BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਦੁਨੀਆ

ਮਹਾਰਾਣੀ ਐਲਿਜ਼ਾਬੈਥ-2 ਨੂੰ ਦਿੱਤੀ ਅੰਤਿਮ ਵਿਦਾਇਗੀ

September 20, 2022 12:48 PM

- ਵੱਡੀ ਗਿਣਤੀ ’ਚ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਪੁੱਜੇ

ਏਜੰਸੀਆਂ
ਲੰਡਨ/19 ਸਤੰਬਰ : ਮਹਾਰਾਣੀ ਐਲਿਜ਼ਾਬੈਥ-2 ਨੂੰ ਸੋਮਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਮੁਲਕਾਂ ਦੇ ਪਹੁੰਚੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਹਾਰਾਣੀ ਐਲਿਜ਼ਾਬੈਥ-2 ਨੂੰ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 12 ਵਜੇ ਸੇਂਟ ਜਾਰਜ਼ ਮੈਮੋਰੀਅਲ ਚੈਪਲ ’ਚ ਪਤੀ ਪ੍ਰਿੰਸ ਫਿਲਿਪ ਦੀ ਕਵਰ ਨੇੜੇ ਦਫ਼ਨਾਇਆ ਗਿਆ। ਇਸ ਤੋਂ ਪਹਿਲਾਂ ਸਟੇਟ ਫਿਊਨਰਲ ਮੌਕੇ ਹੈਡ ਆਫ਼ ਦਾ ਸਟੇਟਸ ਨੇ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਵਿੱਚ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਵੀ ਸ਼ਾਮਲ ਸਨ। ਸ਼ਾਹੀ ਪਰਿਵਾਰ ਦੇ ਮੈਂਬਰ ਦਾ ਦਰਜਾ ਛੱਡ ਚੁੱਕੇ ਕਿੰਗ ਚਾਰਲਸ ਦੇ ਪੁੱਤਰ ਪ੍ਰਿੰਸ ਹੈਰੀ ਨੇ ਮਹਾਰਾਣੀ ਐਲਿਜ਼ਾਬੈਥ ਦੇ ਤਬੂਤ ਨੂੰ ਸਲੂਟ ਨਹੀਂ ਕੀਤਾ। ਇਸ ਦੀ ਕਾਫ਼ੀ ਚਰਚਾ ਹੋਈ। ਅੰਤਿਮ ਵਿਦਾਇਗੀ ਤੋਂ ਪਹਿਲਾਂ ਰਾਇਲ ਗਾਰਡ ਆਫ਼ ਦੀ ਪਰੇਡ ਨਾਲ ਮਹਾਰਾਣੀ ਦਾ ਤਬੂਤ ਵੇਸਟਮਿੰਸਟਰ ਹਾਲ ਤੋਂ ਵੇਸਟਮਿੰਟਸਟਰ ਐਬੇ ਲਿਆਂਦਾ ਗਿਆ। ਇਸ ਮੌਕੇ ਸ਼ਾਹੀ ਪਰਿਵਾਰ ਦੇ ਮੈਂਬਰ ਤੋਪ ਗੱਡੀਆਂ ਦੇ ਪਿੱਛੇ ਚੱਲ ਰਹੇ ਸਨ। ਅੰਤਿਮ ਵਿਦਾਇਗੀ ਦੀਆਂ ਤਮਾਮ ਰਸਮਾਂ ਡੀਨ ਆਫ਼ ਵੈਸਟ ਮਨਿਸਟਰ ਡੇਵਿਡ ਹੋਯਲੇ ਨੇ ਪੂਰੀਆਂ ਕਰਵਾਈਆਂ। ਉਨ੍ਹਾਂ ਦੇ ਨਾਲ ਕੇਂਡਰਬੜੀ ਦੇ ਆਰਕਵਿਸ਼ਪ ਜਸਟਿਨ ਵੇਲਬੀ ਮੌਜੂਦ ਸਨ। ਸ਼ਾਹੀ ਰੀਤੀ ਰਿਵਾਜਾਂ ਮੁਤਾਬਕ ਮਹਾਰਾਣੀ ਦੇ ਦੇਹਾਂਤ ’ਤੇ ਸੋਗ ਜਤਾਇਆ ਗਿਆ ਅਤੇ ਪਰਾਥਨਾ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਲਿਜ ਟਰਸ ਨੇ ਸੰਖੇਪ ਭਾਸ਼ਣ ਦਿੱਤਾ। ਸ਼ਾਹੀ ਪਰਿਵਾਰ ਵੱਲੋਂ ਇੱਕ ਮਤਾ ਵੀ ਪੜ੍ਹਿਆ ਗਿਆ, ਫ਼ਿਰ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਦੇ ਨਾਲ ਹੀ ਸਟੇਟ ਫਿਊਨਰਲ ਦੀਆਂ ਰਸਮਾਂ ਪੂਰੀਆਂ ਹੋਈਆਂ। ਇਸ ਮੌਕੇ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਅਮਰੀਕਾ ਦੇ ਰਾਸ਼ਟਰਪਤੀ ਸਮੇਤ ਦੁਨੀਆ ਭਰ ਤੋਂ ਆਏ ਦੇਸ਼ਾਂ ਦੇ ਮੁਖੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮਹਾਰਾਣੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ 18 ਸਤੰਬਰ ਨੂੰ ਲੰਡਨ ਪਹੁੰਚ ਗਏ ਸਨ। ਇੱਥੇ ਵੈਸਟਮਿੰਸਟਰ ਹਾਲ ਵਿੱਚ ਉਨ੍ਹਾਂ ਨੇ ਭਾਰਤ ਦੇ ਲੋਕਾਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ । ਉਨ੍ਹਾਂ ਨੇ ਲੰਡਨ ਦੇ ਲੈਂਕੇਸਟਰ ਹਾਊਸ ਵਿਖੇ ਮਹਾਰਾਣੀ ਐਲਿਜ਼ਾਬੈਥ-2 ਦੀ ਯਾਦ ਵਿੱਚ ਸ਼ੋਕ ਕਿਤਾਬ ’ਤੇ ਹਸਤਾਖ਼ਰ ਵੀ ਕੀਤੇ। ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਬਾਅਦ ਬਕਿੰਘਮ ਪੈਲੇਸ ਵਿਖੇ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ 96 ਸਾਲ ਦੀ ਮਹਾਰਾਣੀ ਦਾ ਦਹਾਂਤ 8 ਸਤੰਬਰ ਨੂੰ ਹੋਇਆ ਸੀ। ਸਭ ਤੋਂ ਪਹਿਲਾਂ ਵੈਸਟਮਿੰਟਸਟਰ ਹਾਲ ਤੋਂ ਵੈਸਟਮਿੰਟਸਟਰ ਐਬੇ ਤੱਕ ਮਹਾਰਾਣੀ ਦੀ ਅੰਤਿਮ ਯਾਤਰਾ ਕੱਢੀ ਗਈ, ਭਾਵ ਉਨ੍ਹਾਂ ਦੇ ਤਾਬੂਤ ਨੂੰ ਵੈਸਟਮਿੰਟਸਟਰ ਐਬੇ ਲਿਆਂਦਾ ਗਿਆ । ਇਸ ਦੌਰਾਨ ਮਿਲਟਰੀ ਪਰੇਡ ਹੋਈ । ਸ਼ਾਹੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਰੂਸ : ਸਕੂਲ ’ਚ ਅੰਨ੍ਹੇਵਾਹ ਗੋਲੀਬਾਰੀ, 13 ਮੌਤਾਂ, ਦੋ ਦਰਜਨ ਤੋਂ ਵਧ ਜ਼ਖ਼ਮੀ

ਨੇਪਾਲ : ਮਿੰਨੀ ਬੱਸ ਹਾਦਸੇ ਦਾ ਸ਼ਿਕਾਰ, 7 ਮੌਤਾਂ

ਰੂਸ ਆਪਣੇ ਇਲਾਕੇ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇਗਾ : ਪੁਤਿਨ

ਜੈਸ਼ੰਕਰ ਸੰਯੁਕਤ ਰਾਸ਼ਟਰ ਆਮ ਸਭਾ ਦੇ ਉੱਚ ਪੱਧਰੀ ਸੈਸ਼ਨ ’ਚ ਹਿੱਸਾ ਲੈਣ ਲਈ ਨਿਊਯਾਰਕ ਪਹੁੰਚੇ

ਮੁੱਖ ਮੰਤਰੀ ਨੇ ਖੇਤੀਬਾੜੀ ਖੇਤਰ ਨੂੰ ਦਰਪੇਸ਼ ਅਹਿਮ ਮਸਲਿਆਂ ਦੇ ਹੱਲ ਲਈ ਜਰਮਨੀ ਦੀ ਮੋਹਰੀ ਕੰਪਨੀ ਤੋਂ ਮੰਗਿਆ ਸਹਿਯੋਗ

ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਮਜ਼ਬੂਤ ਦਾਅਵੇਦਾਰ : ਜੈਸ਼ੰਕਰ

ਮੰਗੋਲੀਆ ਦੇ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤੋਹਫ਼ੇ ਵਜੋਂ ਚਿੱਟਾ ਘੋੜਾ ਦਿੱਤਾ

ਰੂਸ ਵੱਲੋਂ ਯੂਰਪੀ ਦੇਸ਼ਾਂ ਨੂੰ ਝਟਕਾ

ਲਿਜ ਟਰਸ ਬਰਤਾਨੀਆ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ

ਸਿੰਗਾਪੁਰ : ਬੈਂਕ ਨਾਲ ਧੋਖਾਧੜੀ ਦੇ ਦੋਸ਼ ’ਚ ਭਾਰਤੀ ਔਰਤ ਨੂੰ 6 ਮਹੀਨੇ ਦੀ ਜੇਲ੍ਹ