BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਪੰਜਾਬ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜਪੁਰਾ ਵਿਖੇ ਕਰਵਾਈ ਝੋਨੇ ਦੀ ਖਰੀਦ ਸ਼ੁਰੂ

October 02, 2022 11:50 AM

ਡਾ. ਗੁਰਵਿੰਦਰ ਅਮਨ
ਰਾਜਪੁਰਾ/1 ਅਕਤੂਬਰ : ਪਟਿਆਲਾ ਜ਼ਿਲ੍ਹੇ ਦੇ ਪਿੰਡ ਪਿਲਖਣੀ ਦਾ ਗੁਰਪ੍ਰੀਤ ਸਿੰਘ ਸ਼ਨੀਵਾਰ ਨੂੰ ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ ਹੈ। ਕਿਸਾਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੇ ਖਾਤੇ ਵਿੱਚ ਐਮ.ਐਸ.ਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਰਕਮ ਪਹੁੰਚ ਗਈ ਹੈ। ਇਹ ਪ੍ਰਗਟਾਵਾ ਅੱਜ ਰਾਜਪੁਰਾ ਮੰਡੀ ਵਿਖੇ ਸਾਉਣੀ ਦੇ ਮੰਡੀਕਰਨ ਸੀਜ਼ਨ (ਕੇ. ਐੱਮ. ਐੱਸ.) ਦੇ ਹਿੱਸੇ ਵਜੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਮੌਕੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਪਿਲਖਣੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ 103.875 ਕੁਇੰਟਲ ਝੋਨਾ ਲਿਆਂਦਾ ਸੀ, ਜੋ ਖਰੀਦ ਦੇ ਪਹਿਲੇ ਦਿਨ ਭਾਵ 1 ਅਕਤੂਬਰ ਨੂੰ ਹੀ ਸਾਫ਼ ਕੀਤਾ ਗਿਆ ਅਤੇ ਖਰੀਦਿਆ ਗਿਆ। ਉਨਾਂ ਅੱਗੇ ਕਿਹਾ ਕਿ ਅੱਜ, ਖਰੀਦ ਦੇ 4 ਘੰਟਿਆਂ ਦੇ ਅੰਦਰ, ਵਿਭਾਗ ਨੇ ਕਿਸਾਨ ਨੂੰ ਸਿੱਧੀ ਅਦਾਇਗੀ ਕਰਦਿਆਂ, ਫਸਲ ਦੀ ਬਣਦੀ ਰਕਮ 2.13 ਲੱਖ (2,13, 982.50) ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਅੱਜ ਤੋਂ ਹੀ ਰਾਜਪੁਰਾ ਮੰਡੀ ਵਿੱਚ ਸ਼ੁਰੂ ਹੋ ਜਾਵੇਗੀ। ਸ੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਅਨਾਜ ਦਾ ਦਾਣਾ-ਦਾਣਾ ਖਰੀਦਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਨਵੀਂ ਦਿਸ਼ਾ ਦੇਣਗੇ ਸਕੂਲ ਆਫ ਐਮੀਨੈਸ: ਬੈਂਸ

ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ ਪੰਜਾਬ ਦੀ ਸਿਆਸਤ ’ਚ ਪ੍ਰਣਾਲੀਗਤ ਬਦਲਾਅ’ ਵਿਸ਼ੇ ’ਤੇ ਲੈਕਚਰ

ਕਣਕ ਦੀ ਅਗੇਤੀ ਬਿਜਾਈ ’ਤੇ ਗੁਲਾਬੀ ਸੁੰਡੀ ਦੀ ਮਾਰ

ਮਹਿਲਾ ਹੈਲਥ ਅਫ਼ਸਰ ਦਾ ਪਿੱਛਾ ਕਰਨ ਵਾਲੇ ਵਿਅਕਤੀ ਦੇ ਘਰ ਉਲਾਂਭਾ ਦੇਣ ਗਏ ਸਟਾਫ਼ ਮੈਂਬਰ ਦੀ ਕੁੱਟਮਾਰ

219 ਨਸ਼ੇ ਦੀਆਂ ਗੋਲੀਆਂ ਸਮੇਤ 3 ਕਾਬੂ

ਨਤੀਜੇ ਆਉਂਦਿਆਂ ਹੀ ਭਟੋਲੀ ਕਾਲਜ ਬਾਹਰ ਬੱਚਿਆਂ ਨੇ ਕੀਤਾ ਰੋਸ ਪ੍ਰਦਸ਼ਰਨ

10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਇੰਜੀਨੀਅਰ ਨੌਜਵਾਨ ਪੁੱਤਰ ਦੀ ਮੌਤ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਜਰਸੀ ਵੰਡ ਸਮਾਰੋਹ

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਮੁੱਖ ਮੰਤਰੀ ਦੇ ਨਾਂ ਭੇਜੇ ਜਾਣਗੇ ਮੰਗ ਪੱਤਰ