ਹਰਿਆਣਾ

ਮਹਿਲਾ ਦੇ ਕੋਲੋਂ ਵੱਡੀ ਮਾਤਰਾ ’ਚ ਚੋਰੀ ਦਾ ਕੋਸਮੈਟਿਕ ਸਾਮਾਨ ਬਰਾਮਦ

September 26, 2022 11:15 AM

ਪੀ. ਪੀ. ਵਰਮਾ
ਪੰਚਕੂਲਾ/25 ਸਤੰਬਰ : ਕਾਲਕਾ ਪੁਲਿਸ ਸਟੇਸ਼ਨ ਨੇੜੇ ਇੱਕ ਵੱਡੇ ਗ੍ਰੋਸਰੀ ਮਾਰਟ ਵਿੱਚੋਂ ਇੱਕ ਮਹਿਲਾ ਤੋਂ ਵੱਡੀ ਮਾਤਰਾ ਵਿੱਚ ਸਮਾਨ ਬਰਾਮਦ ਹੋਇਆ ਹੈ। ਮਹਿਲਾ ਕੋਲੋਂ 13 ਬੋਤਲਾਂ ਸੈਂਪੂ, ਤਿੰਨ ਫੇਸਵਾਸ ਦੇ ਸਮਾਨ ਬਰਾਮਦ ਹੋਏ ਹਨ। ਮਹਿਲਾ ਇਸੇ ਗਰੋਸਰੀ ਮਾਰਟ ਵਿੱਚ ਨੌਕਰੀ ਕਰਦੀ ਸੀ।
ਇਸ ਚੋਰੀ ਦਾ ਪਤਾ ਉਦੋਂ ਲੱਗਾ ਜਦੋਂ ਮਹਿਲਾ ਇੰਟਰੀ ਗੇਟ ਤੋਂ ਬਾਹਰ ਗਈ ਤਾਂ ਚੈਕਿੰਗ ਸੈਸਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਸ਼ੱਕ ਦੇ ਆਧਾਰ ਉੱਤੇ ਇੱਕ ਮਹਿਲਾ ਸਿਕਿਊਰਟੀ ਗਾਰਡ ਨੇ ਇਸ ਮਹਿਲਾ ਦੀ ਚੈਕਿੰਗ ਕੀਤੀ ਤਾਂ ਇਸ ਤੋਂ ਇਹ ਸਮਾਨ ਮਿਲਿਆ। ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ