BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਲੇਖ

ਬੁਲੰਦ ਆਵਾਜ਼ ਦੀ ਮਲਕਾ ਗੁਰਮੀਤ ਬਾਵਾ ਨੂੰ ਯਾਦ ਕਰਦਿਆਂ

November 21, 2022 11:01 AM

ਦਰਸ਼ਨ ਸਿੰਘ ਪ੍ਰੀਤੀਮਾਨ

ਪੰਜਾਬੀ ਲੋਕ ਗਾਇਕੀ ਦੇ ਵਿਹੜੇ ਅਨੇਕਾਂ ਗਾਇਕਾਵਾਂ ਨੇ ਪੈਰ ਰੱਖਿਆ, ਬਹੁਤ ਸਾਰੀਆਂ ਗਾਇਕਾਵਾਂ ਸਫਲ ਰਹੀਆਂ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਪ੍ਰਸਿੱਧੀ ਖੱਟੀ, ਆਪਣੀ ਮੰਜ਼ਿਲ ਹਾਸਲ ਕੀਤੀ। ਸਾਫ-ਸੁਥਰੀ ਗਾਇਕੀ ਗਾਉਣ ਵਿੱਚ ਕਈ ਗਾਇਕਾਵਾਂ ਨਿਖਰੀਆਂ ਹਨ, ਜਿਨ੍ਹਾਂ ਵਿੱਚ ਉਪਰਲੀ ਕਤਾਰ ਦੇ ਨਾਵਾਂ ਵਿੱਚੋਂ ਇਕ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ, ਉਹ ਨਾਂ ਹੈ ਗੁਰਮੀਤ ਬਾਵਾ।
ਗੁਰਮੀਤ ਬਾਵਾ ਦਾ ਜਨਮ 18 ਫਰਵਰੀ, 1944 ਈ: ਨੂੰ ਮਾਤਾ ਰਾਮ ਕੌਰ ਦੀ ਕੁੱਖੋਂ, ਪਿਤਾ ਉੱਤਮ ਸਿੰਘ ਦੇ ਘਰ, ਪਿੰਡ ਕੋਠੇ, ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਸਕੂਲ, ਕਾਲਜ, ਦੀ ਵਿੱਦਿਆ ਹਾਸਲ ਕੀਤੀ, ਜੇ.ਬੀ.ਟੀ. ਦਾ ਕੋਰਸ ਕਰਕੇ ਅਧਿਆਪਕ ਲੱਗੀ। ਸੰਨ 1968 ਈ: ’ਚ ਉਸ ਦਾ ਵਿਆਹ ਕਿਰਪਾਲ ਸਿੰਘ ਬਾਵਾ ਨਾਲ ਹੋਇਆ। ਵਿਆਹ ਤੋਂ ਬਾਅਦ ਅੰਮ੍ਰਿਤਸਰ ਰਿਹਾਇਸ਼ ਕਰ ਲਈ। ਇਸ ਜੋੜੇ ਦੇ ਘਰ ਤਿੰਨ ਧੀਆਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਲਾਚੀ ਬਾਵਾ, ਗਲੋਰੀ ਬਾਵਾ ਤੇ ਸਿਮਰਤ ਬਾਵਾ ਹਨ। ਇਨ੍ਹਾਂ ਦੀ ਧੀ ਲਾਚੀ ਬਾਵਾ 12 ਫਰਵਰੀ, 2020 ਈ: ਨੂੰ ਕੈਂਸਰ ਦੀ ਨਾ-ਮੁਰਾਦ ਬਿਮਾਰੀ ਦੀ ਭੇਟ ਚੜ੍ਹ ਗਈ, ਜਿਸ ਦੀ ਗਹਿਰੀ ਸੱਟ ਗੁਰਮੀਤ ਬਾਵਾ ਨੂੰ ਸਦਾ ਦਿਲਗੀਰ ਕਰੀ ਰੱਖਦੀ ਸੀ।
ਗੁਰਮੀਤ ਬਾਵਾ ਨੇ ਅੱਧੀ ਸਦੀ ਆਪਣੀ ਸਾਫ਼-ਸੁਥਰੀ ਗਾਇਕੀ ਦੇ ਦਮ ਤੇ ਲੋਕਾਂ, ਤੇ ਰਾਜ ਕੀਤਾ। ਬਾਵਾ ਦੀ ਪ੍ਰਸਿੱਧੀ ਦਾ ਕਾਰਨ ਉਸ ਦੀ 45 ਸਕਿੰਟ ਲੰਬੀ ਹੇਕ ਸੀ, ਜਿਸ ਨੇ ਇੱਕ ਰਿਕਾਰਡ ਕਾਇਮ ਕਰ ਦਿੱਤਾ। ਬਾਵਾ ਪਹਿਲੀ ਪੰਜਾਬੀ ਗਾਇਕਾ ਹੈ ਜੋ ਨੈਸ਼ਨਲ ਟੈਲੀਵਿਜ਼ਨ ਚੈਨਲ ਤੇ ਆਈ, ਦੂਰਦਰਸ਼ਨ ਤੇ ਆਪਣੀ ਪੇਸ਼ਕਾਰੀ ਵੀ ਕੀਤੀ। ਗੁਰਮੀਤ ਬਾਵਾ ਦੇ ਕੁਝ ਗੀਤ ਇਸ ਪ੍ਰਕਾਰ ਹਨ ਮਲਕੀ ਕੀਮਾ, ਮਿਰਜ਼ਾ, ਟੱਪੇ, ਜੁਗਨੀ, ਸੁਹਾਗ, ਕੁਹਾਰੋ ਡੋਲੀ ਨਾ ਚਾਇਓ, ਅਜੇ ਬਾਬਲ ਆਇਆ ਨ੍ਹੀ, ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ, ਪਾ ਦਿਓ ਜੀ ਮੇਰੇ ਮਾਹੀ ਜੀ ਨੂੰ ਚਿੱਠੀਆਂ, ਚੀਰਾ ਤੇਰਾ ਮੱਲਾ ਸੋਹਣਾ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ, ਜਿਹਦੀ ਟੁੱਟ ਜਾਵੇ ਪ੍ਰੀਤ ਜਿਹਦਾ ਰੁੱਸ ਜਾਵੇ ਮੀਤ, ਹਰੀਏ ਨੀ ਰਸ ਭਰੀਏ ਖਜੂਰੇ, ਕਿਨ੍ਹੇ ਦਿੱਤਾ ਏਨੀ ਦੂਰ ਨੀ, ਆਦਿ ਬਹੁਤ ਮਸ਼ਹੂਰ ਹੋਏ।
ਗੁਰਮੀਤ ਬਾਵਾ ਨੇ ਲੋਕ ਗੀਤ, ਘੋੜੀਆਂ, ਸੁਹਾਗ, ਸਿੱਠਣੀਆਂ ਨੂੰ ਤਰਜੀਹ ਦਿੱਤੀ। ਜਦ ਬਾਵਾ ਹੇਕ ਲਾਉਂਦੀ ਸੀ ਤਾਂ ਫਿਜਾ ’ਚ ਰਸ ਘੋਲਦੀ ਅਵਾਜ਼ ਦਰਖਤਾਂ ਦੇ ਪੱਤਿਆਂ ਨੂੰ ਹਲੂਣਾ ਦਿੰਦੀ ਬਹੁਤ ਦੂਰ ਤੱਕ ਸੁਣਾਈ ਦਿੰਦੀ ਸੀ। ਸਰੋਤਿਆਂ ਨੂੰ ਕੀਲ ਬਿਠਾਉਣ ਦਾ ਉਸ ਕੋਲ ਵੱਲ ਸੀ।ਜਦ ਗੁਰਮੀਤ ਬਾਵਾ ਦੀ ਗਾਇਕੀ ਪੂਰੇ ਜੋਬਨ ਤੇ ਸੀ ਤਾਂ ਉਸ ਦਾ ਅਖਾੜਾ ਜਦੋਂ ਕਿਤੇ ਲੱਗਦਾ ਤਾਂ ਲੋਕ ਵਹੀਰਾਂ ਘੱਤ ਕੇ ਦੂਰੋਂ-ਦੂਰੋਂ ਆਉਂਦੇ ਸਨ, ਕਿਉਂਕਿ ਬਾਵਾ ਲੋਕ ਮਨਾਂ ਦੀ ਪਸੰਦੀ ਦੀ ਗਾਇਕਾ ਬਣ ਚੁੱਕੀ ਸੀ।
ਆਪਣੀ ਗਾਇਕੀ ਦੇ ਸਿਰ ਤੇ ਗੁਰਮੀਤ ਬਾਵਾ ਨੂੰ ਭਾਰਤ ਸਰਕਾਰ ਵੱਲੋਂ ਫੈਸਟੀਵਲ ਆਫ਼ ਇੰਡੀਆ ਇਨ ਥਾਈਲੈਂਡ, ਨਿਊਜ਼ੀਲੈਂਡ, ਫਰਾਂਸ, ਕਨੇਡਾ, ਆਸਟ੍ਰੇਲੀਆ, ਨਾਈਜ਼ੀਰੀਆ ਆਦਿ ਕੁਲ 32 ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਕੁਲ 40 ਦੇਸ਼ਾ ਦੇ ਲੱਗ-ਭਗ ਬਾਵਾ ਨੇ ਆਪਣੀ ਗਾਇਕੀ ਦਾ ਲੋਹਾ ਅਜਮਾਇਆ।
ਗੁਰਮੀਤ ਬਾਵਾ ਦੀ ਲੰਬੀ ਹੇਕ, ਸਾਫ਼-ਸੁਥਰੀ ਗਾਇਕੀ, ਬੁਲੰਦ ਰਸੀਲੀ ਆਵਾਜ਼ ਸਦਕਾ ਪੁਰਸਕਾਰਾਂ (ਐਵਾਰਡਾਂ) ਦੀ ਵੀ ਲੜੀ ਲੰਬੀ ਹੈ, ਜਿਨ੍ਹਾਂ ਵਿੱਚੋਂ ਕੁਝ ਲਿਖ ਰਹੇ ਹਾਂ ਪੰਜਾਬੀ ਨਾਟਕ ਅਕੈਡਮੀ ਵੱਲੋਂ ਸਟੇਟ ਸੰਗੀਤ ਐਵਾਰਡ ਸੰਨ 1991 ਈ: ਨੂੰ, ਦੇਵੀ ਅਹਿੱਲਿਆ ਕੌਮੀ ਐਵਾਰਡ ਸੰਨ 2002 ਈ: ਨੂੰ, ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼ੋਮਣੀ ਗਾਇਕਾ ਐਵਾਰਡ 2008 ਨੂੰ, ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਰਾਸਟਰਪਤੀ ਸੰਗੀਤ ਅਕਾਦਮੀ ਐਵਾਰਡ ਰਾਸਟਰਪਤੀ ਵੱਲੋਂ 2011 ਈ: ਨੂੰ ਇਸ ਤੋਂ ਇਲਾਵਾ ਹੋਰ ਸੈਂਕੜੇ ਐਵਾਰਡ, ਇਨਾਮ, ਸਨਮਾਨਾਂ ਨਾਲ ਪੰਜਾਬ ਦੀ ਰੂਹ ਗੁਰਮੀਤ ਬਾਵਾ ਸਨਮਾਨਿਤ ਹੋ ਚੁੱਕੀ ਸੀ।
ਗੁਰਮੀਤ ਬਾਵਾ 77 ਸਾਲਾਂ ਨੂੰ ਪਹੁੰਚ ਚੁੱਕੀ ਸੀ। ਉਨ੍ਹਾਂ ਦੀ ਸਿਹਤ ਢਿੱਲੀ ਹੋਣ ਕਰਕੇ ਤੇ ਨਾਲ ਦੀ ਨਾਲ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਕੁਦਰਤ ਨੂੰ ਇਹੋ ਮਨਜੂਰ ਸੀ।ਮਿਤੀ 21 ਨਵੰਬਰ, 2021 ਈ: ਦਿਨ ਐਤਵਾਰ ਸਮਾਂ 10 ਵੱਜ ਕੇ 30 ਮਿੰਟ ਤੇ ਗੁਰਮੀਤ ਬਾਵਾ ਨੇ ਆਖਰੀ ਸਾਹ ਲਿਆ। ਭਾਵੇਂ ਲੋਕ ਗਾਇਕ ਗੁਰਮੀਤ ਬਾਵਾ ਸਮਾਜ ਤੋਂ ਸਦਾ ਲਈ ਵਿਛੜ ਗਏ ਪਰ ਆਪਣੇ ਪਿੱਛੇ ਆਪਣੀ ਕਲਾ ਦੀਆਂ, ਆਪਣੀ ਰਸੀਲੀ ਅਵਾਜ਼, ਲੰਬੀ ਹੇਕ ‘ਚ ਰਿਕਾਰਡ ਆਪਣੀਆਂ ਰਚਨਾਵਾਂ ਉਨ੍ਹਾਂ ਦੀ ਯਾਦ ਨੂੰ ਹਮੇਸ਼ਾਂ ਲਈ ਤਰੋ-ਤਜ਼ਾ ਰੱਖਣਗੀਆਂ। ਮਾਂ ਬੋਲੀ ਪੰਜਾਬੀ ਦੀ ਪਿਆਰੀ ਧੀ ਲੋਕ ਗਾਇਕ ਗੁਰਮੀਤ ਬਾਵਾ ਸਦਾ ਅਮਰ ਰਹੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ