BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਹਰਿਆਣਾ

ਸੁਨੀਲ ਮਨੋਚਾ ਨੇ ਪਾਰਕ ’ਚ ਲਾਫਟਰ ਯੋਗਾ ਕੈਂਪ ਲਗਾਇਆ

September 21, 2022 11:19 AM

ਪੀ. ਪੀ. ਵਰਮਾ
ਪੰਚਕੂਲਾ/20 ਸਤੰਬਰ : ਪੰਚਕੂਲਾ ਦੇ ਸੈਕਟਰ-20 ਦੇ ਪਾਰਕ ਵਿੱਚ ਹਰ ਸੋਮਵਾਰ ਨੂੰ ਲਾਫਟਰ ਯੋਗਾ ਦਾ ਕੈਂਪ ਲਗਾ ਕੇ ਹਾਸੇ ਦੇ ਮਾਹਿਰ ਸੁਨੀਲ ਮਨੋਚਾ ਨੇ ਪਾਰਕ ਵਿੱਚ ਸੈਰ ਕਰਨ ਆਏ ਲੋਕਾਂ ਨੂੰ ਖੂਬ ਹਸਾਇਆ।
ਹਾਸੇ ਦੇ ਮਾਹਿਰ ਸੁਨੀਲ ਮਨੋਚਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਸੀਨੀਅਰ ਸਿਟੀਜਨਾਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਤਣਾਓ ਭਰੀ ਇਸ ਜ਼ਿੰਦਗੀ ਵਿੱਚ ਲੋਕ ਹਾਸੇ ਨੂੰ ਭੁੱਲ ਰਹੇ ਹਨ। ਹਾਸੇ ਦੇ ਮਾਹਿਰ ਸੁਨੀਲ ਮਨੋਚਾ ਨੇ ਦੱਸਿਆ ਕਿ ਇਸ ਲਾਫਟਰ ਕੈਂਪ ਵਿੱਚ ਛੋਟੇ ਬੱਚਿਆਂ ਨੇ ਹਾਸੇ ਦੇ ਕਈ ਗੁਰ ਸਿੱਖੇ।ਕੈਂਪ ਦੀ ਸ਼ੁਰੂਆਤ ਵਿੱਚ ਹੋ-ਹਾ ਹੀ ਹੀ ਹਾਸੇ ਦੀ ਕਸਰਤ ਕਰਵਾਈ ਗਈ। ਇਸ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਸੁਨੀਲ ਮਨੋਚਾ ਦਾ ਧੰਨਵਾਦ ਕੀਤਾ ਅਤੇ ਕਈਆਂ ਨੇ ਲਾਫਟਰ ਯੋਗਾ ਦੇ ਫਾਰਮ ਭਰ ਕੇ ਮੈਂਬਰਸ਼ਿਪ ਲਈ। ਲਾਫਟਰ ਕਲੱਬ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਸੀਨੀਅਰ ਸਿਟੀਜਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹੱਸਣ ਦੇ ਫਾਇਦੇ ਦੱਸੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ