ਦਸਬ
ਰਈਆ/4 ਦਸੰਬਰ : ਇਸ ਕਸਬੇ ਵਿਚ ਫੇਰੂਮਾਨ ਰੋਡ ਉਪਰ ਇਕ ਪੈਲੇਸ ਨੇੜਲੀ ਗਲੀ ਵਿਚ ਐਤਵਾਰ ਸਵੇਰੇ ਨੌਜਵਾਨ ਨੇ ਆਪਣੇ ਮਾਸੜ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਘਰ ਦਾ ਦਰਵਾਜ਼ਾ ਖੜਕਣ ’ਤੇ ਨਰਿੰਦਰ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇ ਸਾਲੀ ਦੇ ਪੁੱਤਰ ਨੇ ਕਿਰਚ ਨਾਲ ਉਨ੍ਹਾਂ ’ਤੇ ਲਗਾਤਾਰ ਪੰਜ ਵਾਰ ਕਰ ਦਿੱਤੇ। ਇਸ ਕਾਰਨ ਨਰਿੰਦਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ । ਮੁਹੱਲਾ ਵਾਸੀਆਂ ਵੱਲੋਂ ਕਥਿਤ ਹਮਲਾਵਰ ਨੂੰ ਕਾਬੂ ਕਰਕੇ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ ਸੀ, ਪਰ ਹਮਲਾਵਰ ਮੌਕੇ ਦਾ ਫ਼ਾਇਦਾ ਉਠਾ ਕੇ ਦੌੜਨ ਵਿਚ ਕਾਮਯਾਬ ਹੋ ਗਿਆ । ਪਰਿਵਾਰ ਨੇ ਹਮਲਾਵਰ ਦੀ ਪਛਾਣ ਗੁਰਬਿੰਦਰ ਸਿੰਘ ਗੋਪੀ ਪਿੰਡ ਗਗੜਭਾਣਾ ਦੇ ਰੂਪ ਵਿਚ ਕੀਤੀ ਹੈ ਅਤੇ ਉਹ ਮ੍ਰਿਤਕ ਦੀ ਸਕੀ ਸਾਲੀ ਦਾ ਪੁੱਤਰ ਹੈ, ਜੋ ਕਥਿਤ ਤੌਰ ’ਤੇ ਨਸ਼ੇੜੀ ਹੈ । ਨਰਿੰਦਰ ਸਿੰਘ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਡੀਐਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਬਿਆਸ ਵੱਲੋਂ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।