BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਹਰਿਆਣਾ

ਦੇਸੂਜੋਧਾ ’ਚ ਅਭੈ ਸਿੰਘ ਚੌਟਾਲਾ ਦੀ ਮੌਜੂਦਗੀ ’ਚ ਕਰੀਬ ਪੰਜ ਦਰਜਨ ਲੋਕ ਇਨੈਲੋ ’ਚ ਸ਼ਾਮਲ

November 21, 2022 11:55 AM

- ਜ਼ਮਾਨਤਾਂ ਜ਼ਬਤ ਹੋਣ ਦੇ ਡਰੋਂ ਕਾਂਗਰਸ ਤੇ ਭਾਜਪਾ-ਜਜਪਾ ਨਿਸ਼ਾਨ ’ਤੇ ਲੜਨੋਂ ਨਸ ਗਿਆ ਸੀ : ਅਭੈ ਚੌਟਾਲਾ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ/20 ਨਵੰਬਰ : ਪਿੰਡ ਦੇਸੂਜੋਧਾ ਵਿੱਚ ਇਨੈਲੋ ਦੇ ਹੱਥੋਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੱਡਾ ਝਟਕਾ ਲੱਗਿਆ। ਇਨੈਲੋ ਦੇ ਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਦੀ ਮੌਜੂਦਗੀ ’ਚ ਕਰੀਬ ਪੰਜ ਦਰਜਨ ਲੋਕਾਂ ਨੇ ਇਨੈਲੋ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਸ਼ਮੂਲੀਅਤ ਸਰਪੰਚ ਚੋਣ ’ਚ ਦੂਜੇ ਨੰਬਰ ’ਤੇ ਰਹੇ ਰਾਜਾ ਸਿੰਘ ਦੇਸੂਜੋਧਾ ਤੇ ਹਰਵਿੰਦਰ ਸਿੰਘ ‘ਹੈਪੀ’ ਦੀ ਅਗਵਾਈ ’ਚ ਹੇਠ ਹੋਈ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਪਾਰਟੀ ਨਿਸ਼ਾਨ ’ਤੇ ਲੜੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਪੰਚਾਇਤੀ ਚੋਣਾਂ ’ਚ ਵੱਡੀ ਸਫ਼ਲਤਾ ਉਪਰੰਤ ਇਨੈਲੋ ਨੇ 2024 ਦੀਆਂ ਸੂਬਾਈ ਚੋਣਾਂ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਉਨ੍ਹਾਂ ਕਾਂਗਰਸ ਅਤੇ ਭਾਜਪਾ-ਜਜਪਾ ਗੱਠਜੋੜ ਨੂੰ ਇਹ ਚੋਣਾਂ ਪਾਰਟੀ ਨਿਸ਼ਾਨ ’ਤੇ ਲੜਨ ਦੀ ਅਪੀਲ ਕੀਤੀ ਸੀ ਤਾਂ ਜੋ ਲੋਕਾਂ ਵਿਚਲੇ ਸਿਆਸੀ ਆਧਾਰ ਦਾ ਖੁਲਾਸਾ ਹੋ ਸਕੇ, ਪਰੰਤੂ ਦੋਵੇਂ ਪਾਰਟੀਆਂ ਆਪਣੇ ਕਾਰਨਾਮਿਆਂ ਕਾਰਨ ਜਮਾਨਤਾਂ ਜ਼ਬਤ ਹੋਣ ਦੇ ਡਰੋਂ ਨਿਸ਼ਾਨ ’ਤੇ ਲੜਨ ਤੋਂ ਪਾਸਾ ਵੱਟ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਇਨੈਲੋ ਜਨਤਾ ਦੇ ਸਮਰਥਨ ਨਾਲ ਸੂਬੇ ਵਿੱਚ ਅਗਲੀ ਸਰਕਾਰ ਬਣਾਏਗੀ। ਚੌਟਾਲਾ ਮੁਤਾਬਕ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਵੀ ਜ਼ਿਲ੍ਹਾ ਪ੍ਰੀਸ਼ਦ ਸਿਰਸਾ ’ਚ ਇਨੈਲੋ ਦਾ ਚੇਅਰਮੈਨ ਹੀ ਚੁਣਿਆ ਜਾਵੇਗਾ। ਜਿਸ ਮਗਰੋਂ ਜ਼ਿਲ੍ਹੇ ਦੇ ਸਾਰੇ 345 ਪਿੰਡਾਂ ਨੂੰ ਗਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਅਭੈ ਸਿੰਘ ਚੌਟਾਲਾ ਨੇ ਇਨੈਲੋ ’ਚ ਸ਼ਾਮਲ ਹੋਏ ਲੋਕਾਂ ਨੂੰ ਇਨੈਲੋ ਵਿੱਚ ਜੀ ਆਇਆਂ ਕਿਹਾ ਅਤੇ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਡਾ. ਸੀਤਾ ਰਾਮ ਅਤੇ ਰਾਧੇਰਾਮ ਗੋਦਾਰਾ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ