ਸੁਭਾਸ਼ ਪਾਠਕ, ਸੁਭਾਸ਼ ਚੰਦਰ
ਸਮਾਣਾ/5 ਦਸੰਬਰ : ਅੱਜ ਸਮਾਣਾ ਲਾਗਲੇ ਪਿੰਡ ਜੌੜਾਮਾਜਰਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਜਿਨ੍ਹਾਂ ਦਾ ਇਹ ਜੱਦੀ ਪਿੰਡ ਤੋਂ ਇਲਾਵਾ ਦੀ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ ਅਤੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ। ਕੈੰਪ ਵਿੱਚ 35 ਯੂਨਿਟ ਖੂਨ ਇਕੱਤਰ ਕੀਤਾ ਗਿਆ । ਇਸ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਛੋਟੇ ਭਰਾ ਹਰਜਿੰਦਰ ਸਿੰਘ ਮਿੰਟੂ ਜੋੜੇਮਾਜਰਾ, ਆਪ ਆਗੂ ਮਦਨ ਮਿੱਤਲ, ਸੁਰਜੀਤ ਗਾਜੀਪੁਰ, ਰਾਣਾ ਵਿਰਕ, ਮੌਜੂਦਾ ਪਿੰਡ ਸਰਪੰਚ ਸਮੂਹ ਨਗਰ ਪੰਚਾਇਤ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ । ਇਸ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਅਤੇ ਖੂਨਦਾਨ ਕਰਨ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਖੂਨ ਤੋਂ ਬਿਨਾਂ ਜ਼ਿੰਦਗੀ ਨਾ-ਮੁਮਕਿਨ ਹੈ ਅਤੇ ਇਹ ਇਕ ਅਜਿਹੀ ਚੀਜ਼ ਹੈ, ਜੋ ਕਿ ਪ੍ਰਯੋਗਸ਼ਾਲਾਂ ਵਿੱਚ ਨਹੀਂ ਬਣਾਈ ਜਾ ਸਕਦੀ । ਉਨਾਂ ਸਮਾਜ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖ਼ੂਨਦਾਨ ਲਈ ਹਮੇਸ਼ਾ ਤੱਤਪਰ ਰਹਿਣ ਤਾਂ ਜੋ ਲੋੜ ਪੈਣ ’ਤੇ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਕੈਂਪ ਵਿੱਚ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।