BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਦੇਸ਼

ਦਿੱਲੀ : ਸਿੱਖਿਆ ਕ੍ਰਾਂਤੀ ਨਾਲ ਬੱਚਿਆਂ ਦਾ ਭਰੋਸਾ ਵਧਿਆ : ਸਿਸੋਦੀਆ

September 30, 2022 11:01 AM

ਏਜੰਸੀਆਂ
ਨਵੀਂ ਦਿੱਲੀ/29 ਸਤੰਬਰ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ’ਚ ਆਈ ਸਿੱਖਿਆ ਕ੍ਰਾਂਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਬੱਚਿਆਂ ਦਾ ਭਰੋਸਾ ਵਧਿਆ ਹੈ ਅਤੇ ਹੁਣ ਉਹ ਨਾ ਸਿਰਫ ਆਪਣੇ ਕਰੀਅਰ ਨੂੰ ਬਿਹਤਰ ਬਣਾਉਣ ਦਾ ਸੁਫ਼ਨਾ ਵੇਖ ਰਹੇ ਹਨ, ਸਗੋਂ ਭਵਿੱਖ ’ਚ ਕੁਝ ਅਜਿਹਾ ਕਰਨਾ ਚਾਹੁੰਦੇ ਹਨ, ਜਿਸ ਨਾਲ ਦੇਸ਼ ’ਚ ਬਦਲਾਅ ਆਵੇ।
ਸਿਸੋਦੀਆ ਨੇ ਰੋਜ਼ਾਨਾ ਸਵੇਰੇ ਸਕੂਲ ਵਿਜੀਟ ਕਰ ਕੇ ਬੱਚਿਆਂ ਅਤੇ ਅਧਿਆਪਾਕਾਂ ਨੂੰ ਮਿਲ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਇੱਥੇ ਐਸਕੇਵੀ ਖੇੜਾ ਖੁਰਦ ’ਚ ਬੱਚਿਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਬੱਚਿਆਂ ਤੋਂ ਪੁੱਛਿਆ ਕਿ ਸਕੂਲ ਦੀ ਨਵੀਂ ਸ਼ਾਨਦਾਰ ਇਮਾਰਤ ਬਣਨ, ਪੜ੍ਹਨ-ਪੜ੍ਹਾਉਣ ਦੇ ਤਰੀਕਿਆਂ ’ਚ ਆਏ ਬਦਲਾਅ ਤੋਂ ਤੁਹਾਡੀ ਜ਼ਿੰਦਗੀ ’ਚ ਬਦਲਾਅ ਆਏ। ਬੱਚਿਆਂ ਨੇ ਜਵਾਬ ’ਚ ਕਿਹਾ ਕਿ ਸਾਡਾ ਸਕੂਲ ਹੁਣ ਕਿਸੇ ਵੱਡੇ ਪ੍ਰਾਈਵੇਟ ਸਕੂਲ ਵਰਗਾ ਦਿੱਸਦਾ ਹੈ ਅਤੇ ਸਾਨੂੰ ਹੁਣ ਸਕੂਲ ਆਉਣ ’ਚ ਜ਼ਿਆਦਾ ਚੰਗਾ ਲੱਗਦਾ ਹੈ। ਇਸ ਨਾਲ ਸਾਡਾ ਹੌਂਸਲਾ ਵਧਿਆ ਹੈ ਕਿ ਅਸੀਂ ਸਰਕਾਰੀ ਸਕੂਲ ’ਚ ਪੜ੍ਹਨ ਵਾਲੇ ਬੱਚੇ ਵੀ ਭਵਿੱਖ ’ਚ ਬਹੁਤ ਚੰਗਾ ਕਰ ਸਕਦੇ ਹਾਂ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ 7-8 ਸਾਲ ਪਹਿਲਾਂ ਤੱਕ ਸਰਕਾਰੀ ਸਕੂਲ ਦੇ ਬੱਚੇ ਖੁਦ ਨੂੰ ਦੇਸ਼ ਦਾ ਭਵਿੱਖ ਨਹੀਂ ਮੰਨਦੇ ਸਨ। ਉਨ੍ਹਾਂ ਨੇ ਉਸ ਵਾਕਿਆ ਨੂੰ ਸਾਂਝਾ ਕਰਦਿਆਂ ਕਿਹਾ ਕਿ ਕਿਵੇਂ ਇਕ ਸਰਕਾਰੀ ਸਕੂਲ ’ਚ ਬੱਚੇ ਨੇ ਜਵਾਬ ਦਿੱਤਾ ਸੀ ਕਿ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬੱਚੇ ਦੇਸ਼ ਦਾ ਭਵਿੱਖ ਨਹੀਂ ਹੁੰਦੇ ਸਗੋਂ ਪ੍ਰਾਈਵੇਟ ਸਕੂਲ ’ਚ ਪੜ੍ਹਨ ਵਾਲੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 7 ਸਾਲਾਂ ’ਚ ਦਿੱਲੀ ਦੀ ਟੀਮ ਐਜੂਕੇਸ਼ਨ ਨੇ ਸਿੱਖਿਆ ਸੁਧਾਰ ਲਈ ਇੰਨੀ ਮਿਹਨਤ ਕੀਤੀ ਹੈ ਕਿ ਹੁਣ ਇਹ ਨਜਰੀਆ ਬਦਲ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇ

ਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚ

ਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤ

ਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤ

ਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਦਿੱਲੀ : ਜਾਮਾ ਮਸਜਿਦ ’ਚ ਲੜਕੀਆਂ ਦੇ ਦਾਖ਼ਲੇ ’ਤੇ ਲਾਈ ਪਾਬੰਦੀ ਐਲਜੀ ਦੇ ਹੁਕਮ ਮਗਰੋਂ ਵਾਪਸ ਲਈ

‘ਭਾਰਤ ਜੋੜੋ ਯਾਤਰਾ’ : ਭਾਜਪਾ ਦੇ ਗੜ੍ਹ ’ਚ ਰਾਹੁਲ ਨੂੰ ਮਿਲਿਆ ਪ੍ਰਿਯੰਕਾ ਦਾ ਸਾਥ

ਪਹਾੜਾਂ ’ਤੇ ਬਰਫ਼ਬਾਰੀ, ਉੱਤਰੀ ਭਾਰਤ ’ਚ ਠੰਢ ਵਧਣ ਲੱਗੀ

ਚੋਣ ਕਮਿਸ਼ਨਰ ਦੀ ਨਿਯੁਕਤੀ ਦਾ ਮਾਮਲਾ : ਅਰੁਣ ਗੋਇਲ ਦੀ ਨਿਯੁਕਤੀ ’ਚ ਬੇਹੱਦ ਤੇਜ਼ੀ ਦਿਖੀ : ਸੁਪਰੀਮ ਕੋਰਟ

ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ : ਵਿਧਾਇਕ ਦੇਵ ਮਾਨ