BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਦੁਨੀਆ

ਸੰਯੁਕਤ ਰਾਸ਼ਟਰ ’ਚ ਰੂਸ ਖ਼ਿਲਾਫ਼ ਅਮਰੀਕੀ ਮਤੇ ’ਤੇ ਵੋਟਿੰਗ ਸਮੇਂ ਗ਼ੈਰ-ਹਾਜ਼ਰ ਰਿਹਾ ਭਾਰਤ

October 02, 2022 11:32 AM

ਏਜੰਸੀਆਂ
ਸੰਯੁਕਤ ਰਾਸ਼ਟਰ/1 ਅਕਤੂਬਰ : ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿਚ ਰੂਸ ਖ਼ਿਲਾਫ਼ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਨਿੰਦਾ ਮਤੇ ਦੇ ਖਰੜੇ ’ਤੇ ਵੋਟਿੰਗ ’ਚੋਂ ਭਾਰਤ ਗ਼ੈਰ-ਹਾਜ਼ਰ ਰਿਹਾ। ਇਸ ਮਤੇ ਵਿਚ ਰੂਸ ਵੱਲੋਂ ਕੀਤੀ ਗਈ ਗ਼ੈਰ-ਕਾਨੂੰਨੀ ਰਾਇਸ਼ੁਮਾਰੀ ਅਤੇ ਯੂਕਰੇਨੀ ਖੇਤਰਾਂ ’ਤੇ ਉਸ ਦੇ ਕਬਜ਼ੇ ਦੀ ਨਿੰਦਾ ਕੀਤੀ ਗਈ। ਇਸ ਮਤੇ ’ਚ ਮੰਗ ਕੀਤੀ ਗਈ ਸੀ ਕਿ ਰੂਸ, ਯੂਕਰੇਨ ਤੋਂ ਆਪਣੇ ਫੌਜੀ ਬਲਾਂ ਨੂੰ ਤੁਰੰਤ ਵਾਪਸ ਬੁਲਾਏ। ਇਸ ਮਤੇ ’ਚ ਰੂਸ ਦੇ ਗ਼ੈਰ-ਕਾਨੂੰਨੀ ਰਾਇਸ਼ੁਮਾਰੀ ਅਤੇ ਡੋਨੇਟਸਕ, ਲੋਹਾਂਸਕ, ਖੇਰਸਾਨ ਅਤੇ ਜਾਪੋਰਿਜਿਆ ਦੇ ਰਲੇ੍ਹਵੇਂ ਦੀ ਨਿੰਦਾ ਕੀਤੀ ਗਈ ਸੀ। 15 ਦੇਸ਼ਾਂ ਨੇ ਮਤੇ ’ਤੇ ਵੋਟਿੰਗ ਕਰਨੀ ਸੀ ਪਰ ਰੂਸ ਨੇ ਇਸ ਮਤੇ ਖ਼ਿਲਾਫ਼ ਵੀਟੋ ਦੀ ਵਰਤੋਂ ਕੀਤੀ, ਜਿਸ ਕਾਰਨ ਮਤਾ ਪਾਸ ਨਹੀਂ ਹੋ ਸਕਿਆ। ਬਾਕੀ 14 ਮੈਂਬਰਾਂ ’ਚੋਂ 10 ਮੈਂਬਰ ਦੇਸ਼ਾਂ ਨੇ ਮਤੇ ਦੀ ਹਮਾਇਤ ਕੀਤੀ ਅਤੇ 4 ਦੇਸ਼ ਗ਼ੈਰ-ਹਾਜ਼ਰ ਰਹੇ ਜਿਨ੍ਹਾਂ ’ਚ ਭਾਰਤ ਸ਼ਾਮਲ ਹੈ। ਮਤਦਾਨ ’ਚ ਭਾਰਤ, ਚੀਨ, ਬ੍ਰਾਜ਼ੀਲ ਅਤੇ ਗੈਬੋਨ ਨੇ ਹਿੱਸਾ ਨਹੀਂ ਲਿਆ।
ਦੱਸਣਾ ਬਣਦਾ ਹੈ ਕਿ ਰੂਸ ਨੇ ਐਲਾਨ ਕੀਤਾ ਹੈ ਕਿ ਯੂਕਰੇਨ ਦੇ 4 ਖੇਤਰਾਂ ਡੋਨੇਟਸਕ, ਲੋਹਾਂਸਕ, ਖੇਰਸਾਂਨ ਅਤੇ ਜਪੋਰਿਜਿਆ ਨੂੰ ਉਸ ਨੇ ਰਾਇਸ਼ੁਮਾਰੀ ਤੋਂ ਬਾਅਦ ਆਪਣੇ ਇਲਾਕੇ ’ਚ ਸ਼ਾਮਲ ਕਰ ਲਿਆ ਹੈ। ਪੁਤਿਨ ਨੇ ਕਿਹਾ ਕਿ ਜੇਕਰ ਯੂਕਰੇਨ ਇਨ੍ਹਾਂ ਸ਼ਹਿਰਾਂ ’ਤੇ ਮੁੜ ਕਬਜ਼ੇ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਰੂਸ ’ਤੇ ਹਮਲਾ ਮੰਨਿਆ ਜਾਵੇਗਾ। ਪੁਤਿਨ ਨੇ ਕਿਹਾ ਕਿ ਪੱਛਮੀ ਮੁਲਕ ਪਹਿਲਾਂ ਇੰਡੀਆ ਨੂੰ ਲੁੱਟ ਕੇ ਖਾ ਗਏ ਅਤੇ ਹੁਣ ਰੂਸ ਨੂੰ ਲੁੱਟਣਾ ਚਾਹੁੰਦੇ ਹਨ।
ਉੱਧਰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਟੋਨੀਓ ਗੁਟਾਰੇਸ ਨੇ ਕਿਹਾ ਕਿ ਧਮਕੀ ਜਾਂ ਬਲ ਦੀ ਵਰਤੋਂ ਨਾਲ ਕਿਸੇ ਹੋਰ ਰਾਜ ਦੁਆਰਾ ਕਿਸੇ ਰਾਜ ਦੇ ਖੇਤਰ ’ਤੇ ਕਬਜ਼ਾ ਕਰਨਾ ਸੰਯੁਕਤ ਰਾਸ਼ਟਰ ਚਾਰਟਰ ਅਤੇ ਕੌਮਾਂਤਰੀ ਕਾਨੂੰਨ ਦੇ ਸਿਧਾਂਤਾ ਦਾ ਉਲੰਘਣ ਹੈ। ਗੁਟਾਰੇਸ ਨੇ ਕਿਹਾ ਕਿ ਯੂਕਰੇਨ ਦੇ ਇਨ੍ਹਾਂ 4 ਖੇਤਰਾਂ ’ਤੇ ਕਬਜ਼ੇ ਦੇ ਨਾਲ ਅੱਗੇ ਵਧਣ ਦੇ ਕਿਸੇ ਵੀ ਫੈਸਲੇ ਦਾ ਕੋਈ ਕਾਨੂੰਨੀ ਮੁੱਲ ਨਹੀਂ ਹੋਵੇਗਾ ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ। ਬਾਇਡਨ ਨੇ ਕਿਹਾ ਕਿ ਨਾਟੋ ਆਪਣੀ ਜ਼ਮੀਨ ਦੇ 1-1 ਇੰਚ ਦੀ ਰੱਖਿਆ ਕਰੇਗਾ। ਇਸ ਲਈ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕਾ ਨੇ ਰੂਸ ਵੱਲੋਂ ਯੂਕਰੇਨ ਦੇ 4 ਸ਼ਹਿਰਾਂ ’ਤੇ ਕੀਤੇ ਗਏ ਕਬਜ਼ੇ ਨੂੰ ਵੀ ਖਾਰਿਜ ਕੀਤਾ ਹੈ। ਬਾਇਡਨ ਨੇ ਕਿਹਾ ਕਿ ਰੂਸ ਨੇ ਜਿਹੜੇ ਇਲਾਕਿਆਂ ’ਤੇ ਕਬਜ਼ਾ ਕੀਤਾ ਹੈ, ਉਸ ਨੂੰ ਅਮਰੀਕਾ ਸਵਿਕਾਰ ਨਹੀਂ ਕਰੇਗਾ। ਨਾਟੋ ਨੇ ਵੀ ਰੂਸ ਵੱਲੋਂ ਯੂਕਰੇਨ ਦੇ 4 ਰਾਜਾਂ ’ਤੇ ਕੀਤੇ ਕਬਜ਼ੇ ਨੂੰ ਕੌਮਾਂਤਰੀ ਕਾਨੂੰਨ ਦਾ ਉਲੰਘਣ ਦੱਸਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ