ਦੁਨੀਆ

ਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ

November 25, 2022 11:20 AM

ਏਜੰਸੀਆਂ
ਟੋਰਾਂਟੋ/24 ਨਵੰਬਰ : ਕੈਨੇਡਾ ਦੇ ਸਰੀ ਵਿੱਚ ਹਾਈ ਸਕੂਲ ਦੀ ਪਾਰਕਿੰਗ ਵਿੱਚ ਝਗੜੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ । ਮੰਗਲਵਾਰ ਨੂੰ ਨਿਊਟਨ ਖੇਤਰ ਦੇ 12600 66 ਐਵੇਨਿਊ ਸਥਿਤ ਟੈਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ ਮਹਿਕਪ੍ਰੀਤ ਸੇਠੀ (18) ਦੀ ਹਸਪਤਾਲ ਵਿੱਚ ਮੌਤ ਹੋ ਗਈ । ਮੀਡੀਆ ਮੁਤਾਬਕ ਸੇਠੀ ਅਤੇ 17 ਸਾਲਾ ਲੜਕੇ ਵਿਚਕਾਰ ਲੜਾਈ ਹੋਈ ਸੀ । ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ ਤੇ ਕਥਿਤ ਹਮਲਾਵਰ ਵੀ ਭਾਰਤੀ ਭਾਈਚਾਰੇ ਵਿੱਚੋਂ ਹੈ । ਗਵਾਹਾਂ ਦੁਆਰਾ ਸ਼ਨਾਖਤ ਕਰਨ ਤੋਂ ਬਾਅਦ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ । ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦੇ ਬਿਆਨ ਅਨੁਸਾਰ ਸੇਠੀ ਸਕੂਲ ਨਹੀਂ ਸੀ ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ