ਰੋਮੀ ਕਪੂਰ/ਸੁਰਿੰਦਰ ਦਮਦਮੀ
ਕੋਟਕਪੂਰਾ 24 ਨਵੰਬਰ : ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਬਰਾਂਚਾਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਜਰਸੀ ਵੰਡ ਸਮਾਰੋਹ ਦਾ ਆਯੋਜਨ ਸਥਾਨਕ ਅਗਰਵਾਲ ਭਵਨ ਵਿਖੇ ਪ੍ਰੋਜੈਕਟ ਇੰਚਾਰਜ ਸੰਦੀਪ ਅਰੋੜਾ ਅਤੇ ਡਾ.ਗਗਨ ਅਰੋੜਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਪ੍ਰੀਸ਼ਦ ਦੀ ਮੇਨ ਬਰਾਂਚ ਦੇ ਪ੍ਰਧਾਨ ਟੀ.ਆਰ. ਅਰੋੜਾ ਅਤੇ ਵਿਵੇਕਾਨੰਦ ਬਰਾਂਚ ਦੇ ਪ੍ਰਧਾਨ ਇੰਜ. ਬਲਦੇਵ ਕਟਾਰੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਦੀ ਪ੍ਰਧਾਨਗੀ ਵਿਜੇ ਕਾਂਸਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ (ਪੰਜਾਬ ਦੱਖਣ) ਨੇ ਕੀਤੀ।ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਅਤੇ ਯਸ਼ਪਾਲ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਐਡਵੋਕੇਟ ਬੀਰਇੰਦਰ ਸਿੰਘ ਨੇ ਕਿਹਾ ਕਿ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਨ੍ਹਾਂ ਨੇ ਵੀ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪਿੰਡ ਸੰਧਵਾਂ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ ਖੂਨ ਦਾਨ ਕਰਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਵੱਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕੀਤੇ ਗਏ ਮੁਫਤ ਜਰਸੀ ਵੰਡ ਸਮਾਰੋਹ ਦੌਰਾਨ ਵੱਖ-ਵੱਖ ਸਰਕਾਰੀ ਸਕੂਲਾਂ (ਜਨਰਲ ਤੇ ਬੀ.ਸੀ. ਵਰਗ) ਦੇ ਲੜਕੇ ਅਤੇ ਟਰੱਸਟਾਂ ਰਾਹੀਂ ਚਲਾਏ ਜਾ ਰਹੇ ਸਕੂਲਾਂ ਦੇ ਪਹਿਲੀ ਤੋਂ ਪੰਜਵੀ ਜਮਾਤ ਵਿੱਚ ਪੜਦੇ ਸਾਰੇ ਬੱਚਿਆਂ ਨੂੰ ਸਰਦੀਆਂ ਦੇ ਕੱਪੜੇ ਵੰਡੇ ਗਏ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ।
ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਨੈਸ਼ਨਲ ਕਨਵੀਨਰ ਅਤੇ ਮੁੱਖ ਵਕਤਾ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਸਟੇਟ ਪੈਟਰਨ ਜੈਪਾਲ ਗਰਗ, ਸਟੇਟ ਅਡਵਾਈਜਰ ਸੁਭਾਸ਼ ਗੋਇਲ, ਸਟੇਟ ਸੀਨੀਅਰ ਵਾਇਸ ਪ੍ਰਧਾਨ ਨਰੇਸ਼ ਪਾਲ ਕਾਂਸਲ ਅਤੇ ਬਰਾਂਚਾਂ ਦੇ ਕੁਆਰਡੀਨੇਟਰ ਰਾਮ ਕੁਮਾਰ ਗਰਗ ਦੀ ਅਗਵਾਈ ਹੇਠ ਲਗਾਤਾਰ ਸਮਾਜ ਸੇਵਾ ਅਤੇ ਮਾਨਵਤਾ ਦੀ ਭਲਾਈ ਦੇ ਕਾਰਜ ਕਰ ਰਹੀ ਹੈ। ਇਸ ਦੌਰਾਨ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਵਿਜੇ ਕਾਂਸਲ ਸੂਬਾਈ ਪ੍ਰਧਾਨ ਨੇ ਕਿਹਾ ਕਿ ਉਹ ਭਾਵੇਂ ਅੱਜ-ਕੱਲ ਬਠਿੰਡਾ ਵਿਖੇ ਰਹਿ ਰਹੇ ਹਨ ਪ੍ਰੰਤੂ ਉਨ੍ਹਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੇ ਮੈਂਬਰ ਵਜੋਂ ਹੀ ਸਮਾਜ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਇੰਨ੍ਹਾਂ ਸੇਵਾਵਾਂ ਦੇ ਬਦਲੇ ਹੀ ਉਨ੍ਹਾਂ ਨੂੰ ਸੂਬੇ ਦੇ ਵੱਡੇ ਅਹੁਦੇ ‘ਤੇ ਨਵਾਜਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਖੂਨਦਾਨ ਕੈਂਪ, ਨੇਤਰਦਾਨ ਕੈਂਪ, ਲੈਬਾਰਟਰੀ ਟੈਸਟ ਕੈਂਪ ਅਤੇ ਲੋੜਵੰਦਾਂ ਦੀ ਸਹਾਇਤਾ ਤੋਂ ਇਲਾਵਾ ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਸਮਾਜਸੇਵਾ ਦੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਪਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਗੀਤ, ਸੰਗੀਤ ਵੀ ਪੇਸ਼ ਕੀਤਾ ਗਿਆ ਅਤੇ ਸੰਸਥਾ ਵੱਲੋਂ ਇਸ ਨੇਕ ਕੰਮ ਵਿੱਚ ਸਹਿਯੋਗ ਦੇਣ ਵਾਲੇ ਕੱਲਬ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਸਮਾਜਸੇਵੀ ਅਤੇ ਪ੍ਰੀਸ਼ਦ ਦੇ ਸਕੱਤਰ ਵਰਿੰਦਰ ਕਟਾਰੀਆ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਜਗਸੀਰ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਨਰੇਸ਼ ਸਿੰਗਲਾ, ਹਰੀਸ਼ ਸੇਤੀਆ ਪ੍ਰਧਾਨ ਅਰੋੜਾ ਮਹਾਂਸਭਾ, ਨਰਿੰਦਰ ਬੈੜ੍ਹ ਬਾਬਾ ਮਿਲਕ, ਸਟੇਟ ਪੈਟਰਨ ਜੈਪਾਲ ਗਰਗ, ਸੁਭਾਸ਼ ਗੋਇਲ, ਨਰੇਸ਼ ਪਾਲ ਕਾਂਸਲ, ਰਾਮ ਕੁਮਾਰ ਗਰਗ, ਹਰੀਸ਼ ਬੱਤਰਾ, ਵਿਜੇ ਧਿੰਗੜਾ, ਹਰਸ਼ ਅਰੋੜਾ, ਅਮਿਤ ਸਿੰਗਲਾ, ਉਮੇਸ਼ ਤਿਵਾੜੀ, ਸੁਰਿੰਦਰ ਸਚਦੇਵਾ, ਜਤਿੰਦਰ ਚਾਵਲਾ, ਡਾ.ਕੇ.ਕੇ. ਕਟਾਰੀਆ, ਡਾ.ਦੇਵ ਰਾਜ, ਲਲਿਤ ਬਜਾਜ, ਪੁਨੀਤ ਗੁਪਤਾ ਅਤੇ ਪ੍ਰੀਤ ਭਗਵਾਨ ਸਿੰਘ ਆਦਿ ਵੀ ਹਾਜਰ ਸਨ।