ਭੁੱਲਰ
ਚੰਡੀਗੜ੍ਹ/1 ਦਸੰਬਰ : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅੱਜ ਪਿੰਡ ਡੱਡੂ ਮਾਜਰਾ ਵਿਖੇ ਸੁੱਕੀ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕਰਨ ਅਤੇ ਇਸ ਨੂੰ ਆਰਡੀਐਫ (ਰਿਫਿਊਜ਼ ਡਿਰਾਈਵਡ ਫਿਊਲ) ਵਿੱਚ ਬਦਲਣ ਲਈ ਅਪਗ੍ਰੇਡ ਕੀਤੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੀਤਾ।
ਅਪਗ੍ਰੇਡ ਕੀਤੇ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਪਾਲ ਨੇ ਕਿਹਾ ਕਿ ਅੱਜ ਨਿਗਮ ਨੇ ਚੰਡੀਗੜ੍ਹ ਦੀ ਸਫ਼ਾਈ ਮੁਹਿੰਮ ਨੂੰ ਨਵੀਂ ਤਾਕਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁੱਕੀ ਅਤੇ ਗਿੱਲੇ ਰਹਿੰਦ-ਖੂੰਹਦ ਨੂੰ ਨਿਗਮ ਦੁਆਰਾ ਮੁਰੰਮਤ ਅਤੇ ਸਥਾਪਿਤ ਕੀਤੀਆਂ ਮੌਜੂਦਾ ਮਸ਼ੀਨਾਂ ਨਾਲ ਪਲਾਂਟ ਵਿੱਚ ਪ੍ਰੋਸੈਸ ਕੀਤਾ ਜਾਵੇਗਾ।
ਕਿਰਨ ਖੇਰ, ਮੈਂਬਰ ਪਾਰਲੀਮੈਂਟ, ਚੰਡੀਗੜ੍ਹ ਨੇ ਕਿਹਾ ਕਿ ਜੇਕਰ ਸਮੱਸਿਆਵਾਂ ਨੂੰ ਪਛਾਣ ਕੇ ਸੁਹਿਰਦ ਯਤਨ ਕੀਤੇ ਜਾਣ ਤਾਂ ਬਦਲਾਅ ਸੰਭਵ ਹੈ।
ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਇਹ ਪਲਾਂਟ ਸਾਲ 2008 ਵਿੱਚ ਜੈ ਪ੍ਰਕਾਸ਼ ਐਸੋਸੀਏਟਸ ਲਿਮਟਿਡ ਦੁਆਰਾ ਰਾਜਪਾਲ ਵੱਲੋਂ ਡੱਡੂਮਾਜਰਾ ’ਚ ਅਪਗ੍ਰੇਡ ਕੀਤੇ ਸਾਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ 30 ਸਾਲਾਂ ਲਈ ਬਿਲਟ, ਓਨ, ਓਪਰੇਟ ਅਤੇ ਟ੍ਰਾਂਸਫਰ ਦੇ ਅਧਾਰ ’ਤੇ ਸਥਾਪਿਤ ਕੀਤਾ ਗਿਆ ਸੀ ਅਤੇ ਏਜੰਸੀ ਨੇ ਸਾਲ 2012 ਵਿੱਚ ਸੰਚਾਲਨ ਦੇ ਸਮੇਂ ਦੌਰਾਨ ਟਿਪਿੰਗ ਫੀਸ ਦੀ ਮੰਗ ਕੀਤੀ ਸੀ, ਇਹ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਤੋਂ ਪਰ੍ਹੇ ਸੀ । ਸਮੇਂ-ਸਮੇਂ ’ਤੇ ਮਸ਼ੀਨਰੀ ਦੀ ਸਾਂਭਸੰਭਾਲ ਨਾ ਹੋਣ ਕਾਰਨ ਏਜੰਸੀ ਪਲਾਂਟ ਨੂੰ ਸਹੀ ਢੰਗ ਨਾਲ ਚਲਾਉਣ ’ਚ ਅਸਫਲ ਰਹੀ। ਇਹ ਸਮਝੌਤਾ ਜੂਨ 2020 ਵਿੱਚ ਖਤਮ ਕਰ ਦਿੱਤਾ ਗਿਆ ਸੀ ਅਤੇ ਪਲਾਂਟ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਸੁੱਕੀ ਰਹਿੰਦ-ਖੂੰਹਦ ਲਈ ਪਲਾਂਟ 2020 ਤੋਂ ਮਸ਼ੀਨਰੀ ਨੂੰ ਅਪਗ੍ਰੇਡ ਕਰਨ ਦੀ ਘਾਟ ਕਾਰਨ ਬੇਕਾਰ ਪਿਆ ਹੈ ਕਿਉਂਕਿ ਕੁਝ ਮਸ਼ੀਨਰੀ ਬੇਕਾਰ ਹੋ ਗਈ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਇਹ ਪਲਾਂਟ ਸ਼ਹਿਰ ਵਿੱਚ ਪੈਦਾ ਹੋਣ ਵਾਲੇ 100 ਫ਼ੀਸਦ ਸੁੱਕੇ ਕੂੜੇ ਨੂੰ ਪ੍ਰੋਸੈਸ ਕਰੇਗਾ। ਉਨ੍ਹਾਂ ਕਿਹਾ ਕਿ ਲਗਭਗ 200 ਟੀ.ਪੀ.ਡੀ. ਸ਼ੈੱਡਾਂ ਦੀ ਉਸਾਰੀ ਕਰਕੇ ਵੈੱਟ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸਮਰਥਾ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ, ਨਗਰ ਨਿਗਮ ਜਲਦ ਹੀ ਇਸ ਪਲਾਂਟ ਵਿੱਚ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ 400 ਟੀਪੀਡੀ ਦੀ ਮਾਤਰਾ ਵਿੱਚ ਪ੍ਰੋਸੈਸ ਕਰੇਗਾ।
ਇਸ ਮੌਕੇ ਨਿਤਿਨ ਕੁਮਾਰ ਯਾਦਵ ਗ੍ਰਹਿ ਸਕੱਤਰ-ਕਮ-ਸਕੱਤਰ ਸਥਾਨਕ ਸਰਕਾਰ, ਅਨੂਪ ਗੁਪਤਾ, ਡਿਪਟੀ ਮੇਅਰ ਡਾ. ਪੂਨਮ, ਇਲਾਕਾ ਕੌਂਸਲਰ, ਹੋਰ ਕੌਂਸਲਰ, ਨਗਰ ਨਿਗਮ ਦੇ ਅਧਿਕਾਰੀ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।