BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਲੇਖ

ਡੇਂਗੂ ਦਾ ਵਧ ਰਿਹਾ ਪ੍ਰਕੋਪ ਚਿੰਤਾਜਨਕ

November 23, 2022 11:50 AM

ਬਹਾਦਰ ਸਿੰਘ ਗੋਸਲ

ਭਾਵੇਂ ਮਨੁੱਖੀ ਸਮਾਜ ਕਿਸੇ ਨਾ ਕਿਸੇ ਮੁਸੀਬਤ ਵਿੱਚ ਗ੍ਰਸਿਆ ਹੀ ਰਹਿੰਦਾ ਹੈ ਪਰ ਅੱਜ ਪੰਜਾਬ ਦੇ ਲੋਕ ਜਿਸ ਡਰ ਤੋਂ ਸਹਿਮੇ ਹੋਏ ਹਨ, ਉਹ ਹੈ ਡੇਂਗੂ ਦਾ ਬੁਖਾਰ। ਭਾਵੇਂ ਵਿਗਿਆਨ ਦੀ ਉੱਨਤੀ ਸਦਕਾ ਮਨੁੱਖ ਨੇ ਬਹੁਤ ਵੱਡੀਆਂ-ਵੱਡੀਆਂ ਜਾਨਲੇਵਾ ਬਿਮਾਰੀਆਂ ਨੂੰ ਨੱਥ ਪਾ ਲਈ ਹੈ।
ਹੁਣ ਪਲੇਗ, ਚੇਚਕ ਅਤੇ ਟੀਬੀ ਵਰਗੇ ਰੋਗ ਮਨੁੱਖ ਨੇ ਦੂਰ ਭਜਾ ਦਿੱਤੇ ਹਨ ਪਰ ਮਨੁੱਖਤਾ ਦੀ ਇਹ ਬਦਕਿਸਮਤੀ ਰਹੀ ਹੈ ਕਿ ਜੇ ਪੁਰਾਣੀਆਂ ਬਿਮਾਰੀਆਂ ਦੂਰ ਜਾਂਦੀਆਂ ਹਨ ਤਾਂ ਮਨੁੱਖ ਨੂੰ ਨਵੀਆਂ-ਨਵੀਆਂ ਬਿਮਾਰੀਆਂ ਆ ਘੇਰਦੀਆਂ ਹਨ। ਜਿਨ੍ਹਾਂ ਵਿੱਚ ਡੇਂਗੂ ਵੀ ਇੱਕ ਨਵੀਂ ਕਿਸਮ ਦੀ ਬਿਮਾਰੀ ਹੈ ਜਿਸ ਨੂੰ ਵਿਗਿਆਨ ਅਜੇ ਕੰਟਰੋਲ ਨਹੀਂ ਕਰ ਸਕਿਆ।
ਕਿਹਾ ਜਾਂਦਾ ਹੈ ਕਿ ਡੇਂਗੂ ਬੁਖਾਰ, ਮੱਛਰ ਅਤੇ ਗੰਦਗੀ ਦੀ ਉਪਜ ਹੈ। ਗੰਦਗੀ ਦੇ ਕਾਰਨ ਬਹੁਤਾ ਮੱਛਰ ਪੈਦਾ ਹੋਣਾ ਅਤੇ ਇਸ ਮੱਛਰ ਤੋਂ ਡੇਂਗੂ ਆਦਿ ਦਾ ਹੋਣਾ ਹਰ ਸਾਲ ਵਧਦਾ ਹੀ ਜਾਂਦਾ ਹੈ। ਅੱਜ ਕੱਲ ਭਾਵੇਂ ਪ੍ਰਧਾਨ ਮੰਤਰੀ ਜੀ ਵੱਲੋਂ ‘‘ਸਵੱਛ ਭਾਰਤ’’ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ। ਪਰ ਮੱਛਰ ਅਤੇ ਡੇਂਗੂ ਤਾਂ ਵਧਦਾ ਹੀ ਜਾਂਦਾ ਹੈ। ਇਸ ਡੇਂਗੂ ਨੂੰ ਕਾਬੂ ਕਰਨਾ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਲਈ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਇਆ ਜਾ ਸਕੇ।
ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਇਕੱਲੇ ਪੰਜਾਬ ਵਿੱਚ ਹੀ 10 ਹਜ਼ਾਰ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆ ਚੁੱਕੇ ਹਨ ਅਤੇ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਪਰ ਗ਼ੈਰ ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ ਕਿਤੇ ਵੱਧ ਹੋ ਸਕਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਰਾਜ ਸਰਕਾਰਾਂ ਸਮੇਂ ਸਿਰ ਇਸ ਨੂੰ ਕੰਟਰੋਲ ਕਰਨ ਵਿੱਚ ਲੋੜੀਂਦੇ ਉਪਰਾਲਿਆਂ ਤੋਂ ਪਾਸਾ ਵੱਟ ਜਾਂਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਇਹ ਬਿਮਾਰੀ ਅੱਜਕੱਲ ਬਹੁਤ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਦਿਨ ਪ੍ਰਤੀ ਦਿਨ ਡੇਂਗੂ ਰਾਹੀਂ ਮੌਤਾਂ ਦੀ ਗਿਣਤੀ ਵੀ ਵਧਦੀ ਹੀ ਜਾਂਦੀ ਹੈ। ਪੰਜਾਬ ਵਿੱਚ ਬਹੁਤ ਸਮਾਂ ਪਹਿਲਾ ਮਈ-ਜੂਨ ਦੇ ਮਹੀਨਿਆਂ ਵਿੱਚ ਹੀ ਸਿਹਤ ਵਿਭਾਗ ਵੱਲੋਂ ਮੱਛਰਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਸਨ ਜਿਸ ਨਾਲ ਮੱਛਰ ਅਤੇ ਉਨ੍ਹਾਂ ਦੇ ਲਾਰਵੇ ਬਹੁਤ ਹੱਦ ਤੱਕ ਖਤਮ ਹੋ ਜਾਦੇ ਸਨ।
ਪਰ ਸਿਹਤ ਵਿਭਾਗ ਦੇ ਨਾਹਰੇ ‘‘ਮੱਛਰ ਰਹੇਗਾ-ਮਲੇਰੀਆ ਨਹੀਂ’’ ਨੇ ਸਰਕਾਰਾਂ ਨੂੰ ਮੱਛਰ ਮਾਰਨ ਤੋਂ ਅਵੇਸਲਾ ਕਰ ਦਿੱਤਾ ਅਤੇ ਉਹੀ ਮਲੇਰੀਆ ਵਿਗੜ ਕੇ ਡੇਂਗੂ ਦੇ ਰੂਪ ਵਿੱਚ ਲੋਕਾਂ ਨੂੰ ਸਤਾਅ ਰਿਹਾ ਹੈ ਅਤੇ ਸਥਿਤੀ ਇੰਨੀ ਨਾਜ਼ੁਕ ਹੋ ਗਈ ਹੈ ਕਿ ਇਹ ਮਸਲਾ ਸਰਕਾਰਾਂ ਦੇ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ।
ਇਸ ਤੋਂ ਵੀ ਵੱਡੇ ਦੁਖਾਂਤ ਦੀ ਗੱਲ ਇਹ ਹੈ ਕਿ ਇਸ ਡੇਂਗੂ ਦੇ ਇਲਾਜ ਲਈ ਖਰਚਾ ਵੀ ਬੇਤਹਾਸਾ ਹੁੰਦਾ ਹੈ ਜੋ ਗਰੀਬ ਲੋਕਾਂ ਦੀ ਵਿੱਤੀ ਸ਼ਕਤੀ ਤੋਂ ਬਾਹਰ ਹੈ। ਹਜ਼ਾਰਾਂ ਰੁਪਏ ਟੈਸਟਾਂ ’ਤੇ ਹੀ ਖਰਚ ਹੋ ਜਾਂਦੇ ਹਨ। ਇਸ ਦੇ ਇਲਾਜ ਲਈ ਸਰਕਾਰੀ ਪ੍ਰਬੰਧਾਂ ਦੀ ਘਾਟ ਦੇ ਕਾਰਨ, ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲੋਂ ਇਲਾਜ ਕਰਵਾਉਣਾ ਪੈਂਦਾ ਹੈ। ਜੋ ਹੋਰ ਵੀ ਮਹਿੰਗਾ ਹੋ ਜਾਂਦਾ ਹੈ। ਸਰਕਾਰੀ ਇਲਾਜਾਂ ਨੂੰ ਛੱਡਕੇ ਲੋਕ ਦੇਸੀ ਇਲਾਜ ਦੀਆਂ ਗੱਲਾਂ ਕਰਦੇ ਹਨ, ਬਹੁਤੇ ਬੱਕਰੀ ਦੇ ਦੁੱਧ ਨੂੰ ਇਸ ਦਾ ਇਲਾਜ ਦੱਸਦੇ ਹਨ । ਪਰ ਬੱਕਰੀ ਦਾ ਦੁੱਧ ਤਾਂ ਮਿਲਦਾ ਹੀ ਘੱਟ ਹੈ ਅਤੇ ਜੇ ਮਿਲਦਾ ਹੈ ਉਸ ਦੀਆਂ ਕੀਮਤਾਂ 600 ਰੁਪਏ ਕਿਲੋ ਤੋਂ ਵੀ ਉਪਰ ਜਾ ਚੁੱਕੀਆਂ ਹਨ। ਇੱਕ ਗਰੀਬ ਮਜ਼ਦੂਰ ਕਿਥੋਂ ਕਰਵਾਏਗਾ ਇੰਨਾ ਮਹਿੰਗਾ ਇਲਾਜ।
ਇਸ ਵਾਰ ਡੇਂਗੂ ਦੇ ਵੱਧਣ ਦਾ ਕਾਰਨ ਸਿਹਤ ਵਿਭਾਗ ਵਿੱਚ, ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਵਾਲੇ ਸਿਹਤ ਕਾਮਿਆਂ ਜਾਂ ‘‘ਮਲਟੀਪਰਪਜ਼ ਸਿਹਤ ਕਰਿੰਦਿਆਂ’’ ਦੀ ਘਾਟ ਨੂੰ ਦੱਸਿਆ ਜਾ ਰਿਹਾ ਹੈ। ਦਸ-ਬਾਰਾਂ ਸਾਲਾਂ ਤੋਂ ਇਨ੍ਹਾਂ ਵਰਕਰਾਂ ਦੀ ਭਰਤੀ ਹੀ ਨਹੀਂ ਹੋਈ ਅਤੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਕੋਈ ਹੋਰ ਉਪਰਾਲਾ ਨਹੀਂ ਕੀਤਾ ਗਿਆ ਤਾਂ ਅਜਿਹੀ ਹਾਲਤ ਵਿੱਚ ਕੌਣ ਲੋਕਾਂ ਦਾ ਧਿਆਨ ਕਰੇਗਾ ਅਤੇ ਕੌਣ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰੇਗਾ।
ਇਸ ਲਈ ਡੇਂਗੂ ਦਾ ਵਧਣਾ ਇੱਕ ਬਹੁਤ ਵੱਡੇ ਖਤਰੇ ਦੀ ਘੰਟੀ ਹੈ ਅਤੇ ਸਰਕਾਰ ਨੂੰ ਤੁਰੰਤ ਇਸ ਨੂੰ ਕਾਬੂ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਿਹਤ ਵਿਭਾਗ ਵਿੱਚ ਇੱਕ ਵੀ ਅਸਾਮੀ ਖਾਲੀ ਨਹੀਂ ਹੋਣੀ ਚਾਹੀਦੀ, ਸਗੋਂ ਵੱਡੀ ਗਿਣਤੀ ਵਿੱਚ ਸਿਹਤ ਕਾਮੇ ਭਰਤੀ ਕਰਕੇ ਲੋਕਾਂ ਨੂੰ ਸਮੇਂ ਸਿਰ ਸਸਤੀ ਦਵਾਈ ਦੇ ਕੇ ਅਤੇ ਜਾਗਰੂਕ ਕਰਕੇ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ