ਹਰਿਆਣਾ

ਬਰਸਾਤ ਕਾਰਨ ਲੋਕ ਪਰੇਸ਼ਾਨ

September 26, 2022 11:11 AM

ਜਸਪਾਲ ਗਿੱਲ
ਪਿਹੋਵਾ/25 ਸਤੰਬਰ : ਭਾਰੀ ਬਰਸਾਤ ਕਾਰਨ ਕਸਬੇ ਵਿੱਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ, ਅਜਿਹੇ ਵਿੱਚ ਗੁਰੂ ਨਾਨਕ ਕਲੋਨੀ, ਆਨੰਦਪੁਰ ਸਤਿਸੰਗ ਭਵਨ ਵਾਲੀ ਗਲੀ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਮੁਸਕਲ ਹੋ ਗਿਆ ਹੈ। ਲੋਕਾਂ ਵਿੱਚ ਗੁੱਸਾ ਹੈ ਕਿ ਪ੍ਰਸਾਸਨ ਨੇ ਇੱਕ ਵਾਰ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਕਲੋਨੀ ਵਾਸੀ ਸੁਰਿੰਦਰ ਗਰਗ, ਨੀਰਜ, ਸੰਦੀਪ ਅਤੇ ਵਿੱਕੀ ਆਦਿ ਨੇ ਦੱਸਿਆ ਕਿ ਕਲੋਨੀ ਦੇ ਆਲੇ-ਦੁਆਲੇ ਦੀਆਂ ਸਾਰੀਆਂ ਗਲੀਆਂ ਨੂੰ ਉੱਚਾ ਕੀਤਾ ਹੋਇਆ ਹੈ।
ਪਰ ਇਸ ਗਲੀ ਦੇ ਨਿਰਮਾਣ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਜਿਸ ਵਿੱਚ ਆਲੇ-ਦੁਆਲੇ ਦੀਆਂ ਗਲੀਆਂ ਨੂੰ ਉੱਚਾ ਕੀਤਾ ਜਾ ਰਿਹਾ ਸੀ, ਉਸ ਸਮੇਂ ਕਲੋਨੀ ਵਾਸੀਆਂ ਨੇ ਵੀ ਇਤਰਾਜ ਜਤਾਇਆ ਸੀ ਪਰ ਫਿਰ ਭਰੋਸਾ ਦਿੱਤਾ ਗਿਆ ਸੀ ਕਿ ਇਸ ਬਡ ਨੂੰ ਵੀ ਉੱਚਾ ਕਰਕੇ ਨਿਕਾਸੀ ਪ੍ਰਬੰਧ ਨੂੰ ਠੀਕ ਕੀਤਾ ਜਾਵੇਗਾ। ਹੁਣ ਚਾਰੇ ਪਾਸਿਓਂ ਉੱਚਾ ਇਲਾਕਾ ਹੋਣ ਕਾਰਨ ਇੱਥੋਂ ਪਾਣੀ ਦੀ ਨਿਕਾਸੀ ਸੰਭਵ ਨਹੀਂ ਹੈ। ਇਸ ਗਲੀ ਵਿੱਚ ਸ੍ਰੀ ਆਨੰਦਪੁਰ ਸਤਿਸੰਗ ਭਵਨ ਵੀ ਹੈ। ਜਿਸ ਵਿੱਚ ਸੈਂਕੜੇ ਸਰਧਾਲੂ ਨਤਮਸਤਕ ਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਵੀ ਕਾਫੀ ਪਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੋਨੀ ਦਾ ਸੀਵਰੇਜ ਜਾਮ ਹੈ। ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਇਸ ਤੋਂ ਇਲਾਵਾ ਕੁਰੂਕਸੇਤਰ ਰੋਡ ’ਤੇ ਨਵੀਂ ਮੰਡੀ ਵਿੱਚ ਵੀ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਮੰਡੀ ਦੇ ਸੀਵਰੇਜ ਦੀ ਵੀ ਸੀਜਨ ਤੋਂ ਪਹਿਲਾਂ ਸਫਾਈ ਨਹੀਂ ਹੋਈ। ਲੋਕਾਂ ਨੇ ਪ੍ਰਸਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ