BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਦੇਸ਼

ਸ਼ਰਧਾ ਕਤਲ ਕਾਂਡ : ‘ਉਹ ਮੈਨੂੰ ਜਾਨੋਂ ਮਾਰ ਕੇ ਟੁਕੜੇ-ਟੁਕੜੇ ਕਰ ਦੇਵੇਗਾ’, ਸ਼ਰਧਾ ਨੇ ਦੋ ਸਾਲ ਪਹਿਲਾਂ ਆਫਤਾਬ ਖ਼ਿਲਾਫ਼ ਕੀਤੀ ਸੀ ਸ਼ਿਕਾਇਤ

November 24, 2022 11:09 AM

ਏਜੰਸੀਆਂ
ਮੁੰਬਈ/23 ਨਵੰਬਰ : ਦਿੱਲੀ ਦੇ ਮਹਿਰੌਲੀ ’ਚ ਵਾਪਰੇ ਸ਼ਰਧਾ ਕਤਲਕਾਂਡ ਦੇ ਮਾਮਲੇ ’ਚ ਰੋਜ਼ਾਨਾ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ । ਇਸ ਦਰਮਿਆਨ ਸਾਹਮਣੇ ਆਇਆ ਹੈ ਕਿ ਕਰੀਬ ਦੋ ਸਾਲ ਪਹਿਲਾਂ ਸ਼ਰਧਾ ਨੇ ਮਹਾਰਾਸ਼ਟਰ ’ਚ ਪੁਲਿਸ ਨੂੰ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਉਸ ਦੇ ਲਿਵ-ਇਨ-ਪਾਰਟਨਰ ਆਫ਼ਤਾਬ ਆਮੀਨ ਪੂਨਾਵਾਲਾ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ । ਉਸ ਨੂੰ ਡਰ ਹੈ ਕਿ ਉਹ ਉਸ ਨੂੰ ਜਾਨੋ ਮਾਰ ਕੇ ਟੁਕੜੇ-ਟੁਕੜੇ ਕਰ ਦੇਵੇਗਾ । ਇਹ ਜਾਣਕਾਰੀ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ ।
ਸ਼ਰਧਾ ਨੇ 23 ਨਵੰਬਰ 2020 ਨੂੰ ਇਕ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਆਫ਼ਤਾਬ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਦੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਹੈ । ਦਰਅਸਲ ਆਫ਼ਤਾਬ ਅਤੇ ਸ਼ਰਧਾ ਦੀ ਮੁਲਾਕਾਤ ਇਕ ਡੇਟਿੰਗ ਐਪ ਰਾਹੀਂ ਹੋਈ ਸੀ । ਇਸ ਤੋਂ ਬਾਅਦ ਮੁੰਬਈ ’ਚ ਦੋਹਾਂ ਨੇ ਕਾਲ ਸੈਂਟਰ ’ਚ ਕੰਮ ਸ਼ੁਰੂ ਕੀਤਾ ਅਤੇ ਦੋਹਾਂ ਵਿਚਾਲੇ ਉੱਥੋਂ ਹੀ ਪ੍ਰੇਮ ਸਬੰਧ ਸ਼ੁਰੂ ਹੋਏ । ਬਾਅਦ ’ਚ ਉਹ ਦਿੱਲੀ ਆ ਗਏ ਸਨ । ਦੋਹਾਂ ਵਿਚਾਲੇ 18 ਮਈ ਨੂੰ ਵਿਆਹ ਨੂੰ ਲੈ ਕੇ ਬਹਿਸ ਹੋਈ, ਜਿਸ ਦੇ ਵਧਣ ’ਤੇ ਆਫ਼ਤਾਬ ਨੇ ਸ਼ਰਧਾ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ । ਉਹ ਕਈ ਦਿਨ ਤੱਕ ਅੱਧੀ ਰਾਤ ਨੂੰ ਲਾਸ਼ ਦੇ ਟੁਕੜਿਆਂ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸੁੱਟਣ ਲਈ ਜਾਂਦਾ ਰਿਹਾ । ਸ਼ਰਧਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਦੀ ਵਸਨੀਕ ਸੀ ।
ਪਾਲਘਰ ਦੇ ਤੁਲਿੰਜ ਥਾਣੇ ਵਿਚ ਨਵੰਬਰ 2020 ਨੂੰ ਕੀਤੀ ਗਈ ਸ਼ਿਕਾਇਤ ਵਿਚ ਸ਼ਰਧਾ ਨੇ ਦੋਸ਼ ਲਾਇਆ ਸੀ, ‘‘ਆਫ਼ਤਾਬ ਉਸ ਨਾਲ ਕੁੱਟਮਾਰ ਅਤੇ ਗਾਲ੍ਹਾਂ ਕੱਢਦਾ ਹੈ । ਅੱਜ ਉਸ ਨੇ ਮੇਰਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ । ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਮਾਰ ਦੇਵੇਗਾ, ਮੇਰੇ ਟੁਕੜੇ-ਟੁਕੜੇ ਕਰ ਦੇਵੇਗਾ ਅਤੇ ਕਿਤੇ ਸੁੱਟ ਦੇਵੇਗਾ। ਉਹ ਪਿਛਲੇ 6 ਮਹੀਨੇ ਤੋਂ ਮੇਰੇ ਨਾਲ ਕੁੱਟਮਾਰ ਕਰ ਰਿਹਾ ਹੈ ਪਰ ਮੇਰੇ ’ਚ ਪੁਲਿਸ ਕੋਲ ਜਾਣ ਦੀ ਹਿੰਮਤ ਨਹੀਂ ਸੀ, ਕਿਉਂਕਿ ਉਸ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਸੀ । ਸ਼ਰਧਾ ਨੇ ਪੁਲਿਸ ਨੂੰ ਕਿਹਾ ਸੀ ਕਿ ਮੇਰੇ ਮਾਤਾ-ਪਿਤਾ ਨੂੰ ਪਤਾ ਹੈ ਕਿ ਉਹ ਮੇਰੇ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਨੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਸ਼ਰਧਾ ਨੇ ਦੱਸਿਆ ਸੀ ਕਿ ਆਫਤਾਬ ਦੇ ਮਾਤਾ-ਪਿਤਾ ਨੂੰ ਪਤਾ ਹੈ ਕਿ ਉਹ ਇਕੱਠੇ ਹਨ ਅਤੇ ਉਹ ਵੀਕਐਂਡ ’ਚ ਉਸ ਨੂੰ ਮਿਲਣ ਵੀ ਆਉਂਦੇ ਹਨ ।
ਸ਼ਰਧਾ ਨੇ ਸ਼ਿਕਾਇਤ ’ਚ ਕਿਹਾ, ‘‘ਮੈਂ ਅੱਜ ਤੱਕ ਉਸ ਦੇ ਨਾਲ ਇਸ ਲਈ ਰਹੀ ਸੀ ਕਿਉਂਕਿ ਅਸੀਂ ਜਲਦੀ ਹੀ ਵਿਆਹ ਕਰਨ ਵਾਲੇ ਸੀ ਅਤੇ ਉਸ ਦੇ ਮਾਤਾ-ਪਿਤਾ ਵੀ ਇਸ ਲਈ ਰਾਜ਼ੀ ਸਨ। ਮੈਂ ਹੁਣ ਉਸਦੇ ਨਾਲ ਨਹੀਂ ਰਹਿਣਾ ਚਾਹੁੰਦੀ, ਇਸ ਲਈ ਜੇਕਰ ਮੈਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਸੱਟ ਪਹੁੰਚਦੀ ਹੈ ਤਾਂ ਉਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਕਿਉਂਕਿ ਉਹ ਮੈਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਮੈਂ ਉਸ ਨੂੰ ਕਿਤੇ ਵੀ ਦਿੱਸ ਗਈ ਤਾਂ ਉਹ ਮੈਨੂੰ ਮਾਰ ਦੇਵੇਗਾ ।’’

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇ

ਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚ

ਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤ

ਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤ

ਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਦਿੱਲੀ : ਜਾਮਾ ਮਸਜਿਦ ’ਚ ਲੜਕੀਆਂ ਦੇ ਦਾਖ਼ਲੇ ’ਤੇ ਲਾਈ ਪਾਬੰਦੀ ਐਲਜੀ ਦੇ ਹੁਕਮ ਮਗਰੋਂ ਵਾਪਸ ਲਈ

‘ਭਾਰਤ ਜੋੜੋ ਯਾਤਰਾ’ : ਭਾਜਪਾ ਦੇ ਗੜ੍ਹ ’ਚ ਰਾਹੁਲ ਨੂੰ ਮਿਲਿਆ ਪ੍ਰਿਯੰਕਾ ਦਾ ਸਾਥ

ਪਹਾੜਾਂ ’ਤੇ ਬਰਫ਼ਬਾਰੀ, ਉੱਤਰੀ ਭਾਰਤ ’ਚ ਠੰਢ ਵਧਣ ਲੱਗੀ

ਚੋਣ ਕਮਿਸ਼ਨਰ ਦੀ ਨਿਯੁਕਤੀ ਦਾ ਮਾਮਲਾ : ਅਰੁਣ ਗੋਇਲ ਦੀ ਨਿਯੁਕਤੀ ’ਚ ਬੇਹੱਦ ਤੇਜ਼ੀ ਦਿਖੀ : ਸੁਪਰੀਮ ਕੋਰਟ

ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ : ਵਿਧਾਇਕ ਦੇਵ ਮਾਨ