਨ।
ਇਸ ਵਾਰ ਪਾਕਿਸਤਾਨ ਨੂੰ ਜੰਗੀ ਹਵਾਈ ਜਹਾਜ਼ਾਂ ਦੀ ਸਪਲਾਈ ਦੇ ਐਲਾਨ ਦਾ ਵਿਰੋਧ ਹਫ਼ਤੇ ਬਾਅਦ ਹੀ ਹੋਇਆ ਹੈ ਅਤੇ ਉਹ ਵੀ ਬਹੁਤ ਦੱਬੀ ਸੁਰ ਵਿੱਚ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੇ ‘‘45 ਕਰੋੜ ਡਾਲਰ ਲਾ ਕੇ ਪਾਕਿਸਤਾਨ ਦੇ ਜੰਗੀ ਹਵਾਈ ਜਹਾਜ਼ਾਂ ਦੇ ਨਵੀਨੀਕਰਨ ਦੀ ਅਮਰੀਕੀ ਯੋਜਨਾ ਪ੍ਰਤੀ ਭਾਰਤ ਦੀਆਂ ਚਿੰਤਾਵਾਂ ਅਮਰੀਕੀ ਰੱਖਿਆ ਮੰਤਰੀ ਕੋਲ ਵਿਅਕਤ ਕਰ ਦਿੱਤੀਆਂ ਹਨ।’’ ਇਸ ਦਾ ਅਰਥ ਹੈ ਕਿ ਜੋ ਕਾਰਵਾਈ ਕਰਨੀ ਬਣਦੀ ਸੀ ਉਹ ਕਰ ਲਈ ਗਈ ਹੈ ਅਤੇ ਇਹ ਨਾ ਸਮਝਿਆ ਜਾਵੇ ਕਿ ਪਾਕਿਸਤਾਨੀ ਹਵਾਈ ਫੌਜ ਨੂੰ ਹੋਰ ਮਜ਼ਬੂਤ ਕਰਨ ਦੀ ਅਮਰੀਕੀ ਯੋਜਨਾ ਦਾ ਭਾਰਤ ਨੇ ਕੋਈ ਵਿਰੋਧ ਨਹੀਂ ਕੀਤਾ ਹੈ। ਭਾਰਤ ਦੇ ਰੱਖਿਆ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਮੇਰੀ ਅਮਰੀਕਾ ਦੇ ਰੱਖਿਆ ਮੰਤਰੀ ਲਾਯਡ ਆਸਟਿਨ ਨਾਲ ‘‘ਫੋਨ ’ਤੇ ਨਿੱਘੀ ਤੇ ਉਸਾਰੂ ਗੱਲਬਾਤ ਹੋਈ ਹੈ। ਅਸੀਂ ਰਣਨੀਤਕ ਹਿੱਤਾਂ ਦੇ ਸਾਂਝੇ ਹੋਣ ਅਤੇ ਰੱਖਿਆ ਤੇ ਸੁਰੱਖਿਆ ਸੰਬੰਧੀ ਸਹਿਯੋਗ ਦੇ ਵਾਧੇ ਬਾਰੇ ਵਿਚਾਰ-ਵਟਾਂਦਰਾ ਕੀਤਾ।’’ ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਦੋਨਾਂ ਰੱਖਿਆ ਮੰਤਰੀਆਂ ਦੀ ਗੱਲਬਾਤ ਨੂੰ ‘‘ਫਲਦਾਇਕ’’ ਦੱਸਦਿਆਂ ਕਿਹਾ ਗਿਆ ਹੈ ਕਿ ਭਾਰਤ ਦੇ ਫੌਜਾਂ ਨੂੰ ਆਧੁਨਿਕ ਬਣਾਉਣ ਦੇ ਪ੍ਰੋਗਰਾਮ ਦੀ ਅਮਰੀਕਾ ਦੇ ਰੱਖਿਆ ਮੰਤਰੀ ਨੇ ਹਮਾਇਤ ਕੀਤੀ ਹੈ।
ਹੁਣ ਜਦੋਂ ਅਮਰੀਕਾ ਕੋਲ ‘‘ਦਹਿਸ਼ਤਵਾਦ ਵਿਰੁੱਧ ਪਾਕਿਸਤਾਨੀ ਕਾਰਵਾਈ’’ ਦਾ ਬਹਾਨਾ ਨਹੀਂ ਰਿਹਾ ਹੈ, ਉਸ ਵੱਲੋਂ ਪਾਕਿਸਤਾਨੀ ਹਵਾਈ ਫੌਜ ਨੂੰ ਮਜ਼ਬੂਤ ਕਰਨਾ, ਦਰਸਾਉਂਦਾ ਹੈ ਕਿ ਅਮਰੀਕਾ ਆਪਣੀ ਦੱਖਣੀ ਏਸ਼ੀਆਈ ਰਣਨੀਤੀ ’ਚ ਭਾਰਤ ਨੂੰ ਤਾਬੇਦਾਰ ਭਾਈਵਾਲ ਦੀ ਭੂਮਿਕਾ ’ਚ ਹੀ ਰੱਖੇਗਾ। ਜਿਸ ਪ੍ਰਕਾਰ ਦਾ ਭਾਰਤ ਦੇ ਰੱਖਿਆ ਮੰਤਰਾਲੇ ਨੇ ਪ੍ਰਤੀਕਰਮ ਦਿੱਤਾ ਹੈ, ਉਸ ਤੋਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਇਹ ਭੂਮਿਕਾ ਪ੍ਰਵਾਨ ਕਰਨ ਦਾ ਫੈਸਲਾ ਕਰ ਲਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ