ਰਵਿੰਦਰ ਸਿੰਘ ਢੀਂਡਸਾ, ਰਣਜੋਧ ਸਿੰਘ ਔਜਲਾ, ਕੇਐਸ ਭਾਂਬਰੀ
ਸ੍ਰੀ ਫ਼ਤਹਿਗੜ੍ਹ ਸਾਹਿਬ, ਸੰਘੋਲ, ਖਮਾਣੋਂ/ 2 ਦਸੰਬਰ : ਭਗਵੰਤ ਮਾਨ ਸਰਕਾਰ ਵੱਲੋਂ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ ਅਤੇ ਗੀਤਾਂ ’ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਵਿਰੁੱਧ ਪੁਲਿਸ ਨੂੰ ਸਖਤੀ ਵਰਤਣ ਦੇ ਦਿੱਤੇ ਗਏ।
ਆਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਗਾਇਕ ਸੁਖਮਨ ਹੀਰ ਗਾਇਕ, ਜੈਸਮੀਨ ਅਖਤਰ ਸਣੇ 6-7 ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰ ਲਏ ਜਾਣ ਦਾ ਲੱਗਾ ।ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ’ਚ ਦੱਸਿਆ ਗਿਆ ਕਿ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਯੂ ਟਿਊਬ ’ਤੇ ਸਵੈਚਰ ਮਿਊਜ਼ਿਕ ਚੈਨਲ ’ਤੇ ਚਲਾਏ ਜਾ ਰਹੇ ਗੀਤ ਵਿੱਚ ਗਾਇਕ ਸੁਖਮਨ ਹੀਰ ਅਤੇ ਗਾਇਕਾ ਜੈਸਮੀਨ ਅਖਤਰ ਸਣੇ ਅਣਪਛਾਤਿਆਂ ਵੱਲੋਂ ਅਸਲਾ/ਹਥਿਆਰਾਂ ਨੂੰ ਪ੍ਰਮੋਟ ਕਰਕੇ ਆਮ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜੋ ਕਿ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਕੰਮ ਲਈ ਉਕਸਾਉਂਦਾ ਹੈ, ਜਿਸ ’ਤੇ ਕਾਰਵਾਈ ਕਰਦਿਆਂ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਵੱਲੋਂ ਗਾਇਕ ਸੁਖਮਨ ਹੀਰ ਵਾਸੀ ਪਿੰਡ ਭੜੀ, ਗਾਇਕਾ ਜੈਸਮੀਨ ਅਖਤਰ ਅਤੇ 6-7 ਅਣਪਛਾਤੇ ਵਿਅਕਤੀਆਂ ਵਿਰੁੱਧ 153,188,504 ਆਈ.ਪੀ.ਸੀ. ਤੇ ਅਸਲਾ ਐਕਟ ਦੀ ਧਾਰਾ 30 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।