Saturday, January 28, 2023
Saturday, January 28, 2023 ePaper Magazine
BREAKING NEWS
ਰਾਜ ਸਭਾ ਮੈਂਬਰ ਰਾਘਵ ਚੱਢਾ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ ਨਾਲ ਹੋਏ ਸਨਮਾਨਿਤਨਗਰ ਕੌਂਸਲ ਨਾਭਾ-ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਤਿਆਰ ਕੀਤੀ ਖਾਦ ਵੰਡੀ ਪੰਜਾਬ ਸਰਕਾਰ ਵਲੋਂ ਇੱਕਠੇ 500 ਆਮ ਆਦਮੀ ਕਲੀਨਿਕ ਖੋਲਣਾ ਸ਼ਲਾਘਾਯੋਗ ਕਦਮ : ਚੌਧਰੀ ਰਾਜਾ ਕਾਮਰੇਡ ਗੁਰਮੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ12 ਫਰਵਰੀ ਨੂੰ ਸਰਹਿੰਦ ਵਿਖੇ ਲੱਗੇਗਾ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਅਤੇ ਨਿਉਰੋਥਰੈਪੀ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪਰਾਣਾ ਗਰੁੱਪ ਵੱਲੋਂ ਝੰਡਾ ਲਹਿਰਾ ਕੇ ਮਨਾਇਆ ਗਿਆ ਦੇਸ਼ ਦਾ 74ਵਾਂ ਗਣਤੰਤਰ ਦਿਵਸ ਦੋ ਇਨੋਵਾ ਕਾਰ ਸਵਾਰ ਸਮੈਕ ਸਮੇਤ ਕਾਬੂ

ਪੰਜਾਬ

ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ ਪੰਜਾਬ ਦੀ ਸਿਆਸਤ ’ਚ ਪ੍ਰਣਾਲੀਗਤ ਬਦਲਾਅ’ ਵਿਸ਼ੇ ’ਤੇ ਲੈਕਚਰ

November 25, 2022 01:45 PM

ਦਸਨਸ
ਪਟਿਆਲਾ/24 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ ‘ਪੰਜਾਬ ਦੀ ਸਿਆਸਤ ਵਿੱਚ ਪ੍ਰਣਾਲੀਗਤ ਬਦਲਾਅ’ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ‘ਚ ਡਾ. ਐੱਸ. ਐੱਸ. ਨਾਰੰਗ ਮੁੱਖ ਬੁਲਾਰੇ ਦੇ ਤੌਰ ਸ਼ਾਮਿਲ ਹੋਏ। ਇਸ ਲੈਕਚਰ ਦੀ ਸ਼ੁਰੂਆਤ ਕਰਦਿਆਂ ਵਿਭਾਗ ਮੁਖੀ ਡਾ. ਪਰਮਜੀਤ ਕੌਰ ਗਿੱਲ ਨੇ ਵਿਸ਼ੇ ਤੇ ਬੁਲਾਰੇ ਬਾਰੇ ਜਾਣ ਪਛਾਣ ਕਰਵਾਈ ਅਤੇ ਉਹਨਾਂ ਨੇ ਕਿਹਾ ਪੰਜਾਬ ਦੀ ਰਾਜਨੀਤੀ ਦੇ ਸਰੂਪ ਤੇ ਵਿਹਾਰ ਵਿੱਚ ਪ੍ਰਣਾਲੀਗਤ ਤਬਦੀਲੀਆਂ ਆਈਆ ਹਨ । ਇਸ ਲੈਕਚਰ ਦੀ ਪ੍ਰਧਾਨਗੀ ਡਾ. ਜਸ਼ਮੀਦ ਅਲੀ ਖਾਨ ਨੇ ਕੀਤੀ । ਡਾ. ਨਾਰੰਗ ਨੇ ਆਪਣੇ ਲੈਕਚਰ ਵਿੱਚ ਕੌਮੀ ਤੇ ਸੂਬਾਈ ਸਿਆਸਤ ਵਿੱਚ ਆਏ ਨਵੇਂ ਰੁਝਾਨਾਂ ਬਾਰੇ ਗੱਲ ਕੀਤੀ ਅਤੇ ਓਹਨਾ ਨੇ ਕੌਮੀ ਸਿਆਸਤ ‘ਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਚਿੰਤਾ ਪਰਗਟ ਕੀਤੀ । ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਡਾ. ਨਾਰੰਗ ਨੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਤੇ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸਦੇ ਮਾਣਮੱਤੇ ਇਤਿਹਾਸਕ ਦੌਰ ਤੋਂ ਲੈਕੇ ਕੇ ਹੁਣ ਤੱਕ ਬਹੁਤ ਵੱਡੇ ਬਦਲਾਅ ਆ ਚੁੱਕੇ ਹਨ। ਜਿਸ ਮੰਤਵ ਲਈ ਇਹ ਹੋਂਦ ਵਿੱਚ ਆਇਆ ਸੀ ਹੁਣ ਉਸ ਉਦੇਸ਼ ਤੋਂ ਦੂਰ ਚੱਲਿਆ ਗਿਆ ਹੈ। ਪੰਜਾਬ ਦੀ ਸਿਆਸਤ ਦੇ ਵਰਤਮਾਨ ਤੇ ਵਿਚਾਰ ਪ੍ਰਗਟ ਕਰਦਿਆਂ ਹੋਏ ਓਹਨਾ ਨੇ ਆਮ ਆਦਮੀ ਪਾਰਟੀ ਦੇ ਉਭਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ।
ਪੰਜਾਬ ਦੇ ਰਿਵਾਈਤੀ ਸਿਆਸੀ ਦਲਾਂ ਜਿਵੇਂ ਅਕਾਲੀ ਦਲ, ਕਾਂਗਰਸ ਆਦਿ ਦੀ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਗਿਰਾਵਟ ਦੇ ਕਾਰਨਾਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋ. ਡਾ. ਜਸ਼ਮੀਦ ਅਲੀ ਖਾਨ ਜੀ ਨੇ ਵੀ ਪੰਜਾਬ ਦੀ ਰਾਜਨੀਤੀ ਬਾਰੇ ਕਈ ਅਹਿਮ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਵਿਭਾਗ ਦੇ ਫੈਕਲਟੀ ਮੈਂਬਰ ਮੁੱਖੀ ਡਾ. ਪਰਮਜੀਤ ਕੌਰ ਗਿੱਲ, ਡਾ. ਜਗਰੂਪ ਕੌਰ , ਡਾ. ਜਤਿੰਦਰ ਸਿੰਘ, ਡਾ. ਗੁਰਜੀਤ ਪਾਲ ਸਿੰਘ ਅਤੇ ਸਮੂਹ ਖੋਜਰਾਥੀ ਤੇ ਵਿਦਿਆਰਥੀ ਸ਼ਾਮਿਲ ਰਹੇ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਨਗਰ ਕੌਂਸਲ ਨਾਭਾ-ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਤਿਆਰ ਕੀਤੀ ਖਾਦ ਵੰਡੀ

ਪੰਜਾਬ ਸਰਕਾਰ ਵਲੋਂ ਇੱਕਠੇ 500 ਆਮ ਆਦਮੀ ਕਲੀਨਿਕ ਖੋਲਣਾ ਸ਼ਲਾਘਾਯੋਗ ਕਦਮ : ਚੌਧਰੀ ਰਾਜਾ

ਕਾਮਰੇਡ ਗੁਰਮੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ

ਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ

ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰ

ਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ

12 ਫਰਵਰੀ ਨੂੰ ਸਰਹਿੰਦ ਵਿਖੇ ਲੱਗੇਗਾ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਅਤੇ ਨਿਉਰੋਥਰੈਪੀ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪ

ਰਾਣਾ ਗਰੁੱਪ ਵੱਲੋਂ ਝੰਡਾ ਲਹਿਰਾ ਕੇ ਮਨਾਇਆ ਗਿਆ ਦੇਸ਼ ਦਾ 74ਵਾਂ ਗਣਤੰਤਰ ਦਿਵਸ

ਦੋ ਇਨੋਵਾ ਕਾਰ ਸਵਾਰ ਸਮੈਕ ਸਮੇਤ ਕਾਬੂ

ਸੜਕ ਹਾਦਸੇ 'ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਇਲਾਜ਼ ਦੌਰਾਨ ਹੋਈ ਮੌਤ