BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਸੰਪਾਦਕੀ

ਭਾਜਪਾ ਨੇ ਮੁੜ ਲਿਆ ਫ਼ਿਰਕੂ ਧਰੂਵੀਕਰਨ ਦਾ ਸਹਾਰਾ

November 24, 2022 11:29 AM

ਗੁਜਰਾਤ ’ਚ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ’ਚ ਦੋ ਪੜਾਵਾਂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਖੜ੍ਹੇ ਕੀਤੇ ਉਮੀਦਵਾਰਾਂ ਤੋਂ ਸਾਫ਼ ਹੈ ਕਿ ਨਰੇਂਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਗੁਜਰਾਤ ’ਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਕੁੱਛ ਵੀ ਕਰ ਸਕਦੀ ਹੈ। ਕਹਿਣ ਦੀ ਲੋੜ ਨਹੀਂ ਕਿ ਇਸ ‘‘ਕੁੱਛ ਵੀ’’ ’ਚ ਖੁੱਲ੍ਹ ਕੇ ਬਹੁਗਿਣਤੀ ਫਿਰਕੂਵਾਦ ਧਰੁਵੀਕਰਨ ਦੀ ਵਰਤੋਂ ਤਾਂ ਆਉਂਦੀ ਹੀ ਹੈ। ਮੋਦੀ-ਸ਼ਾਹ ਵੱਲੋਂ ਤੈਅ ਕੀਤੀ ਭਾਜਪਾ ਉਮੀਦਵਾਰਾਂ ਦੀ ਸੂਚੀ ’ਚ ਦੋ ਨਾਮ ਖਾਸ ਤੌਰ ’ਤੇ ਫਿਰਕਾਪ੍ਰਸਤੀ ਦੀ ਵਰਤੋਂ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿੱਚ ਪਹਿਲਾ ਨਾਮ, ਨਰੋਡਾ ਪਾਟੀਆ ਤੋਂ ਡਾ. ਪਾਇਲ ਕੁਕੁਰਾਨੀ ਦਾ ਹੈ, ਜਿਸਨੂੰ ਬੇਈਮਾਨ ਭਾਜਪਾ ਵਿਧਾਇਕ, ਬਲਰਾਮ ਥਵਾਨੀ ਦਾ ਟਿਕਟ ਕੱਟ ਕੇ, ਉਮੀਦਵਾਰ ਬਣਾਇਆ ਗਿਆ ਹੈ। ਅਤੇ ਦੂਜਾ ਨਾਂ, ਚੰਦਰਸਿੰਘ ਰਾਉਲਜੀ ਦਾ ਹੈ, ਜਿਨ੍ਹਾਂ ’ਤੇ ਮੋਦੀ-ਸ਼ਾਹ ਦੀ ਵਿਸ਼ੇਸ਼ ਕ੍ਰਿਪਾ-ਦ੍ਰਿਸ਼ਟੀ ਹੋਈ ਹੈ ਅਤੇ ਉਨ੍ਹਾਂ ਨੂੰ ਗੋਧਰਾ ਦੀ ਆਪਣੀ ਸੀਟ ਤੋਂ ਦੁਬਾਰਾ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਨਰੋਡਾ ਪਾਟਿਆ ਤੋਂ ਡਾ. ਪਾਇਲ ਕੁਕੁਰਾਨੀ ਨੂੰ ਹੀ ਉਮੀਦਵਾਰ ਬਣਾਏ ਜਾਣ ਦਾ ਮੁੱਖ ਕਾਰਨ, ਉਸਦਾ ਸਥਾਨਕ ਭਾਜਪਾ ਆਗੂ ਮਨੋਜ ਕੁਕੁਰਾਨੀ ਦੀ ਧੀ ਹੋਣਾ ਹੈ। ਅਤੇ ਮਨੋਜ ਕੁਕੁਰਾਨੀ ਦੀ ਧੀ ਹੋਣ ਕਾਰਨ ਭਾਜਪਾ ਦੀ ਟਿਕਟ ਵੰਡਣ ਵਾਲੀ ਤੱਕੜੀ ਦਾ ਪਲੜਾ ਨਿਰਣਾਇਕ ਤੌਰ ’ਤੇ ਪਾਇਲ ਕੁਕੁਰਾਨੀ ਦੇ ਪੱਖ ’ਚ ਝੁਕ ਜਾਣ ਦਾ ਇੱਕ ਹੀ ਕਾਰਨ ਹੈ ਕਿ ਮਨੋਜ ਕੁਕੁਰਾਨੀ ਉਨ੍ਹਾਂ ਲੋਕਾਂ ’ਚੋਂ ਆਉਂਦਾ ਹੈ ਜਿਨ੍ਹਾਂ ਨੂੰ 2002 ਦੇ ਨਰੋਡਾ ਪਾਟਿਆ ਦੇ ਵਹਿਸ਼ਿਆਨਾ ਕਤਲੇਆਮ ’ਚ ਸ਼ਾਮਲ ਹੋਣ ਕਾਰਨ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਚੇਤੇ ਰਹੇ ਕਿ ਗੋਧਰਾ ਟਰੇਨ ਅੱਗਜ਼ਨੀ ਕਾਂਡ ਬਾਅਦ ਮੋਦੀ ਦੇ ਮੁੱਖ ਮੰਤਰੀ ਹੁੰਦੇ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੌਰਾਨ ਹੋਏ ਸਭ ਤੋਂ ਵਹਿਸ਼ਿਆਨਾ ਕਤਲੇਆਮ ਦੀਆਂ ਘਟਨਾਵਾਂ ਵਿੱਚੋਂ ਇਕ ਨਰੋਡਾ ਪਾਟਿਆ ਵਿੱਚ ਵਾਪਰੀ ਸੀ, ਜਿੱਥੇ 97 ਮੁਸਲਮਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਵੱਡੇ ਪੱਧਰ ’ਤੇ ਜਾਇਦਾਦਾਂ ਅਤੇ ਮਸਜਿਦ - ਮਸੀਤਾਂ ਨੂੰ ਸਾੜਿਆ ਤੇ ਤੋੜਿਆ ਗਿਆ ਸੀ।
ਨਰੋਡਾ ਪਾਟਿਆ ਹੱਤਿਆ-ਕਾਂਡ, ਇਸ ਮੁਸਲਿਮ ਵਿਰੋਧੀ ਕਤਲੇਆਮ ਦੇ ਉਨ੍ਹਾਂ ਗਿਣੇ-ਚੁਣੇ ਕਾਂਡਾਂ ’ਚੋਂ ਇਕ ਹੈ, ਜਿਨ੍ਹਾਂ ’ਚ ਹੁਕਮਰਾਨਾਂ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਘੱਟੋ-ਘੱਟ ਕੁੱਛ ਦੋਸ਼ੀਆਂ ਨੂੰ ਸਜ਼ਾ ਦਵਾਈ ਜਾ ਸਕੀ ਸੀ। ਮਨੋਜ ਕੁਕੁਰਾਨੀ ਸਮੇਤ, 16 ਦੋਸ਼ੀਆਂ ਨੂੰ ਸਜ਼ਾ ਦੀ 2018 ’ਚ ਗੁਜਰਾਤ ਹਾਈ ਕੋਰਟ ਨੇ ਪੁਸ਼ਟੀ ਕਰ ਦਿੱਤੀ ਸੀ। ਹੈਰਾਨ ਹੋਣ ਦੀ ਗੱਲ ਨਹੀਂ ਹੈ ਉਮਰ ਕੈਦ ਦੀ ਸਜ਼ਾ ਦੀ ਹਾਈ ਕੋਰਟ ਵੱਲੋਂ ਪੁਸ਼ਟੀ ਹੋਣ ਦੇ ਬਾਵਜੂਦ, ਮਨੋਜ ਕੁਕੁਰਾਨੀ ਜ਼ਮਾਨਤ ’ਤੇ ਬਾਹਰ ਹਨ। ਮਨੋਜ ਕੁਕੁਰਾਨੀ ਆਪਣੀ ਧੀ ਦੇ ਚੋਣ ਪ੍ਰਚਾਰ ’ਚ ਹੁਣ ਸਭ ਤੋਂ ਮੂਹਰਲੀ ਕਤਾਰ ’ਚ ਨਜ਼ਰ ਆਉਣਗੇ।
ਭਾਜਪਾ ਉਮੀਦਵਾਰਾਂ ਦੀ ਐਲਾਨੀ ਗਈ ਸੂਚੀ ’ਚ ਦੂਜਾ, ਐਨਾ ਹੀ ਖਾਸ ਨਾਮ ਹੈ ਚੰਦਰਸਿੰਘ ਰਾਉਲਜੀ ਦਾ, ਜਿਸਨੂੰ ਅੱਤ ਸੰਵੇਦਨਸ਼ੀਲ ਸੀਟ ਗੋਧਰਾ ਤੋਂ ਦੁਬਾਰਾ ਖੜ੍ਹਾ ਕੀਤਾ ਗਿਆ ਹੈ। ਚੰਦਰਸਿੰਘ ਰਾਉਲਜੀ ਦਾ ਨਾਮ ਅੱਜ ਤੋਂ ਕੁੱਛ ਮਹੀਨੇ ਪਹਿਲਾਂ ਸੁਰਖ਼ੀਆਂ ’ਚ ਆਇਆ ਸੀ, ਜਦੋਂ 75ਵੇਂ ਆਜ਼ਾਦੀ ਦਿਹਾੜੇ ਮੌਕੇ ’ਤੇ ਗੁਜਰਾਤ ’ਚ ਰਸਮੀ ਮਾਫ਼ੀ ਨਾਲ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਅਤੇ ਸਮੂਹਿਕ ਕਤਲੇਆਮ ’ਚ 11 ਉਮਰ ਕੈਦ ਸਜ਼ਾਯਾਫ਼ਤਾ ਦੋਸ਼ੀ ਰਿਹਾ ਕਰ ਦਿੱਤੇ ਗਏ ਸਨ। ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ, ਇਨ੍ਹਾਂ ਦਰਿੰਦਿਆਂ ਨੂੰ ਆਜ਼ਾਦ ਕਰ ਦਿੱਤੇ ਜਾਣ ਬਾਅਦ, ਮਿਠਾਈਆਂ ਵੰਡ ਕੇ ਇਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ ਸੀ, ਜਿਸ ਦੀਆਂ ਵਿਡਿਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਦੇਸ਼ ਭਰ ਦੇ ਲੋਕਾਂ ਵੱਲੋਂ ਪ੍ਰਗਟਾਈ ਨਾਰਾਜ਼ਗੀ ਸਾਹਮਣੇ ਆਈ । ਬਹਰਹਾਲ, ਇਸੇ ਹੰਗਾਮੇ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਦਰਿੰਦਿਆਂ ਦੀ ਸਜ਼ਾ ਮਾਫ਼ ਕਰਵਾਉਣ ਲਈ ਜਿਸ ‘‘ਪਬਲਿਕ ਕਮੇਟੀ’’ ਦੀ ਸਿਫਾਰਿਸ਼ ਨੂੰ ਸਵੀਕਾਰ ਕਰਨ ਦਾ ਡਰਾਮਾ ਕੀਤਾ ਗਿਆ ਸੀ, ਉਸ ਵਿੱਚ ਗੋਧਰਾ ਦੇ ਭਾਜਪਾਈ ਵਿਧਾਇਕ, ਚੰਦਰਸਿੰਘ ਰਾਉਲਜੀ ਦੀ ਮੁੱਖ ਭੂਮਿਕਾ ਸੀ।
ਗੁਜਰਾਤ ’ਚ ਭਾਜਪਾ ਇਹ ਸਭ ਕੁੱਛ ਹੋਣ ਦੇ ਬਾਵਜੂਦ, ਇਨ੍ਹਾਂ ਹਿੰਦੂਤਵਵਾਦੀ ਫ਼ਿਰਕਾਪ੍ਰਸਤ ਚਿਹਰਿਆਂ ਦਾ ਆਸਰਾ ਲਵੇਗੀ, ਇਹ ਤਾਂ ਉਦੋਂ ਹੀ ਸਾਫ਼ ਹੋ ਗਿਆ ਸੀ, ਜਦੋਂ ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਸਜ਼ਾ ਮਾਫੀ ਬਾਅਦ, ਸੂਬੇ ਦੀ ਭਾਜਪਾ ਸਰਕਾਰ ਨੇ ਅਚਾਨਕ ਸੂਬੇ ਵਿੱਚ ‘‘ਕਾਮਨ ਸਿਵਿਲ ਕੋਡ’’ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਅਤੇ ਇੱਕ ਸਾਬਕਾ ਜੱਜ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦੇ ਗਠਨ ਦਾ ਵੀ ਐਲਾਨ ਕਰ ਦਿੱਤਾ। ਉਸ ਤੋਂ ਪਹਿਲਾਂ, ਚੋਣ ਕਮਿਸ਼ਨ ਵੱਲੋਂ ਹਿਮਾਚਲ ਅਤੇ ਗੁਜਰਾਤ ਦੀਆਂ ਚੁਨਾਵੀ ਤਾਰੀਖਾਂ ਦੇ ਐਲਾਨ ਨੂੰ ਵੱਖਰਾ ਕਰਕੇ ਆਖਿਰ ’ਚ ਦੋਨਾਂ ਦੀ ਵੋਟਿੰਗ ’ਚ ਕਰੀਬ ਤਿੰਨ ਹਫ਼ਤੇ ਦਾ ਫ਼ਰਕ ਰੱਖ ਕੇ ਨਰੇਂਦਰ ਮੋਦੀ ਨੂੰ ਚੋਣ ਜ਼ਾਬਤੇ ਤੋਂ ਪਹਿਲਾਂ ਸਰਕਾਰੀ ਵਾਅਦੇ ਅਤੇ ਐਲਾਨ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ। ਭਾਰਤੀ ਜਨਤਾ ਪਾਰਟੀ ਵੱਲੋਂ ਗੁਜਰਾਤ ’ਚ ਫ਼ਿਰਕੂ ਧਰੂਵੀਕਰਨ ਦਾ ਲਿਆ ਆਸਰਾ ਕੰਮ ਕਰੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ