BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਲੇਖ

ਕਿਤਾਬਾਂ ਤੇ ਸਫ਼ਲਤਾ

November 22, 2022 12:23 PM

ਦੀਪਕ ਸ਼ਰਮਾ

ਮਨੁੱਖੀ ਜੀਵਨ ਵਿੱਚ ਕਿਤਾਬਾਂ ਦੀ ਬਹੁਤ ਮਹੱਤਤਾ ਹੈ। ਇਹ ਕਿਤਾਬਾਂ ਹੀ ਹਨ ਜੋ ਮਨੁੱਖੀ ਸਖ਼ਸ਼ੀਅਤ ਦੇ ਵਿਕਾਸ ਵਿੱਚ ਵਾਧਾ ਕਰਦੀਆਂ ਹਨ ਕਿਉਂਕਿ ਜੇਕਰ ਕਿਤਾਬਾਂ ਦੀ ਮਹੱਤਤਾ ਨਾ ਸਮਝੀ ਹੁੰਦੀ ਤਾਂ ਕਬਾੜ ਦੀ ਦੁਕਾਨ ਤੇ ਕੰਮ ਕਰਨ ਵਾਲਾ ਅਬਰਾਹਿਮ ਲਿੰਕਨ ਕਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਸੀ। ਇਹ ਕਿਤਾਬਾਂ ਹੀ ਹਨ ਜਿਨ੍ਹਾਂ ਨੇ ਮਛੇਰਿਆਂ ਦੇ ਪਰਿਵਾਰ ਵਿੱਚ ਜਨਮੇ ਡਾਕਟਰ ਏ.ਪੀ.ਜੇ ਅਬਦੁਲ ਕਲਾਮ ਨੂੰ ਭਾਰਤ ਦੇ ਮਿਸਾਈਲਮੈਨ ਦਾ ਖਿਤਾਬ ਦਿਵਾਇਆ, ਕਿਉਂਕਿ ਕਿਹਾ ਜਾਂਦਾ ਹੈ ਕਿ ਹਰ ਸਫ਼ਲਤਾ ਦਾ ਰਸਤਾ ਕਿਤਾਬਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ। ਇਹ ਕਿਤਾਬਾਂ ਵਿਅਕਤੀ ਦੇ ਦਿਮਾਗ ਨੂੰ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਕੇ ਸਮਾਜ ਦੀਆਂ ਅਲੱਗ-ਅਲੱਗ ਸਮੱਸਿਆਵਾਂ ਦੇ ਪ੍ਰਤੀ ਉਸਦੀ ਚੇਤਨਾ ਨੂੰ ਵੀ ਜਾਗਰੂਕ ਕਰਦੀਆਂ ਹਨ। ਇਸਤੋਂ ਹੀ ਵਿਅਕਤੀ ਦੇ ਵਿਅਕਤੀਤੱਵ ਦਾ ਨਿਰਮਾਣ ਹੁੰਦਾ ਹੈ ਜੋ ਸ਼ਾਇਦ ਸਫਲਤਾ ਨੂੰ ਯਕੀਨੀ ਬਣਾਉਣ ਦਾ ਪਹਿਲਾ ਕਾਰਕ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਪੜ੍ਹਨ ਦਾ ਸ਼ੌਕੀਨ ਵਿਅਕਤੀ ਕਦੇ ਵੀ ਮੂਰਖ ਨਹੀਂ ਰਹਿੰਦਾ, ਸ਼ਾਇਦ ਇਹ ਇਸ ਲਈ ਹੈ ਕਿਉਂਕਿ ਪੜ੍ਹਿਆ-ਲਿਖਿਆ ਵਿਅਕਤੀ ਆਪਣੀ ਜ਼ਿੰਦਗੀ ਵਿਚ ਦੂਜਿਆਂ ਨਾਲੋਂ ਜ਼ਿਆਦਾ ਸੰਤੁਲਿਤ ਫੈਸਲੇ ਲੈ ਸਕਦਾ ਹੈ, ਭਾਵੇਂ ਉਹ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਹੋਵੇ ਜਾਂ ਸਮਾਜਿਕ ਪ੍ਰਾਣੀ ਦੇ ਰੂਪ ਵਿੱਚ ਕਿਉਂ ਨਾ ਹੋਵੇ। ਪਰ ਕੀ ਸਾਡੇ ਅਜੋਕੇ ਜੀਵਨ ਵਿੱਚ ਕਿਤਾਬਾਂ ਪੜ੍ਹਨ ਦਾ ਮਕਸਦ ਸਿਰਫ਼ ਡਿਗਰੀ ਪ੍ਰਾਪਤ ਕਰਨਾ ਹੈ? ਕਿਉਂਕਿ ਅਜੋਕਾ ਮੁਕਾਬਲੇ ਦਾ ਜੀਵਨ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵੀ ਹੈ। ਅੱਜ 90 ਫੀਸਦੀ ਨੰਬਰ ਲੈਣ ਵਾਲੇ ਬੱਚੇ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਫੇਲ੍ਹ ਹੋਣ ਵਾਲੇ ਬੱਚੇ ਵੀ ਖੁਦਕੁਸ਼ੀਆਂ ਕਰ ਰਹੇ ਹਨ। ਪਰ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਇਸੇ ਸਿੱਖਿਆ ਪ੍ਰਣਾਲੀ ਤੋਂ ਹਾਸਲ ਕੀਤੇ ਗਿਆਨ ਦੀ ਵਰਤੋਂ ਕਿਸੇ ਹੋਰ ਬੱਚੇ ਦਾ ਭਵਿੱਖ ਬਣਾਉਣ ਲਈ ਵੀ ਕਰ ਸਕਦੇ ਹਨ ਜਾਂ ਉੱਦਮੀ ਬਣਕੇ ਦੇਸ਼ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੇ ਲਿਜਾ ਸਕਦੇ ਹਨ।
ਇਸ ਲਈ ਕਿਤਾਬਾਂ ਦਾ ਮਕਸਦ ਸਿਰਫ਼ ਡਿਗਰੀ ਪ੍ਰਾਪਤ ਕਰਨ ਜਾਂ ਚੰਗੇ ਅੰਕ ਹਾਸਲ ਕਰਨ ਤੱਕ ਹੀ ਸੀਮਤ ਨਹੀਂ ਹੈ, ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਬਿਲ ਗੇਟਸ ਨੇ 1975 ਵਿੱਚ ਆਪਣੀ ਹਾਰਵਰਡ ਯੂਨੀਵਰਸਿਟੀ ਦੀ ਪੜ੍ਹਾਈ ਕਦੇ ਨਾ ਛੱਡੀ ਹੁੰਦੀ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਾਲ ਵਿੱਚ ਔਸਤਨ ਲਗਭਗ 50 ਕਿਤਾਬਾਂ ਪੜ੍ਹਦੇ ਹਨ। ਇੱਕ ਵਿਅਕਤੀ ਦੀ ਸਫਲਤਾ ਦੇ ਨਾਲ ਕਿਤਾਬਾਂ ਉਸਦੇ ਸਮਾਜ ਲਈ ਵੀ ਜੀਵਨ ਰੇਖਾ ਪ੍ਰਦਾਨ ਕਰਦੀਆਂ ਹਨ ਜਿਵੇ ਮਹਾਰਾਸ਼ਟਰ ਦੀ ਮਾਲੀ ਜਾਤੀ ਵਿੱਚ ਪੈਦਾ ਹੋਏ ਜੋਤੀਰਾਓ ਗੋਬਿੰਦ ਮੂਲੇ ਦੀ ਪਤਨੀ ਸਾਵਿੱਤਰੀ ਫੂਲੇ ਨੇ ਪੁਣੇ ਵਿੱਚ ਬਾਲਿਕਾ ਸਕੂਲ ਦੀ ਸਥਾਪਨਾ ਕੀਤੀ ਸੀ ਜੋ ਉਸਨੂੰ ਸਮਾਜਿਕ ਤੌਰ ਤੇ ਇੱਕ ਸਫਲ ਵਿਅਕਤੀ ਬਣਾਉਂਦੀ ਹੈ। ਰਾਸ਼ਟਰੀ ਪੱਧਰ ਤੇ ਵੀ ਡਾ: ਭੀਮ ਰਾਓ ਅੰਬੇਡਕਰ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਕਿਉਂਕਿ 32 ਡਿਗਰੀਆਂ ਅਤੇ 9 ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਵਾਲੇ ਅੰਬੇਡਕਰ ਦਾ ਗਿਆਨ ਭਾਰਤੀ ਸੰਵਿਧਾਨ ਨੂੰ ਸਭ ਤੋਂਂ ਲੰਬਾ ਲਿਖਤੀ ਸੰਵਿਧਾਨ ਬਣਾਉਣ ਵਿੱਚ ਭਾਰਤ ਲਈ ਸਹਾਈ ਸੀ ਕਿਉਕਿ ਭਾਰਤੀ ਸੰਵਿਧਾਨ ਨੂੰ ਬਣਾਉਣ ਤੋਂ ਪਹਿਲਾ ਉਨ੍ਹਾਂ ਵਲੋਂ 60 ਦੇਸਾਂ ਦੇ ਸੰਵਿਧਾਨਾਂ ਦਾ ਨਿਰੀਖ਼ਣ ਕੀਤਾ ਗਿਆ ਸੀ ਜੋਂ ਭਾਰਤ ਦੇਸ਼ ਨੂੰ ਵਿਸ਼ਵ ਪੱਧਰ ਤੇ ਸਫ਼ਲ ਸੰਵਿਧਾਨਿਕ ਰਾਸ਼ਟਰ ਬਣਾਉਣ ਵਿੱਚ ਸਹਾਈ ਰਿਹਾ। ਇਸ ਲਈ ਮਹਾਤਮਾ ਗਾਂਧੀ ਦੇ ਉਸ ਕਥਨ ਨੂੰ ਯਾਦ ਕਰਨ ਦੀ ਲੋੜ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਿੱਖਿਆ ਹੀ ਕੀ ਹੈ ਜਿਸਤੋਂ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਹੀ ਨਹੀ ਹੁੰਦਾ ਅਤੇ ਉਹ ਚਰਿੱਤਰ ਹੀ ਕੀ ਹੈ ਜਿਸ ਵਿੱਚ ਵਿਅਕਤੀਗਤ ਸ਼ੁੱਧਤਾ ਨਹੀਂ ਹੈ। ਇਸ ਲਈ ਸਿੱਖਿਆ ਨੂੰ ਸ਼ਖਸੀਅਤ ਨਿਰਮਾਣ ਨਾਲ ਜੋੜਕੇ ਸਰਵਪੱਖੀ ਵਿਕਾਸ ਕਰਨਾ ਸਮੇਂ ਦੀ ਮੁੱਖ ਲੋੜ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ