- ਮੈਨੂੰ ਕਾਂਗਰਸ ਨੇ ਨਹੀਂ ਸਗੋਂ ਰਾਜਾ ਵੜਿੰਗ ਨੇ ਕੱਢਿਆ ਪਾਰਟੀ ’ਚੋਂ : ਕਮਲਜੀਤ ਸਿੰਘ ਬਰਾੜ
ਪਰਗਟ ਸਿੰਘ ਰਾਜੇਆਣਾ
ਬਾਘਾ ਪੁਰਾਣਾ/28 ਨਵੰਬਰ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਤੇ ਜ਼ਿਲ੍ਹਾ ਮੋਗਾ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਕਮਲਜੀਤ ਸਿੰਘ ਬਰਾੜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਹਨ। ਕਮਲਜੀਤ ਸਿੰਘ ਬਰਾੜ ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲੇ ਸਨ। ਪਿਛਲੇ ਦਿਨੀ ਉਨ੍ਹਾਂ ਵੱਲੋਂ ਰਾਜਾ ਵੜਿੰਗ ਦੇ ਵਿਰੋਧ ਵਿੱਚ ਲਗਾਤਾਰ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ। ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਵਿਚੋਂ ਕੱਢੇ ਜਾਣ ਤੋਂ ਬਾਅਦ ਜਗਸੀਰ ਸਿੰਘ ਕਾਲੇਕੇ ਜੋ ਕਿ ਮਾਰਕਿਟ ਕਮੇਟੀ ਬਾਘਾ ਪੁਰਾਣਾ ਦੇ ਮੌਜੂਦਾ ਚੇਅਰਮੈਨ ਵੀ ਹਨ, ਦੀ ਅਗਵਾਈ ’ਚ ਮੀਟਿੰਗ ਕੀਤੀ ਗਈ, ਜਿਸ ਵਿੱਚ ਕਾਂਗਰਸ ਪਾਰਟੀ ਦੇ ਪੰਚ-ਸਰਪੰਚ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਉਨ੍ਹਾਂ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਉਪਰ ਸੰਗੀਨ ਦੋਸ਼ ਲਗਾਏ ਅਤੇ ਕਿਹਾ ਕਿ ਇਨ੍ਹਾਂ ਨੇ ਸਾਡੇ ਕਹੇ ’ਤੇ ਕੋਈ ਵੀ ਕੰਮ ਨਹੀ ਕੀਤਾ। ਆਗੂਆਂ ਨੇ ਕਿਹਾ ਕਿ ਇਹ ਜੋ ਵੀ ਫੈਸਲਾ ਕਾਂਗਰਸ ਪਾਰਟੀ ਵੱਲੋਂ ਲਿਆ ਗਿਆ ਹੈ ‘ਦੇਰ ਆਏ ਦਰੁਸਤ ਆਏ’ ਮੁਤਾਬਕ ਠੀਕ ਹੈ।
ਦੂਜੇ ਪਾਸੇ ਇਸ ਸਬੰਧੀ ਕਮਲਜੀਤ ਸਿੰਘ ਬਰਾੜ ਨੇ ਸੋਸ਼ਲ ਮੀਡੀਆ ’ਤੇ ਆਪਣਾ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਇਸ ਸਬੰਧੀ ਜੋ ਇਨਾਮ ਮਿਲਿਆ ਉਹ ਸਭ ਦੇ ਸਾਹਮਣੇ ਹੈ।
ਕਿਉਂਕਿ ਇਸ ਸਬੰਧੀ ਉਹੀ ਵਿਅਕਤੀ ਦੱਸ ਸਕਦਾ ਜਿਸਨੇ ਮੇਰੇ ਵਿਰੋਧ ਵਿਚ ਫੈਸਲਾ ਲਿਆ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਜਦੋਂ ਵੀ ਮੇਰੀ ਰਾਜਾ ਵੜਿੰਗ ਨਾਲ ਗੱਲ ਹੁੰਦੀ ਸੀ, ਤਾਂ ਉਹ ਕਹਿੰਦੇ ਰਹਿੰਦੇ ਸਨ ਕਿ ਤੂੰ ਕੇਸਰੀ ਨਿਸ਼ਾਨ ਸਾਹਿਬ ਕਿਉਂ ਚੁੱਕਦਾ ਹੈ, ਅਤੇ ਧਾਰਮਿਕ ਸਰਗਰਮੀਆਂ ਵਿੱਚ ਹਿੱਸਾ ਕਿਉਂ ਲੈਂਦਾ ਹੈ । ਅੱੱਜ ਦੀ ਮੀਟਿੰਗ ਵਿੱਚ ਗੁਰਤੇਜ ਸਿੰਘ ਨੱਥੂਵਾਲਾ ਬਲਾਕ ਪ੍ਰਧਾਨ ਕਾਂਗਰਸ ਬਾਘਾ ਪੁਰਾਣਾ, ਹਰਦੀਸ਼ ਸਿੰਘ ਸੇਖਾ ਬਲਾਕ ਪ੍ਰਧਾਨ ਸਮਾਲਸਰ, ਇਕਬਾਲ ਸਿੰਘ ਨੱਥੂਵਾਲਾ, ਗੁਰਦੀਪ ਸਿੰਘ ਬਰਾੜ ਬਾਘਾ ਪੁਰਾਣਾ, ਜਗਦੇਵ ਸਿੰਘ ਪਿੰਡ ਛੋਟਾ ਘਰ, ਗੁਰਮੇਲ ਸਿੰਘ ਨੱਥੂਵਾਲਾ ਗਰਬੀ ਸਰਪੰਚ, ਗੁਰਿੰਦਰ ਸਿੰਘ, ਗਗਨ ਸਰਪੰਚ ਨਿਗਾਹਾ, ਸੁਖਪ੍ਰੀਤ ਸਿੰਘ ਲੰਗਿਆਣਾ, ਗੁਰਮੁੱਖ ਸਿੰਘ ਐਮ ਸੀ ਬਾਘਾ ਪੁਰਾਣਾ, ਜਗਸੀਰ ਸਿੰਘ ਐਮ ਸੀ ਬਾਘਾ ਪੁਰਾਣਾ, ਅਮਨਦੀਪ ਸਿੰਘ ਸਰਪੰਚ ਸਮਾਲਸਰ, ਰੂਪ ਸਿੰਘ ਸਰਪੰਚ ਚੰਨੂਵਾਲਾ, ਗੁਰਬਾਗ ਸਿੰਘ ਸਰਪੰਚ ਘੋਲੀਆ ਕਲਾ, ਬਲਜੀਤ ਸਿੰਘ ਸਰਪੰਚ ਨੱਥੋਕੇ, ਰੂਪ ਸਿੰਘ ਸਰਪੰਚ ਫੂਲੇਵਾਲਾ, ਹਰਪ੍ਰੀਤ ਸਿੰਘ ਸਰਪੰਚ ਪੰਜਗਰਾਂਈ ਖੁਰਦ, ਜੱਜ ਸਿੰਘ ਹਰੀਏਵਾਲਾ, ਸੁਖਦੀਪ ਸਿੰਘ ਰਾਜਿਆਣਾ, ਰਾਜਾ ਸਿੰਘ ਵੱਡਾ ਘਰ ਅਤੇ ਕਾਂਗਰਸ ਦੇ ਹੋਰ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।