ਖੇਡਾਂ

ਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆ

November 25, 2022 11:23 AM

ਏਜੰਸੀਆਂ
ਕਤਰ/24 ਨਵੰਬਰ : ਬ੍ਰੀਲ ਐਂਬੋਲੋ ਦੇ ਗੋਲ ਨਾਲ ਸਵਿਟਜ਼ਰਲੈਂਡ ਨੇ ਵੀਰਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਮੈਚ ਵਿੱਚ ਕੈਮਰੂਨ ਨੂੰ 1-0 ਨਾਲ ਹਰਾ ਦਿੱਤਾ । ਐਂਬੋਲੋ ਨੇ ਭਾਵੇਂ ਕਿ ਸਵਿਟਜ਼ਰਲੈਂਡ ਨੂੰ ਅਹਿਮ ਜਿੱਤ ਦਿਵਾਈ ਹੋਵੇ, ਪਰ ਉਸ ਨੇ ਆਪਣੇ ਇਸ ਵਾਅਦੇ ਨੂੰ ਨਿਭਾਇਆ ਕਿ ਜੇਕਰ ਉਹ ਉਸ ਦੇਸ਼ ਖ਼ਿਲਾਫ਼ ਗੋਲ ਕਰੇਗਾ, ਜਿੱਥੇ ਉਸ ਦਾ ਜਨਮ ਹੋਇਆ ਸੀ ਤਾਂ ਉਹ ਇਸ ਦਾ ਜਸ਼ਨ ਨਹੀਂ ਮਨਾਏਗਾ । ਐਂਬੋਲੋ ਨੇ 48ਵੇਂ ਮਿੰਟ ਵਿੱਚ ਗੋਲਮੁਖ ਸਾਹਮਣੇ ਮਿਲੇ ਸ਼ੈਰਡਨ ਸ਼ਕੀਰੀ ਦੇ ਪਾਸ ਨੂੰ ਸੱਜੇ ਪੈਰ ਨਾਲ ਸ਼ਾਟ ਮਾਰ ਕੇ ਗੋਲ ਵਿੱਚ ਤਬਦੀਲ ਕੀਤਾ । ਐਂਬੋਲੋ ਨੇ ਗੋਲ ਕਰਨ ਤੋਂ ਬਾਅਦ ਆਪਣੀਆਂ ਦੋਵੇਂ ਬਾਹਾਂ ਖੋਲ੍ਹ ਲਈਆਂ ਅਤੇ ਜਦੋਂ ਟੀਮ ਦੇ ਸਾਥੀ ਜਸ਼ਨ ਮਨਾਉਣ ਲਈ ਉਸ ਵੱਲ ਦੌੜੇ ਤਾਂ ਉਸ ਨੇ ਆਪਣੇ ਦੋਵੇਂ ਹੱਥ ਮੂੰਹ ’ਤੇ ਰੱਖ ਲਏ ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਬੰਗਲਾਦੇਸ਼ ਨੇ ਵਨਡੇ ਮੈਚ ’ਚ ਭਾਰਤ ਨੂੰ 1 ਵਿਕਟ ਨਾਲ ਹਰਾਇਆ

ਫੀਫਾ ਵਿਸ਼ਵ ਕੱਪ : ਮੋਰੱਕੋ ਦੀ ਜਿੱਤ ਬਾਅਦ ਬੈਲਜੀਅਮ ਤੇ ਨੀਦਰਲੈਂਡਜ਼ ’ਚ ਦੰਗੇ ਭੜਕੇ

ਪਟਿਆਲਾ : ਭਾਰਤੀ ਕ੍ਰਿਕਟ ਅੰਡਰ-19 ਲਈ ਮੰਨਤ ਕਸ਼ਯਪ ਦੀ ਹੋਈ ਚੋਣ

ਟੀ-20 : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਮੈਚ ਮੀਂਹ ਕਾਰਨ ਬਰਾਬਰ

ਫੀਫਾ ਵਿਸ਼ਵ ਕੱਪ ’ਚ ਵੱਡਾ ਉਲਟ ਫੇਰ, ਸਾਊਦੀ ਅਰਬ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2022 : ਇੰਗਲੈਂਡ ਨੇ ਈਰਾਨ ਨੂੰ 6-2 ਨਾਲ ਹਰਾਇਆ

ਟੀ-20 ਵਿਸ਼ਵ ਕੱਪ : ਪਾਕਿ ਨੂੰ ਹਰਾ ਕੇ ਇੰਗਲੈਂਡ ਬਣਿਆ ਵਿਸ਼ਵ ਕੱਪ ਜੇਤੂ

ਟੀ-20 ਵਿਸ਼ਵ ਕ੍ਰਿਕਟ ਕੱਪ : ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾਇਆ

ਹਰਮਨਪ੍ਰੀਤ ਸਿੰਘ ਨੂੰ ਐਫਆਈਐਚ ਨੇ ‘ਸਾਲ ਦਾ ਸਰਵੋਤਮ ਖਿਡਾਰੀ ’ ਚੁਣਿਆ

ਪਾਕਿਸਤਾਨੀ ਟਵਿੱਟਰ ਖਾਤਿਆਂ ’ਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਆਖਿਆ