BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਪੰਜਾਬ

ਲਾਲੜੂ ’ਚ ਪਟਵਾਰੀ ਦੀ ਗ਼ੈਰਹਾਜ਼ਰੀ ਕਾਰਨ ਲੋਕ ਹੋ ਰਹੇ ਖੱਜਲ

September 30, 2022 11:40 AM

- ਜ਼ੀਰਕਪੁਰ ’ਚ ਤਾਇਨਾਤੀ ਦੇ ਹੇਜ ਨੇ ਇਲਾਕਾ ਵਾਸੀਆਂ ਨੂੰ ਵਖਤ ਪਾਇਆ

ਚੰਦਰਪਾਲ ਅੱਤਰੀ
ਲਾਲੜੂ/29 ਸਤੰਬਰ : ਲਾਲੜੂ ਪਟਵਾਰ ਹਲਕੇ ਨੂੰ ਵੇਖ ਰਹੇ ਪਟਵਾਰੀ ਦੇ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ। ਆਲਮ ਇਹ ਹੈ ਕਿ ਲੋਕ ਫਰਦਾਂ ਆਦਿ ਕਢਵਾਉਣ ਲਈ ਤਾਂ ਡੇਰਾਬੱਸੀ ਦਾ ਰੁੱਖ ਕਰ ਰਹੇ ਹਨ ਪਰ ਜਿਨ੍ਹਾਂ ਪੜਨ ਵਾਲੇ ਬੱਚਿਆਂ ਨੇ ਸਰਟੀਫਿਕੇਟ ਆਦਿ ਲਈ ਫਾਰਮ ਤਸਦੀਕ ਕਰਵਾਉਣੇ ਹਨ, ਉਹ ਕਈ-ਕਈ ਘੰਟੇ ਪਟਵਾਰਖਾਨੇ ਵਿੱਚ ਬੈਠਣ ਲਈ ਮਜਬੂਰ ਹਨ। ਇਸ ਸਬੰਧੀ ਜਦੋਂ ਸਵੇਰੇ 11 ਵਜੇ ਲਾਲੜੂ ਪਟਵਾਰ ਖਾਨੇ ਜਾ ਕੇ ਵੇਖਿਆ ਤਾਂ ਉੱਥੇ ਕੰਮ-ਕਾਰ ਕਰਵਾਉਣ ਵਾਲਿਆਂ ਦੀ ਭੀੜ ਇੰਝ ਜਾਪ ਰਹੀ ਸੀ ਕਿ ਜਿਵੇਂ ਕੋਈ ਮੇਲਾ ਲੱਗਿਆ ਹੋਵੇ, ਜਦਕਿ ਪਟਵਾਰਖਾਨੇ ਨੂੰ ਦੁਪਹਿਰ ਤੱਕ ਵੀ ਜਿੰਦਰਾ ਲੱਗਾ ਰਿਹਾ।ਜਿੰਦਰੇ ਵਾਲੇ ਦਰਵਾਜੇ ਉੱਤੇ ਇੱਕ ਪਰਚੀ ਲੱਗੀ ਹੋਈ ਹੈ, ਜਿਸ ਵਿੱਚ ਪਟਵਾਰੀ ਦਾ ਨਾਂਅ, ਉਸ ਨੂੰ ਅਲਾਟ ਪਿੰਡ ਤੇ ਤਿੰਨ ਮੋਬਾਇਲ ਨੰਬਰ ਲਿਖੇ ਹੋਏ ਸਨ।
ਸਿਤਮਜਰੀਫੀ ਇਹ ਸੀ ਕਿ ਫੋਨ ਕਰਨ ਉੱਤੇ ਇਹ ਤਿੰਨੇ ਨੰਬਰ ਜਾਂ ਤਾਂ ਬੰਦ ਆ ਰਹੇ ਸਨ ਜਾਂ ਘੰਟੀ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਚੁੱਕ ਨਹੀਂ ਰਿਹਾ ਸੀ। ਇਸ ਸਬੰਧੀ ਪਟਵਾਰੀ ਕੋਲ ਕੰਮ ਕਰਵਾਉਣ ਆਏ ਅਮਰਪਾਲ ਸਿੰਘ, ਜਸਬੀਰ ਸਿੰਘ, ਤਰੁਣ, ਫੂਲਵਤੀ, ਮਨਦੀਪ ਸਿੰਘ, ਅੰਗਰੇਜ਼ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣਾ ਕੰਮ ਕਰਵਾਉਣ ਲਈ ਪਟਵਾਰ ਖਾਨੇ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਪਟਵਾਰੀ ਨੂੰ ਬਿਨਾਂ ਮਿਲੇ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ ਹੈ। ਉਕਤ ਲੋਕਾਂ ਵੱਲੋਂ ਰੋਸ ਪ੍ਰਗਟਾਉਣ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਪਟਵਾਰੀ ਨੂੰ ਖੁਦ ਫੋਨ ਮਿਲਾਇਆ ਤਾਂ ਉਸ ਨੇ ਦੋ ਵਾਰੀਆਂ ਵਿੱਚ ਵੀ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।
ਮਲਾਈਦਾਰ ਸਟੇਸ਼ਨ ਵਧੇਰੇ ਪਟਵਾਰੀਆਂ ਦੀ ਮੁੱਖ ਤਰਜੀਹ : ਸਥਾਨਕ ਲੋਕ
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਰਦ ਆਦਿ ਕਢਵਾਉਣ ਲਈ ਡੇਰਾਬੱਸੀ ਜਾਣ ਵਿੱਚ ਕੋਈ ਹਰਜ ਨਹੀਂ ਹੈ, ਪਰ ਉਹ ਸਰਟੀਫਿਕੇਟ ਤਸਦੀਕ ਕਰਵਾਉਣ ਲਈ ਪਟਵਾਰੀ ਨੂੰ ਕਿੱਥੇ ਲੱਭਣ? ਉਂਝ ਪਟਵਾਰ ਤੇ ਪ੍ਰਾਪਰਟੀ ਕਾਰੋਬਾਰ ਸਮੇਤ ਸਿਆਸਤ ਨਾਲ ਜੁੜੇ ਲੋਕਾਂ ਦਾ ਇਹ ਕਹਿਣਾ ਹੈ ਕਿ ਵਧੇਰੇ ਪਟਵਾਰੀ ਜ਼ੀਰਕਪੁਰ ਵਰਗੇ ਮਲਾਈਦਾਰ ਸਟੇਸ਼ਨਾਂ ਉਤੇ ਲੱਗਣ ਲਈ ਤਿਕੜਮਬਾਜ਼ੀ ਕਰਦੇ ਰਹਿੰਦੇ ਹਨ ਤੇ ਇਸ ਚੱਕਰ ਵਿੱਚ ਉਹ ਆਪਣੇ ਮੁੱਖ ਪਟਵਾਰ ਸਟੇਸ਼ਨਾਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ। ਸੰਪਰਕ ਕਰਨ ‘ਤੇ ਐਸਡੀਐਮ ਡੇਰਾਬੱਸੀ ਹਿਮਾਂਸੂ ਗੁਪਤਾ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਦਾ ਪਤਾ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਰੂਰ ਹੱਲ ਕਰਵਾਉਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਨਵੀਂ ਦਿਸ਼ਾ ਦੇਣਗੇ ਸਕੂਲ ਆਫ ਐਮੀਨੈਸ: ਬੈਂਸ

ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ ਪੰਜਾਬ ਦੀ ਸਿਆਸਤ ’ਚ ਪ੍ਰਣਾਲੀਗਤ ਬਦਲਾਅ’ ਵਿਸ਼ੇ ’ਤੇ ਲੈਕਚਰ

ਕਣਕ ਦੀ ਅਗੇਤੀ ਬਿਜਾਈ ’ਤੇ ਗੁਲਾਬੀ ਸੁੰਡੀ ਦੀ ਮਾਰ

ਮਹਿਲਾ ਹੈਲਥ ਅਫ਼ਸਰ ਦਾ ਪਿੱਛਾ ਕਰਨ ਵਾਲੇ ਵਿਅਕਤੀ ਦੇ ਘਰ ਉਲਾਂਭਾ ਦੇਣ ਗਏ ਸਟਾਫ਼ ਮੈਂਬਰ ਦੀ ਕੁੱਟਮਾਰ

219 ਨਸ਼ੇ ਦੀਆਂ ਗੋਲੀਆਂ ਸਮੇਤ 3 ਕਾਬੂ

ਨਤੀਜੇ ਆਉਂਦਿਆਂ ਹੀ ਭਟੋਲੀ ਕਾਲਜ ਬਾਹਰ ਬੱਚਿਆਂ ਨੇ ਕੀਤਾ ਰੋਸ ਪ੍ਰਦਸ਼ਰਨ

10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਇੰਜੀਨੀਅਰ ਨੌਜਵਾਨ ਪੁੱਤਰ ਦੀ ਮੌਤ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਜਰਸੀ ਵੰਡ ਸਮਾਰੋਹ

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਮੁੱਖ ਮੰਤਰੀ ਦੇ ਨਾਂ ਭੇਜੇ ਜਾਣਗੇ ਮੰਗ ਪੱਤਰ