Saturday, January 28, 2023
Saturday, January 28, 2023 ePaper Magazine
BREAKING NEWS
ਖਰੜ ਨਗਰ ਕੌਂਸਲ ਵੱਲੋਂ ਪ੍ਰਦਰਸ਼ਨੀ ਲਗਾ ਕੇ ਕੀਤਾ ਲੋਕਾਂ ਨੂੰ ਜਾਗਰੂਕ ਵਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦਾ ਤੂਫਾਨੀ ਦੌਰਾ ਜਾਰੀਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਭਗੌੜੇ ਚਲ ਰਹੇ ਇਕ ਹੋਰ ਦੋਸ਼ੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰਮੀਤ ਹੇਅਰ ਵੱਲੋਂ ਖਿਡਾਰੀਆਂ ਦੀ ਮੈਸ ਦੀ ਅਚਨਚੇਤੀ ਚੈਕਿੰਗਰਾਜ ਸਭਾ ਮੈਂਬਰ ਰਾਘਵ ਚੱਢਾ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ ਨਾਲ ਹੋਏ ਸਨਮਾਨਿਤਨਗਰ ਕੌਂਸਲ ਨਾਭਾ-ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਤਿਆਰ ਕੀਤੀ ਖਾਦ ਵੰਡੀ ਪੰਜਾਬ ਸਰਕਾਰ ਵਲੋਂ ਇੱਕਠੇ 500 ਆਮ ਆਦਮੀ ਕਲੀਨਿਕ ਖੋਲਣਾ ਸ਼ਲਾਘਾਯੋਗ ਕਦਮ : ਚੌਧਰੀ ਰਾਜਾ ਕਾਮਰੇਡ ਗੁਰਮੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰ

ਦੁਨੀਆ

ਅਮਰੀਕਾ : 2 ਭਾਰਤੀ ਵਿਦਿਆਰਥੀਆਂ ਦੀ ਝੀਲ ’ਚ ਡੁੱਬਣ ਕਾਰਨ ਮੌਤ

November 29, 2022 11:33 AM

ਏਜੰਸੀਆਂ
ਵਾਸ਼ਿੰਗਟਨ/ਹੈਦਰਾਬਾਦ/28 ਨਵੰਬਰ : ਅਮਰੀਕਾ ਦੇ ਮਿਸੂਰੀ ਸੂਬੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਝੀਲ ਵਿੱਚ ਡੁੱਬਣ ਕਾਰਨ ਹੋਈ ਮੌਤ ਦੀ ਮੰਦਭਾਗੀ ਖ਼ਬਰ ਆਈ ਹੈ। ਉਥੇਜ ਕੁੰਤਾ (24) ਅਤੇ ਸ਼ਿਵ ਡੀ. ਕੇਲੀਗਾਰੀ (25) ਓਜ਼ਾਰਕ ਦੀ ਝੀਲ ਵਿੱਚ ਡੁੱਬ ਗਏ । ਜਾਣਕਾਰੀ ਅਨੁਸਾਰ ਇਹ ਘਟਨਾ 26 ਨਵੰਬਰ ਨੂੰ ਦੁਪਹਿਰ 2.30 ਵਜੇ ਦੇ ਕਰੀਬ ਵਾਪਰੀ । ਮਿਸੂਰੀ ਸਟੇਟ ਹਾਈਵੇ ਪੈਟਰੋਲ (ਐਮਐਸਐਚਪੀ) ਵਾਟਰ ਡਿਵੀਜ਼ਨ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜੋ ਸੇਂਟ ਲੁਈਸ ਯੂਨੀਵਰਸਿਟੀ ਵਿੱਚ ਆਪਣੇ ਮਾਸਟਰ ਪ੍ਰੋਗਰਾਮ ਕਰ ਰਹੇ ਸਨ । ਦੋਵੇਂ ਦੋਸਤ ਥੈਂਕਸਗਿਵਿੰਗ ਵੀਕੈਂਡ ’ਤੇ ਤੈਰਾਕੀ ਕਰਨ ਗਏ ਸਨ । ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਉਥੇਜ ਪਾਣੀ ’ਚ ਸੰਘਰਸ਼ ਕਰਨ ਲੱਗਾ ਅਤੇ ਹੇਠਾਂ ਚਲਾ ਗਿਆ । ਸ਼ਿਵ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ। ਘਟਨਾ ਦੇ ਕੁਝ ਘੰਟਿਆਂ ਬਾਅਦ ਐਮਐਸਐਚਪੀ ਅੰਡਰਵਾਟਰ ਰਿਕਵਰੀ ਟੀਮ ਦੁਆਰਾ ਉਥੇਜ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਦੋਂ ਕਿ ਸ਼ਿਵ ਦੀ ਲਾਸ਼ ਗੋਤਾਖੋਰੀ ਟੀਮ ਨੇ ਅਗਲੇ ਦਿਨ ਬਰਾਮਦ ਕੀਤੀ । ਸ਼ਿਵ ਰੰਗਰੇਡੀ ਜ਼ਿਲ੍ਹੇ ਦੇ ਤੰਦੂਰ ਦਾ ਰਹਿਣ ਵਾਲਾ ਸੀ, ਜਦੋਂ ਕਿ ਉਥੇਜ ਹਨਮਕੋਂਡਾ ਦਾ ਰਹਿਣ ਵਾਲਾ ਸੀ । ਇਸ ਦੌਰਾਨ ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾ ਰਾਓ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਨੇ ਆਪਣੇ ਦਫਤਰ ਨੂੰ ਮ੍ਰਿਤਕ ਦੇਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਲਈ ਪਰਿਵਾਰਾਂ ਦੀ ਮਦਦ ਕਰਨ ਲਈ ਕਿਹਾ ਹੈ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਦੁਨੀਆ ਦੇ ਮਹਾਨ ਦੌੜਾਕ ਉਸੈਨ ਬੋਲਟ ਦੇ ਬੈਂਕ ਖਾਤੇ ’ਚੋਂ 1.27 ਕਰੋੜ ਡਾਲਰ ਗਾਇਬ, 12 ਹਜ਼ਾਰ ਬਚੇ

ਅਮਰੀਕੀ ਸੁੰਦਰੀ ਆਰ’ਬੋਨੀ ਗੈਬਰੀਅਲ ਬਣੀ ‘ਮਿਸ ਯੂਨੀਵਰਸ’

ਅਫ਼ਗਾਨਿ ਵਿਦੇਸ਼ ਮੰਤਰਾਲੇ ਬਾਹਰ ਧਮਾਕਾ, 20 ਮੌਤਾਂ

ਅਮਰੀਕੀ ਕੰਪਿਊਟਰ ਦੀ ਖ਼ਰਾਬੀ ਕਾਰਨ ਸੈਂਕੜੇ ਅਮਰੀਕੀ ਉਡਾਣਾਂ ’ਚ ਦੇਰੀ

ਅਮਰੀਕਾ ਨਿਵਾਸੀ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਲੱਖ ਰੁਪਏ ਦਾਨ

ਕਲਪਨਾ ਚਾਵਲਾ ਦੇ ਨਾਂਅ 'ਤੇ ਰੱਖਿਆ ਗਿਆ ਸਪੇਸਕ੍ਰਾਫਟ ਦਾ ਨਾਂਅ, ਨਾਸਾ ਨੇ ਦਿੱਤੀ ਜਾਣਕਾਰੀ

WHO ਵੱਲੋਂ ਕਰੋਨਾ ਪ੍ਰਭਾਵਿਤ ਦੇਸ਼ਾਂ ‘ਚ ਜਾਣ ਵਾਲੇ ਯਾਤਰੀਆਂ ਨੂੰ ਮਾਸਕ ਪਹਿਨਣ ਦੀ ਸਲਾਹ

ਗੂਗਲ, ​​ਫੇਸਬੁੱਕ ਵਰਗੀਆਂ ਕੰਪਨੀਆਂ ਹੁਣ ਯੂਰਪ 'ਚ ਨਹੀਂ ਕਰ ਸਕਣਗੀਆਂ ਮਨਮਰਜੀ, ਆ ਰਿਹਾ ਖਾਸ ਕਾਨੂੰਨ

ਪ੍ਰਧਾਨ ਮੰਤਰੀ ਪ੍ਰਚੰਡ ਨੇ ਨੇਪਾਲੀ ਸੰਸਦ ’ਚ ਭਰੋਸੇ ਦੀ ਵੋਟ ਜਿੱਤੀ

ਭਾਰਤੀ ਧੀ ਅਮਰੀਕਾ ’ਚ ਬਣੀ ਜੱਜ