ਏਜੰਸੀਆਂ
ਨਵੀਂ ਦਿੱਲੀ/5 ਦਸੰਬਰ : ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸਿੰਗਾਪੁਰ ’ਚ ਗੁਰਦੇ ਟਰਾਂਸਪਲਾਂਟ ਦਾ ਆਪਰੇਸ਼ਨ ਸਫ਼ਲ ਰਿਹਾ । ਤੇਜਸਵੀ ਨੇ ਰਾਜਦ ਸੁਪਰੀਮੋ (74) ਨੂੰ ਆਪਰੇਸ਼ਨ ਥੀਏਟਰ ਤੋਂ ਆਈਸੀਯੂ ਲਿਜਾਏ ਜਾਣ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਪਿਤਾ ਜੀ ਦਾ ਗੁਰਦਾ ਟਰਾਂਸਪਲਾਂਟ ਆਪਰੇਸ਼ਨ ਸਫ਼ਲਤਾਪੂਰਵਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਰੇਸ਼ਨ ਥੀਏਟਰ ਤੋਂ ਆਈਸੀਯੂ ਟਰਾਂਸਪਲਾਂਟ ਕੀਤਾ ਗਿਆ।’’ ਲਾਲੂ ਦੀ ਵੱਡੀ ਧੀ ਰੋਹਿਣੀ ਆਚਾਰੀਆ ਨੇ ਆਪਣੇ ਪਿਤਾ ਨੂੰ ਗੁਰਦਾ ਦਿੱਤਾ ਹੈ । ਤੇਜਸਵੀ ਨੇ ਕਿਹਾ, ‘‘ਗੁਰਦਾ ਦਾਨ ਕਰਨ ਵਾਲੀ ਭੈਣ ਰੋਹਿਣੀ ਆਚਾਰੀਆ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀ ਦੋਵੇਂ ਸਿਹਤਮੰਦ ਹਨ। ਤੁਹਾਡੀ ਪ੍ਰਾਰਥਨਾਵਾਂ ਅਤੇ ਦੁਆਵਾਂ ਲਈ ਧੰਨਵਾਦ ।’’