BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਲੇਖ

ਬੀਤੇ ਦੀ ਬਾਤ ਬਣ ਕੇ ਰਹਿ ਗਿਆ ਘਰ ਦਾ ਸ਼ਿੰਗਾਰ

September 20, 2022 01:17 PM

ਮਲਕੀਤ ਸਿੰਘ ਗਿੱਲ

ਤਿੰਨ ਕੁ ਦਹਾਕੇ ਪਹਿਲਾਂ ਚਰਖਾ ਤਕਰੀਬਨ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਅਤੇ ਸੁਆਣੀਆਂ ਇਸ ’ਤੇ ਬੜੇ ਹੀ ਚਾਅ ਅਤੇ ਪ੍ਰੇਮ ਨਾਲ ਪੂਣੀਆਂ ਕੱਤਦੀਆਂ ਸਨ। ਛੋਟੀ ਉਮਰ ਵਿੱਚ ਹੀ ਲੜਕੀਆਂ ਨੂੰ ਚਰਖਾ ਕੱਤਣਾ ਸਿਖਾ ਦਿੱਤਾ ਜਾਂਦਾ ਸੀ।
ਪਹਿਲਾਂ ਕਪਾਹ ਨੂੰ ਪਿੰਜ ਕੇ ਲੋਗੜ ਬਣਾ ਲਿਆ ਜਾਂਦਾ ਸੀ ਕਪਾਹ ਵੇਲਣਿਆਂ ਉੱਪਰ ਕਪਾਹ ਵੇਲਣ ਵੇਲੇ ਇਸ ਦੇ ਬੜੇਵੇਂ ਅਲੱਗ ਹੋ ਜਾਂਦੇ ਸਨ ਫਿਰ ਲੋਗੜ ਨੂੰ ਪਿੰਜ ਕੇ ਰੂੰ ਬਣਾ ਲਈ ਜਾਂਦੀ ਸੀ ਉਸ ਤੋਂ ਬਾਅਦ ਪੂਲ਼ੇ ਦੀਆਂ ਕਾਨੀਆਂ ਦੇ ਨਾਲ ਪੂਣੀਆਂ ਵੱਟੀਆਂ ਜਾਂਦੀਆਂ ਸਨ ਫਿਰ ਪੂਣੀਆ ਨੂੰ ਚਰਖੇ ਤੇ ਕੱਤ ਕੇ ਗਲੋਟੇ ਬਣਾਏ ਜਾਂਦੇ ਸਨ। ਸੂਤ ਤਿਆਰ ਕਰ ਕੇ ਅੱਗੇ ਕਈ ਢੰਗਾਂ ਦਾ ਕੱਪੜਾ ਬੁਣਿਆ ਜਾਂਦਾ ਸੀ।
ਸਾਡੇ ਦੇਸ਼ ਵਿੱਚ ਮਹਾਤਮਾ ਗਾਂਧੀ ਜੀ ਵੀ ਚਰਖਾ ਕੱਤਦੇ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਦੇਸ਼ ਦਾ ਹੀ ਕੱਪੜਾ ਬੁਣ ਕੇ ਪਹਿਨੋ ਵਿਦੇਸ਼ੀ ਕੱਪੜੇ ਪਾਉਣ ਤੋਂ ਗੁਰੇਜ ਕਰੋ। ਘਰੇ ਖੱਦਰ ਦਾ ਕੱਪੜਾ ਬਣਾ ਕੇ ਆਮ ਤੌਰ ’ਤੇ ਭਾਰਤ ਵਿੱਚ ਪਹਿਨਿਆ ਜਾਂਦਾ ਸੀ।
ਜਦੋਂ ਜ਼ਿਆਦਾ ਪੂਣੀਆਂ ਇਕੱਠੀਆਂ ਹੋ ਜਾਂਦੀਆਂ ਸਨ, ਤਾਂ ਕਈ-ਕਈ ਕੁੜੀਆਂ ਇਕੱਠੀਆਂ ਹੋ ਕੇ ਛੋਪ ਪਾਉਂਦੀਆਂ ਸਨ ਜਿਸ ਵਿੱਚ ਪੂਣੀਆਂ ਵੰਡ ਕੇ ਕੱਤਿਆ ਜਾਂਦਾ ਸੀ। ਮੈਂ ਬਚਪਨ ਵਿੱਚ ਵੇਖਿਆ ਹੈ ਕਿ ਕਿਵੇਂ ਧੀਆਂ-ਭੈਣਾਂ ਇਕੱਠੀਆਂ ਹੋ ਕੇ ਛੋਪ ਪਾਉਂਦੀਆਂ ਸਨ ਜਿਸ ਨੂੰ ਭਨਿਆਰ ਕਹਿੰਦੇ ਸੀ ਅਤੇ ਸਾਰੀ-ਸਾਰੀ ਰਾਤ ਗੀਤ ਗਾਉਂਦਿਆਂ ਚਰਖੇ ਕੱਤਦੀਆਂ ਸਨ।
ਤਕਰੀਬਨ ਹਰ ਪਿੰਡ ਵਿੱਚ ਮਿਸਤਰੀ ਚਰਖਾ ਬਣਾ ਲੈਂਦੇ ਸਨ ਫਿਰ ਵੀ ਕੁਝ ਥਾਵਾਂ ਦੇ ਚਰਖੇ ਬਹੁਤ ਮਸ਼ਹੂਰ ਸਨ।
ਮੇਰੀ ਭੈਣ ਦੇ ਸਹੁਰੇ ਪਿੰਡ ਤੁੰਗਾਂ ਵਿਖੇ ਮੇਰੇ ਜੀਜਾ ਜੀ ਲਛਮਣ ਸਿੰਘ ਅਕਸਰ ਚਰਖੇ ਬਣਾਉਂਦੇ ਮੈਂ ਵੇਖਦਾ ਰਿਹਾ ਹਾਂ।
ਚਰਖੇ ਦੇ ਭਾਗਾਂ ਬਾਰੇ ਥੋੜ੍ਹੇ ਦਿਨ ਪਹਿਲਾਂ ਤਲਵੰਡੀ ਅਕਲੀਆ ਤੋਂ ਆਈ ਮੇਰੀ ਭੈਣ ਕਰਨੈਲ ਕੌਰ ਨੇ ਦੱਸਿਆ ਕਿ ਜਿਸ ਢਾਂਚੇ ’ਤੇ ਸਾਰਾ ਕੁਝ ਫਿੱਟ ਕੀਤਾ ਜਾਂਦਾ ਸੀ ਉਸ ਨੂੰ ਫੱਲੜ੍ਹ ਕਿਹਾ ਜਾਂਦਾ ਸੀ ਫਿਰ ਇਸ ਉੱਪਰ ਖਰਾਦ ਤੇ ਤਿਆਰ ਕਰਕੇ ਮੁੰਨੇ ਗੁੱਡੀਆਂ ਤਰਤੀਬ ਨਾਲ ਫਿੱਟ ਕਰਕੇ ਗੁੱਝ ਵਿੱਚ ਮੰਝੇਰੂ ਪਾਕੇ ਫੱਟ ਫਿੱਟ ਕਰ ਦਿੱਤੇ ਜਾਂਦੇ ਸਨ ਫੱਟਾਂ ਉੱਪਰ ਮਜ਼ਬੂਤ ਧਾਗਿਆਂ ਦੀ ਕਸ਼ਣ ਪਾਈ ਜਾਂਦੀ ਸੀ। ਗੁੱਡੀਆਂ ਵਿੱਚ ਚਰਮਖਾਂ ਪਾ ਕੇ ਤੱਕਲੇ ਦੀ ਬੀੜ ਬੰਨ੍ਹ ਕੇ ਤੱਕਲਾ ਫਿੱਟ ਕਰਦੇ ਸਨ ਫਿਰ ਮਾਲ ਪਾਈ ਜਾਂਦੀ ਸੀ
ਫਿਰ ਚਰਖੇ ਤੇ ਹਥੜਾ ਫਿੱਟ ਕਰਕੇ ਇਹ ਬਿਲਕੁਲ ਤਿਆਰ ਬਰ ਤਿਆਰ ਹੋ ਜਾਂਦਾ ਸੀ ਚਰਖਾ ਆਮ ਤੌਰ ’ਤੇ ਰਹੂੜਾ ਟਾਹਲੀ ਜਾਂ ਚੰਦਨ ਦੀ ਲੱਕੜ ਤੋਂ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਨੂੰ ਰੰਗ ਕਰਕੇ ਫੁੱਲ ਬੂਟੀਆਂ ਨਾਲ ਸਜਾਇਆ ਜਾਂਦਾ ਸੀ ਇਸ ਦੇ ਫੱਟਾਂ ਅਤੇ ਮੁੰਨਿਆਂ ਤੇ ਤਾਂਬੇ ਪਿੱਤਲ ਦੇ ਫੁੱਲ ਮੋਰ ਬਣਾ ਕੇ ਅਤੇ ਹੋਰ ਕਈ ਤਰ੍ਹਾਂ ਦੀ ਸਜਾਵਟ ਕੀਤੀ ਜਾਂਦੀ ਸੀ।
ਲੜਕੀਆਂ ਦੇ ਵਿਆਹ ਸਮੇਂ ਦਾਜ ਵਿੱਚ ਚਰਖਾ ਮੰਜਾ ਸਾਈਕਲ ਦਾਜ ਵਿੱਚ ਦੇਣ ਦਾ ਆਮ ਹੀ ਰਿਵਾਜ ਸੀ।
ਚਰਖਾ ਸੁਆਣੀਆਂ ਲਈ ਆਮਦਨ ਦਾ ਸਾਧਨ ਵੀ ਰਿਹਾ ਹੈ ਕਈ ਲੋੜਵੰਦ ਭੈਣਾਂ ਲੋਕਾਂ ਦੀ ਰੂੰ ਕੱਤਕੇ ਗੁਜਾਰੇ ਜੋਗੇ ਪੈਸੇ ਕਮਾ ਲੈਂਦੀਆਂ ਸਨ।
ਅੱਜ-ਕੱਲ੍ਹ ਆਧੁਨਿਕ ਮਸ਼ੀਨਾਂ ਨਾਲ ਲੈਸ ਵੱਡੀਆਂ ਮਿਲਾਂ ਰਾਹੀਂ ਕੱਪੜਾ ਤਿਆਰ ਹੋ ਰਿਹਾ ਹੈ। ਸਾਡੇ ਨੌਜਵਾਨ ਬਰਾਂਡਡ ਕੱਪੜੇ ਪਾਉਣ ਦੇ ਸ਼ੌਕੀਨ ਹੋ ਗਏ ਹਨ। ਬਹੁਤ ਤੇਜ਼ੀ ਨਾਲ ਵਿਦੇਸ਼ੀ ਕਾਰੋਬਾਰ ਸਾਡੇ ਦੇਸ਼ ਵਿੱਚ ਫੈਲ ਰਿਹਾ ਹੈ। ਜਿਸ ਕਰਕੇ ਘਰੇਲੂ ਵਸਤੂਆਂ ਅਲੋਪ ਹੋ ਰਹੀਆਂ ਹਨ ਅਤੇ ਅਸੀਂ ਮਹਿੰਗੀਆਂ ਚੀਜ਼ਾਂ ਖਰੀਦਣ ਲਈ ਮਜ਼ਬੂਰ ਹੋ ਗਏ ਹਾਂ ਜਿੱਥੋਂ ਤੱਕ ਹੋ ਸਕੇ ਘਰੇ ਬਣਾਈਆਂ ਵਸਤੂਆਂ ਖਰੀਦ ਕੇ ਅਸੀਂ ਅਪਣੀ ਮਿਹਨਤ ਨਾਲ ਕੀਤੀ ਕਮਾਈ ਨੂੰ ਵੀ ਬਚਾ ਸਕਦੇ ਹਾਂ।
ਚਰਖਾ ਹੁਣ ਬੱਸ ਸਟੇਜਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਗਿਆ ਹੈ ਨਾ ਉਹ ਚਰਖੇ ਹਨ ਨਾ ਉਹ ਕੱਤਣ ਵਾਲੀਆਂ ਹਨ। ਸੋ, ਚਰਖਾ ਵੀ ਬੀਤੇ ਦੀ ਬਾਤ ਬਣ ਕਰ ਰਹਿ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ