BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਸੰਪਾਦਕੀ

ਪੰਜਾਬੀਆਂ ’ਚ ਨਹੀਂ ਰਹੇਗੀ ਕੈਪਟਨ ਦੀ ਪਹਿਲਾਂ ਵਾਲੀ ਪੈਂਠ

September 21, 2022 10:33 AM

ਆਸ ਮੁਤਾਬਿਕ ਆਖ਼ਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕੈਪਟਨ ਨੇ ਆਪਣੀ ਨਵੀਂ ਬਣਾਈ ਸਿਆਸੀ ਪਾਰਟੀ ‘‘ਪੰਜਾਬ ਲੋਕ ਕਾਂਗਰਸ’’ ਨੂੰ ਵੀ ਭਾਰਤੀ ਜਨਤਾ ਪਾਰਟੀ ਵਿੱਚ ਮਿਲਾ ਦਿੱਤਾ ਹੈ। ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਥੋੜ੍ਹਾ ਪਹਿਲਾਂ ਕੈ.ਅਮਰਿੰਦਰ ਸਿੰਘ ਨੇ ਇਹ ਪਾਰਟੀ ਬਣਾਈ ਸੀ। ਕੈਪਟਨ ਆਪਣੇ ਨਾਲ ਹੀ ਆਪਣੇ ਪੁੱਤਰ ਅਤੇ ਧੀ ਨੂੰ ਵੀ ਭਾਰਤੀ ਜਨਤਾ ਪਾਰਟੀ ’ਚ ਲੈ ਗਏ ਹਨ। ਆਪਣੀ ਪਤਨੀ, ਜੋ ਕਿ ਪਟਿਆਲਾ ਤੋਂ ਕਾਂਗਰਸ ਦੇ ਸਾਂਸਦ ਹਨ, ਬਾਰੇ ਕੈ.ਅਮਰਿੰਦਰ ਸਿੰਘ ਨੇ ਠੇਠ ਜਗੀਰੂ ਅੰਦਾਜ਼ ’ਚ ਕਿਹਾ, ‘‘ਇਹ ਜ਼ਰੂਰੀ ਹੈ ਕਿ ਜੋ ਪਤੀ ਕਰਦਾ ਹੈ, ਪਤਨੀ ਤੋਂ ਵੀ ਓਹੀ ਕਰਨ ਦੀ ਉਮੀਦ ਰੱਖੀ ਜਾਂਦੀ ਹੈ।’’ ਇਸ ਫ਼ਿਕਰੇ ’ਤੇ ਥੋੜ੍ਹਾ ਹਸਿਆ ਵੀ ਗਿਆ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਮੌਕੇ ’ਤੇ ਮੌਜੂਦ ਵੱਡੇ ਆਗੂਆਂ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਿਰਨ ਰਿਜਿਜੂ ਅਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਹਾਸੀ ’ਚ ਗੰਭੀਰ ਸੁਨੇਹਾ ਵੀ ਸੀ।
ਕੈ.ਅਮਰਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਹੀ ਕਾਂਗਰਸ ਦਾ ਹਿੱਸਾ ਰਿਹਾ ਹੈ। ਇਸ ਪਰਿਵਾਰ ਨੂੰ ਕਾਂਗਰਸ ਤੋਂ ਬਹੁਤ ਕੁੱਝ ਮਿਲਿਆ ਹੈ। ਪਰਿਵਾਰ ਦੇ ਕਈ ਜੀਅ ਸਾਂਸਦ ਰਹੇ। ਖ਼ੁਦ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਭਾਵੇਂ ਕਿ ਦੂਸਰੀ ਵਾਰੀ ਦਾ ਅੰਤ ਉਨ੍ਹਾਂ ਲਈ ਬੇਸੁਆਦੀ ’ਚ ਖ਼ਤਮ ਹੋਇਆ, ਜਦੋਂ ਕਾਂਗਰਸ ਹਾਈਕਮਾਨ ਨੇ ਵਿਧਾਨ ਸਭਾ ’ਚ ਕਾਂਗਰਸ ਦਾ ਨੇਤਾ ਬਦਲਣ ਦਾ ਫੈਸਲਾ ਲੈ ਕੇ ਕਮਾਨ ਕੈਪਟਨ ਦੇ ਹੱਥੋਂ ਖੋਹ ਲਈ ਸੀ। ਉਸ ਸਮੇਂ ਹੀ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਦਰਖਾਤੇ ਭਾਰਤੀ ਜਨਤਾ ਪਾਰਟੀ ਨਾਲ ਗੰਢ-ਤੁਪ ਕਰ ਲਈ ਹੈ। ਮੁੱਖ ਮੰਤਰੀ ਦਾ ਅਹੁਦਾ ਖੁਸ ਜਾਣ ਨਾਲ ਹੀ ਕੈਪਟਨ ਅਮਰਿੰਦਰ ਕਾਂਗਰਸ ਪਾਰਟੀ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਵਿਧਾਨ ਸਭਾ ਦੀਆਂ 2021 ਦੀਆਂ ਚੋਣਾਂ ਵੱਖਰੇ ਤੌਰ ’ਤੇ ਲੜਨ ਲਈ ਆਪਣੀ ਸਿਆਸੀ ਪਾਰਟੀ ‘‘ਪੰਜਾਬ ਲੋਕ ਕਾਂਗਰਸ’’ ਬਣਾ ਲਈ। ਜਿਸਦਾ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਰਲੇਵਾਂ ਕਰ ਦਿੱਤਾ ਗਿਆ ਹੈ। ਪਰ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਹੀ ਲੜੀਆਂ ਸਨ। ਪਰ ਇਨ੍ਹਾਂ ਦੋਨਾਂ ਦੀ ਚੋਣਾਂ ’ਚ ਬੁਰੀ ਹਾਰ ਹੋਈ। ਪੰਜਾਬ ਲੋਕ ਕਾਂਗਰਸ ਨੇ 28 ਸੀਟਾਂ ਲੜੀਆਂ ਸਨ ਅਤੇ 27 ਵਿੱਚ ਇਹ ਜ਼ਮਾਨਤ ਵੀ ਨਹੀਂ ਬਚਾ ਸਕੀ ਸੀ। ਭਾਰਤੀ ਜਨਤਾ ਪਾਰਟੀ ਨੇ 73 ਸੀਟਾਂ ਲੜੀਆਂ ਸਨ ਅਤੇ ਇਸ ਨੂੰ ਮਾਤਰ 2 ਸੀਟਾਂ ’ਤੇ ਹੀ ਜਿੱਤ ਹਾਸਲ ਹੋ ਸਕੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੁੱਢ ਬੱਝ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ 5 ਦਹਾਕੇ ਤੋਂ ਧਰਮ ਨਿਰਪੱਖ ਤੇ ਜਮਹੂਰੀ ਕਦਰਾਂ-ਕੀਮਤਾਂ ਦੀ ਪੈਰਵੀ ਕਰਨ ਦਾ ਦਾਅਵਾ ਕਰਦੇ ਰਹੇ ਹਨ। ਅੱਜ ਉਹ ਇਕ ਕੱਟੜ ਹਿੰਦੂਤਵਵਾਦੀ ਸਿਆਸੀ ਪਾਰਟੀ ਦਾ ਹਿੱਸਾ ਬਣ ਗਏ ਹਨ। ਸੱਤਾ ’ਚ ਬਣੇ ਰਹਿਣ ਦੀ ਭੁੱਖ ਕਾਰਨ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਹਿਤਾਂ ਦਾ ਧਿਆਨ ਰੱਖਣ ਵਾਲੀ ਪਾਰਟੀ ਕਹਿਣ ਤੇ ਆਪਣੀ ਪੁਰਾਣੀ ਸਿਆਸੀ ਪਾਰਟੀ ਕਾਂਗਰਸ, ’ਚ ਦੋਸ਼ ਲੱਭਣ ਦਾ ਪੈਂਤੜਾ ਲੈਣਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਜਗੀਰੂ ਕਿਰਦਾਰ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਹੈ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾਈ ਹੁਕਮਰਾਨਾ ਤੋਂ ਕੋਈ ਤੋਹਫ਼ਾ ਮਿਲ ਸਕਦਾ ਹੈ ਪਰ ਪੰਜਾਬ ਦੇ ਲੋਕਾਂ ’ਚ ਕੈਪਟਨ ਹੁਣ ਪਹਿਲਾਂ ਵਾਲੀ ਪੈਂਠ ਨਹੀਂ ਰੱਖ ਸਕਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ