BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਲੇਖ

ਧਾਰਮਿਕ ਵਿਸ਼ਵਾਸ?!

October 01, 2022 01:32 PM

ਬਲਰਾਜ ਸਿੰਘ ਸਿੱਧੂ

ਧਰਮ ਦੇ ਨਾਮ ’ਤੇ ਲੋਕਾਂ ਨੂੰ ਲੁੱਟਣ ਦਾ ਗੋਰਖ ਧੰਦਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੇ ਦੁਨੀਆਂ ਦੇ ਅੰਤ ਤੱਕ ਚੱਲਦਾ ਰਹੇਗਾ। ਇਸ ‘ਤੇ ਵਾਸਤੂ ਕਲਾ ਦਾ ਕੋਈ ਨਿਯਮ ਵੀ ਲਾਗੂ ਨਹੀਂ ਹੁੰਦਾ। ਧਾਰਮਿਕ ਸਥਾਨ ਚਾਹੇ ਪਹਾੜ ‘ਤੇ ਹੋਵੇ ਜਾਂ ਸ਼ਮਸ਼ਾਨ ਵਿੱਚ, ਰੇਗਿਸਤਾਨ ਵਿੱਚ ਹੋਵੇ ਚਾਹੇ ਮੈਦਾਨ ਵਿੱਚ, ਇਸ ਦਾ ਮੂੰਹ ਚਾਹੇ ਚੜ੍ਹਦੇ ਪਾਸੇ ਹੋਵੇ ਚਾਹੇ ਲਹਿੰਦੇ ਪਾਸੇ, ਇਹ ਕਾਮਯਾਬ ਹੁੰਦਾ ਹੀ ਹੁੰਦਾ ਹੈ। ਸਿਰਫ ਸੰਚਾਲਕ ਦੀ ਚਲਾਕੀ ਅਤੇ ਵਾਕ ਚਾਤੁਰੀ ‘ਤੇ ਨਿਰਭਰ ਕਰਦਾ ਹੈ ਕਿ ਉਹ ਜਨਤਾ ਨੂੰ ਕਿਸ ਤਰੀਕੇ ਨਾਲ ਤੇ ਕਿੰਨਾ ਕੁ ਮੂਰਖ ਬਣਾ ਸਕਦਾ ਹੈ। ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਅਜੇ ਵੀ ਵੱਡੇ ਪੱਧਰ ‘ਤੇ ਛੂਤ ਛਾਤ ਦੀ ਬੁਰਾਈ ਧੜੱਲੇ ਨਾਲ ਚੱਲ ਰਹੀ ਹੈ। ਰੂੜੀਵਾਦੀ ਸਮਾਜ ਵੱਲੋਂ ਘੋਸ਼ਿਤ ਕਥਿੱਤ ਛੋਟੀਆਂ ਜ਼ਾਤਾਂ ਦੇ ਪਾਣੀ ਪੀਣ ਲਈ ਨਲਕੇ ਅਤੇ ਟੂਟੀਆਂ ਤੱਕ ਅਲੱਗ ਹਨ। ਪਰ ਜਦੋਂ ਚੜ੍ਹਾਵੇ ਦੀ ਗੱਲ ਆਉਂਦੀ ਹੈ ਤਾਂ ਫਿਰ ਜ਼ਾਤ ਪਾਤ ਨਹੀਂ ਪਰਖੀ ਜਾਂਦੀ। ਬਠਿੰਡਾ ਤਪਾ ਹਾਈਵੇਅ ‘ਤੇ ਇੱਕ ਡੇਰਾ ਹੈ ਜੋ ਵੋਟਾਂ ਦੇ ਚਾਹਵਾਨ ਲੀਡਰਾਂ ਵਿੱਚ ਬੇਹੱਦ ਲੋਕਪ੍ਰਿਅ ਹੈ। ਉਥੇ ਕਥਿੱਤ ਉੱਚੀਆਂ ਤੇ ਛੋਟੀਆਂ ਜ਼ਾਤਾਂ ਦਾ ਅਲੱਗ ਅਲੱਗ ਲੰਗਰ ਹੈ ਜਿਸ ਬਾਰੇ ਬਕਾਇਦਾ ਲਿਖ ਕੇ ਲਗਾਇਆ ਹੋਇਆ ਹੈ। ਪਰ ਜਿਸ ਗੋਲਕ ਵਿੱਚ ਮਾਇਆ ਮੋਹਣੀ ਪੈਂਦੀ ਹੈ, ਉਥੇ ਅਜਿਹਾ ਕੁਝ ਵੀ ਨਹੀਂ ਲਿਖਿਆ ਹੋਇਆ ਕਿਉਂਕਿ ਮਾਇਆ ਦੀ ਕੋਈ ਜ਼ਾਤ ਪਾਤ ਨਹੀਂ ਹੁੰਦੀ।
ਸਭ ਤੋਂ ਅਜੀਬ ਗੱਲ ਇਹ ਹੈ ਕਿ ਜਿਹਨਾਂ ਧਰਮ ਸਥਾਨਾਂ ‘ਤੇ ਸ਼ਰਧਾਲੂ ਮੀਲਾਂ ਤੱਕ ਦਾ ਪੈਂਡਾ ਪੈਦਲ ਚੱਲ ਕੇ ਪਹੁੰਚਦੇ ਹਨ ਤੇ ਨੱਕ ਰਗੜ ਰਗੜ ਕੇ ਦੁਆਵਾਂ ਮੰਗਦੇ ਹਨ, ਉਹਨਾਂ ਦੇ ਮਾਲਕ, ਸੰਚਾਲਕ ਅਤੇ ਪ੍ਰਬੰਧਕ ਖੁਦ ਉਸ ਸਥਾਨ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ। ਨਰੈਣੂ ਮਹੰਤ ਵਾਂਗ ਸਾਰੇ ਚੰਗੇ ਮੰਦੇ ਕੰਮ ਉਥੇ ਹੀ ਕਰਦੇ ਹਨ। ਮੋਟੀ ਕਮਾਈ ਵਾਲੇ ਧਾਰਮਿਕ ਸਥਾਨ ’ਤੇ ਕਬਜ਼ੇ ਕਰਨ ਲਈ ਜੰਮ ਕੇ ਲੜਾਈਆਂ ਹੁੰਦੀਆਂ ਹਨ। ਕੁਝ ਦਿਨ ਪਹਿਲਾਂ ਹੀ ਫਰੀਦਕੋਟ ਦੇ ਇੱਕ ਧਰਮ ਸਥਾਨ ’ਤੇ ਕਬਜ਼ੇ ਲਈ ਦੋ ਧਿਰਾਂ ਜਾਨਵਰਾਂ ਵਾਂਗ ਪੂਰੀ ਬੇਸ਼ਰਮੀ ਨਾਲ ਛਿੱਤਰੋ ਛਿੱਤਰੀ ਹੋਈਆਂ ਸਨ। ਅਸਲ ਵਿੱਚ ਇਹ ਲੋਕ ਆਮ ਲੋਕਾਂ ਨਾਲੋਂ ਵੱਧ ਸਿਆਣੇ ‘ਤੇ ਚਲਾਕ ਹੁੰਦੇ ਹਨ। ਉਹ ਇਸ ਗੱਲ ਨੂੰ ਸਦੀਆਂ ਪਹਿਲਾਂ ਹੀ ਸਮਝ ਗਏ ਸਨ ਕਿ ਰੱਬ ਦੀ ਕੋਈ ਹੋਂਦ ਨਹੀਂ ਹੈ, ਜੇ ਹੋਈ ਵੀ ਤਾਂ ਉਸ ਨੇ ਕਿਹੜਾ ਕਿਸੇ ਨੂੰ ਮਿਲਣਾ ਹੈ।
ਇਸ ਤਰਾਂ ਦੇ ਇੱਕ ਧਰਮ ਸਥਾਨ ਦੇ ਸਾਹਮਣੇ ਇੱਕ ਨਾਈਟ ਕਲੱਬ ਖੁਲ੍ਹ ਗਿਆ, ਦੇਰ ਰਾਤ ਤੱਕ ਸ਼ਰਾਬ, ਸ਼ਬਾਬ ਅਤੇ ਕਬਾਬ ਦੇ ਦੌਰ ਚੱਲਣ ਲੱਗ ਪਏ। ਧਰਮ ਸਥਾਨ ਦੇ ਸੰਚਾਲਕਾਂ ਨੇ ਪੁਲਿਸ ਕੋਲ ਅਨੇਕਾਂ ਸ਼ਿਕਾਇਤਾਂ ਕੀਤੀਆਂ ਤੇ ਅਦਾਲਤਾਂ ਤੱਕ ਵੀ ਪਹੁੰਚੇ। ਪਰ ਨਾਈਟ ਕਲੱਬ ਕਿਉਂਕਿ ਕਾਨੂੰਨ ਅਨੁਸਾਰ ਖੋਲ੍ਹਿਆ ਗਿਆ ਸੀ, ਇਸ ਲਈ ਉਹ ਉਸ ਦਾ ਕੁਝ ਨਾ ਵਿਗਾੜ ਸਕੇ। ਬਹੁਤੀ ਵਾਰ ਤਾਂ ਧਰਮ ਸਥਾਨ ‘ਤੇ ਆਉਣ ਵਾਲੇ ਸ਼ਰਧਾਲੂ ਵੀ ਨਾਈਟ ਕਲੱਬ ਵਿੱਚ ਵੜ ਜਾਂਦੇ ਜਿਸ ਕਾਰਨ ਧਰਮ ਸਥਾਨ ਦਾ ਧੰਦਾ ਮੰਦਾ ਪੈ ਗਿਆ। ਆਖਰ ਥੱਕ ਹਾਰ ਕੇ ਧਰਮ ਦੇ ਠੇਕੇਦਾਰਾਂ ਨੇ ਰੋਜ਼ਾਨਾ ਰੱਬ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਹੁਣ ਤੂੰ ਹੀ ਸਾਡਾ ਆਖਰੀ ਸਹਾਰਾ ਹੈਂ। ਆਪਣੀ ਸ਼ਕਤੀ ਵਿਖਾ ਤੇ ਪਾਪ ਦੇ ਪ੍ਰਤੀਕ ਇਸ ਨਾਈਟ ਕਲੱਬ ਨੂੰ ਤਬਾਹ ਕਰ ਦੇ। ਕੁਝ ਹਫਤਿਆਂ ਬਾਅਦ ਹੀ ਇਲਾਕੇ ਵਿੱਚ ਭਿਆਨਕ ਤੂਫਾਨ ਆ ਗਿਆ ਜਿਸ ਕਾਰਨ ਨਾਈਟ ਕਲੱਬ ‘ਤੇ ਅਸਮਾਨੀ ਬਿਜਲੀ ਡਿੱਗ ਪਈ ਤੇ ਉਹ ਸੜ ਕੇ ਸਵਾਹ ਹੋ ਗਿਆ। ਨਾਈਟ ਕਲੱਬ ਦੇ ਮਾਲਕ ਨੂੰ ਪਤਾ ਸੀ ਕਿ ਧਰਮ ਸਥਾਨ ਵਾਲੇ ਰੋਜ ਉਸ ਦੀ ਤਬਾਹੀ ਲਈ ਪ੍ਰ੍ਰਾਰਥਾਨਾ ਕਰਦੇ ਸਨ। ਇਸ ਲਈ ਉਸ ਨੇ ਅਦਾਲਤ ਵਿੱਚ ਧਰਮ ਸਥਾਨ ਦੇ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ ਤੇ ਮੁਆਵਜ਼ੇ ਦੀ ਮੰਗ ਕੀਤੀ।
ਉਸ ਨੇ ਇਲਾਜ਼ਾਮ ਲਾਗਇਆ ਕਿ ਇਹ ਧਰਮ ਸਥਾਨ ਵਾਲਿਆਂ ਦੀ ਪ੍ਰਾਰਥਨਾ ਦਾ ਚਮਤਕਾਰ ਹੈ ਜਿਸ ਕਾਰਨ ਰੱਬ ਨੇ ਉਸ ਦਾ ਨਾਈਟ ਕਲੱਬ ਤਬਾਹ ਕਰ ਦਿੱਤਾ ਹੈ। ਇਸ ਲਈ ਉਸ ਨੂੰ ਉਹਨਾਂ ਕੋਲੋਂ 50 ਲੱਖ ਰੁਪਏ ਮੁਆਵਜ਼ਾ ਦਿਵਾਇਆ ਜਾਵੇ। ਧਰਮ ਸਥਾਨ ਵਾਲਿਆ ਨੇ ਵੀ ਇੱਕ ਘਾਗ ਜਿਹਾ ਵਕੀਲ ਕਰ ਕੇ ਜਵਾਬੀ ਦਾਅਵਾ ਠੋਕ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸੰਭਵ ਹੀ ਨਹੀਂ ਕਿ ਉਹਨਾ ਦੀ ਪ੍ਰਾਰਥਾਨਾ ਦੀ ਸ਼ਕਤੀ ਕਾਰਨ ਰੱਬ ਨੇ ਨਾਈਟ ਕਲਾਬ ਤਬਾਹਕੀਤਾ ਹੈ। ਇਸ ਲਈ ਉਹ ਕੋਈ ਮੁਆਵਜ਼ਾ ਦੇਣ ਦੇ ਪਾਬੰਦ ਨਹੀਂ ਹਨ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਜੱਜ ਹੈਰਾਨ ਰਹਿ ਗਿਆ। ਉਸ ਨੇ ਕੁਮੈਂਟ ਕੀਤਾ, “ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਅਜੀਬ ਕੇਸ ਹੈ ਜੋ ਮੇਰੇ ਸਾਹਮਣੇ ਆਇਆ ਹੈ। ਇੱਕ ਪਾਸੇ ਨਾਈਟ ਕਲੱਬ ਦਾ ਮਾਲਕ ਹੈ, ਜਿਸ ਧੰਦੇ ਨੂੰ ਧਰਮ ਅਤੇ ਸਮਾਜ ਵੱਲੋਂ ਗਲਤ ਸਮਝਿਆ ਜਾਂਦਾ ਹੈ। ਪਰ ਉਹ ਪ੍ਰਾਰਥਨਾ ਦੀ ਤਾਕਤ ਵਿੱਚ ਵਿਸ਼ਵਾਸ਼ ਰੱਖਦਾ ਹੈ। ਦੂਸਰੇ ਪਾਸੇ ਆਪਣੇ ਆਪ ਨੂੰ ਰੱਬ ਦੇ ਪਿਆਰੇ ਹੋਣ ਦਾ ਦਾਅਵਾ ਕਰਨ ਵਾਲੇ ਧਰਮ ਦੇ ਠੇਕੇਦਾਰ ਹਨ, ਜੋ ਪ੍ਰਾਰਥਨਾ ਦੀ ਤਾਕਤ ਅਤੇ ਰੱਬ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਇਹ ਕਮਾਲ ਹੈ।”

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ