BREAKING NEWS
ਵੱਟਸਐਪ ਨੀਤੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ 2023 ’ਚ : ਸੁਪਰੀਮ ਕੋਰਟਊਧਮਪੁਰ : 8 ਘੰਟਿਆਂ ’ਚ ਹੋਏ ਦੋ ਬੰਬ ਧਮਾਕੇ, 2 ਜ਼ਖ਼ਮੀਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਹੁਣ ਲੁਧਿਆਣਾ ਪੁਲਿਸ ਕਰੇਗੀ ਪੁੱਛਗਿੱਛਉੱਤਰ ਪ੍ਰਦੇਸ਼ : ਮੀਟ ਫੈਕਟਰੀ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 59 ਕਰਮਚਾਰੀ ਹੋਏ ਬੇਹੋਸ਼ਗੁਰਲਾਲ ਬਰਾੜ ਦੀ ਹੱਤਿਆ ਕਰਨ ਵਾਲਾ ਸ਼ੂਟਰ ਨੀਰਜ ਚਸਕਾ ਗ੍ਰਿਫ਼ਤਾਰਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆਪੱਟੀ : ਬੇਰਹਿਮੀ ਨਾਲ ਦੋ ਨੌਜਵਾਨਾਂ ਦਾ ਕਤਲਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਨਿਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼, ਇਜਲਾਸ ਦਾ ਸਮਾਂ 3 ਅਕਤੂਬਰ ਤੱਕ ਵਧਾਇਆ

ਪੰਜਾਬ

ਕਿਸਾਨਾਂ ਦੀ ਪੱਕੀ ਫ਼ਸਲ ’ਤੇ ਕੁਦਰਤ ਦੀ ਮਾਰ

September 22, 2022 11:13 AM

- ਤੇਜ਼ ਤੇ ਭਰਵੀਂ ਬਾਰਿਸ਼ ਕਾਰਨ ਮੰਡੀ ’ਚ ਵਿੱਕਣ ਆਇਆ ਝੋਨਾ ਭਿੱਜਿਆ : ਕਈ ਢੇਰੀਆਂ ਪਾਣੀ ’ਚ ਰੁੜੀਆਂ

ਅਵਤਾਰ ਸਿੰਘ
ਬਨੂੜ/21 ਸਤੰਬਰ : ਅਚਾਨਕ ਪਈ ਤੇਜ਼ ਤੇ ਭਰਵੀਂ ਬਾਰਿਸ਼ ਕਾਰਨ ਮੰਡੀ ਵਿੱਚ ਪਿਆ ਝੋਨਾ ਭਿੱਜ ਗਿਆ, ਭਾਵੇਂ ਆੜ੍ਹਤੀਆਂ ਨੇ ਝੋਨੇ ਨੂੰ ਇਕੱਠਾ ਕਰਕੇ ਢੱਕਣ ਦੀ ਕੋਸ਼ਿਸ ਕੀਤੀ, ਪਰ ਉਦੋਂ ਤੱਕ ਕਈ ਢੇਰੀਆਂ ਮੀਂਹ ਦੇ ਪਾਣੀ ਵਿੱਚ ਰੁੜ ਗਈਆਂ। ਇਸ ਖੇਤਰ ਵਿੱਚ ਪਈ ਭਰਵੀਂ ਬਾਰਿਸ਼ ਕਾਰਨ ਸੋਕੇ ਦੀ ਮਾਰ ਝੱਲ ਰਹੀ ਫਸਲ ਨੂੰ ਕੁਝ ਰਾਹਤ ਮਿਲੀ ਹੈ ਅਤੇ ਕਿਸਾਨਾਂ ਨੇ ਵੀ ਸੁੁੱਖ ਦਾ ਸਾਹ ਲਿਆ ਹੈ, ਪਰ ਲਾਇਲਾਜ ਬਿਮਾਰੀ ਤੇ ਸੋਕੇ ਦੀ ਮਾਰ ਝੱਲਣ ਤੋਂ ਬਾਅਦ ਤਿਆਰ ਕਰਕੇ ਮੰਡੀ ਵਿੱਚ ਲਿਆਂਉਦੇ ਝੋਨੇ ਤੇ ਪਈ ਕੁਦਰਤੀ ਆਫ਼ਤ ਨੇ ਕਿਸਾਨਾਂ ਨੂੰ ਸੰਝੋੜ ਦਿੱਤਾ ਹੈ। ਬਨੂੜ ਮੰਡੀ ਵਿੱਚ ਕਰੀਬ ਦੋ ਹਜ਼ਾਰ ਕੁਇੰਟਲ ਝੋਨਾ ਵਿਕਣ ਲਈ ਪੁੱਜ ਚੁੱਕਾ ਹੈ, ਜਿਸ ਵਿੱਚੋਂ ਜ਼ਿਆਦਤਰ ਝੋਨਾ ਸੁੱਕਣ ਲਈ ਫੜ੍ਹ ਉੱਤੇ ਪਾਇਆ ਹੋਇਆ ਸੀ। ਬਾਅਦ ਦੁਪਿਹਰ ਅਚਾਨਕ ਭਰਵੀਂ ਤੇ ਤੇਜ਼ ਬਾਰਿਸ਼ ਪੈਣ ਨਾਲ ਸਮੇਂ ਸਿਰ ਇਕੱਠਾ ਨਾ ਹੋਣ ਕਾਰਨ ਮੀਂਹ ਵਿੱਚ ਭਿੱਜ ਗਿਆ। ਫੜ ਤੇ ਪਏ ਝੋਨੇ ਦੀ ਢੇਰੀਆਂ ਹੇਠ ਵੀ ਪਾਣੀ ਭਰ ਗਿਆ ਅਤੇ ਸੈੱਡ ਦੇ ਨਾਲ ਪਏ ਝੋਨੇ ਨੂੰ ਸੈੱਡ ਦਾ ਇਕੱਠਾ ਡਿੱਗਦਾ ਪਾਣੀ ਰੋੜ ਕੇ ਲੈ ਗਿਆ। ਝੋਨਾ ਭਿੱਜਣ ਦਾ ਦੂਜਾ ਵੱਡਾ ਕਾਰਨ ਮੰਡੀ ਦਾ ਸਿਵਰੇਜ ਸਿਸਟਮ ਬੰਦ ਹੋਣ ਕਾਰਨ ਮੰਡੀ ਵਿੱਚ ਪਾਣੀ ਭਰ ਗਿਆ ਤੇ ਝੋਨੇ ਦੀ ਢੇਰੀਆਂ ਹੇਠ ਫਿਰਨ ਕਾਰਨ ਹੜ੍ਹਾ ਕੇ ਲੈ ਗਿਆ।
ਮੰਡੀ ਵਿੱਚ ਝੋਨੇ ਲੈ ਕੇ ਆਏ ਕਿਸਾਨ ਕੁਲਵੰਤ ਸਿੰਘ ਬਨੂੜ, ਪੰਜਾਬ ਸਿੰਘ ਹੁਲਕਾ ਅਤੇ ਦਲਜੀਤ ਸਿੰਘ ਪਿੰਡ ਬੁਟਾਸਿੰਘ ਵਾਲਾ ਨੇ ਆਖਿਆ ਕਿ ਉਹ ਤਿਆਰ ਕਰਕੇ ਮੰਡੀ ਵਿੱਚ ਪਹੁੰਚਾਉਣ ਤੋਂ ਬਾਅਦ ਵੀ ਮੰਡੀਕਰਨ ਬੋਰਡ ਦੇ ਨਾਕਸ ਪ੍ਰਬੰਧ ਝੋਨੇ ਨੂੰ ਬਚਾਅ ਨਹੀ ਸਕੇ। ਜਿਸ ਦੀ ਜਿੰਮੇਵਾਰ ਸਿੱਧੇ ਤੋਰ ਤੇ ਮੰਡੀਕਰਨ ਬੋਰਡ ਦੀ ਹੈ। ਕਲਵੰਤ ਸਿੰਘ ਨੇ ਆਖਿਆ ਕਿ ਜੇ ਮੰਡੀ ਵਿੱਚ ਪਏ ਸੈੱਡ ਦਾ ਪਾਣੀ ਇੱਕ ਥਾਂ ਤੇ ਕਿਸੇ ਪਾਇਪ ਨਾਲ ਡਿੱਗਦਾ, ਉਸ ਦਾ ਝੋਨਾ ਬਚ ਜਾਣਾ ਸੀ। ਦਲਜੀਤ ਸਿੰਘ ਨੇ ਦੱਸਿਆ ਕਿ ਜੇ ਮੰਡੀ ਵਿੱਚ ਮੀਂਹ ਦਾ ਪਾਣੀ ਨਾ ਰੁਕਦਾ, ਉਸ ਦੀ ਢੇਰੀ ਪਾਣੀ ਵਿੱਚ ਨਾ ਰੁੜਦੀ। ਪੰਜਾਬ ਸਿੰਘ ਨੇ ਦੱਸਿਆ ਕਿ ਉਹ ਦੋ ਟਰਾਲੀਆਂ ਝੋਨੇ ਦੀ ਲੈ ਕੇ ਮੰਡੀ ਵਿੱਚ ਆਇਆ ਸੀ ਤੇ ਉਸ ਨੇ ਢੇਰੀ ਵੀ ਉੱਚ ਫੜ ਤੇ ਸੁੱਟੀ ਸੀ, ਪਰ ਸੈੱਡ ਦਾ ਪਾਣੀ ਰੋੜ ਕੇ ਲੈ ਗਿਆ। ਆੜਤੀਆਂ ਜਨਿੰਦਰ ਜੈਨ, ਗੁਰਵਿੰਦਰ ਸਿੰਘ ਰਾਮਪੁਰ, ਬਬਲੂ ਆਦਿ ਨੇ ਦੱਸਿਆ ਕਿ ਉਹ ਕਈ ਵਾਰ ਲਿਖਤੀ ਤੇ ਜਬਾਨੀ ਸੈੱਡ ਤੇ ਪਾਇਪਾਂ ਰਾਂਹੀ ਪਾਣੀ ਉਤਰਨ ਬਾਰੇ ਮੰਗ ਕਰ ਚੁੱਕੇ ਹਾਂ, ਪਰ ਕੋਈ ਅਮਲ ਨਹੀ ਹੋਇਆ। ਜਿਸ ਦਾ ਖਮਿਆਜ਼ਾ ਹਾੜੀ ਸਾਉਣੀ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਉਧਰ ਮੰਡੀ ਦੇ ਸੁਪਰਵਾਇਜ਼ਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕਰੀਬ ਦੋ ਹਜ਼ਾਰ ਕੁਇੰਟਲ ਝੋਨਾ ਪੁੱਜ ਚੁੱਕਾ ਹੈ। ਜਿਸ ਵਿੱਚ ਸੁੱਕਾ ਝੋਨਾ ਜਿਆਦਤਰ ਕੱਚੀ ਭਰਤੀ ਕਰਕੇ ਸੈੱਡ ਹੇਠਾਂ ਲਾ ਦਿੱਤਾ ਸੀ, ਉਨਾਂ ਦੱਸਿਆ ਕਿ ਅੱਜ ਛੇ ਸੋਂ ਦੇ ਕਰੀਬ ਝੋਨਾ ਵਿਕਣ ਲਈ ਆਇਆ ਸੀ, ਜੋ ਗਿੱਲਾ ਹੋਣ ਕਾਰਨ ਫੜ ਉੱਤੇ ਫਰੋਲਿਆ ਗਿਆ ਸੀ। ਜੋ ਸਮੇਂ ਸਿਰ ਇਕੱਠਾ ਨਹੀ ਕੀਤਾ ਜਾ ਸਕਿਆ। ਮੰਡੀ ਵਿੱਚ ਪਾਣੀ ਰੁਕਣ ਬਾਰੇ ਉਨਾਂ ਸਪਸ਼ਟ ਕੀਤਾ ਕਿ ਸਿਵਰਜ਼ ਸਿਸਟਮ ਵਾਲੀ ਮੋਟਰ ਤੇ ਜਰਨੇਟਰ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਬਾਰਸ਼ ਸਮੇਂ ਲਾਇਟ ਬੰਦ ਹੋ ਗਈ ਤੇ ਮੋਟਰ ਨਾ ਚਲਣ ਕਾਰਨ ਮੰਡੀ ਪਾਣੀ ਨਾਲ ਭਰ ਗਈ। ਉਨਾਂ ਕਿਹਾ ਕਿ ਜਨਨੇਟਰ ਅਤੇ ਸੈੱਡ ਦੇ ਪਾਣੀ ਉਤਰਣ ਸਬੰਧੀ ਉਨਾਂ ਲਿਖ ਕੇ ਭੇਜਿਆ ਹੋਇਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਨੇ ਮਨਾਇਆ 'ਵਿਸ਼ਵ ਸੈਰ ਸਪਾਟਾ ਦਿਵਸ'

ਬਿਜਲੀ (ਸੋਧ) ਬਿੱਲਾਂ 2022 ਰੱਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ

ਪੈਨਲ ਮੀਟਿੰਗ ਰੱਦ ਹੋਣ ਕਾਰਨ ਸਿਹਤ ਵਿਭਾਗ ਦੇ ਐਨਐਚਐਮ ਮੁਲਾਜ਼ਮਾਂ ’ਚ ਭਾਰੀ ਰੋਸ : ਜੋਗਿੰਦਰ ਸਿੰਘ

ਠੇਕੇਦਾਰੀ ਸਿਸਟਮ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ

ਵਿੱਤ ਮੰਤਰੀ ਚੀਮਾ ਵਲੋਂ ਮੋਹਾਲੀ ਪ੍ਰੈੱਸ ਕਲੱਬ ਲਈ ਜਲਦ ਥਾਂ ਤੇ 5 ਲੱਖ ਰੁਪਏ ਵਿੱਤੀ ਮਦਦ ਦੇਣ ਦਾ ਐਲਾਨ

ਲਾਲੜੂ ’ਚ ਪਟਵਾਰੀ ਦੀ ਗ਼ੈਰਹਾਜ਼ਰੀ ਕਾਰਨ ਲੋਕ ਹੋ ਰਹੇ ਖੱਜਲ

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਜ਼ਰੂਰੀ : ਡਾ. ਮਾਨ

ਕੇਂਦਰੀ ਜੇਲ੍ਹ ਬਠਿੰਡਾ ਫਿਰ ਸੁਰਖੀਆਂ ਵਿੱਚ, ਹੋਈ ਖੂਨੀ ਝੜਪ, ਚਾਰਜਰ, ਸਿਮ ਤੇ ਮੋਬਾਇਲ ਬਰਾਮਦ

ਮੋਰਿੰਡਾ ਦੇ ਵਾਰਡ ਨੰ. 14 ਦੀਆਂ ਗਲੀਆਂ ’ਚ ਪਏ ਟੋਏ, ਵਾਰਡ ਵਾਸੀ ਪ੍ਰੇਸ਼ਾਨ

ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ