ਹਰਮੀਤ ਸਿੰਘ
ਕੁਰਾਲੀ/5 ਦਸੰਬਰ : ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਚੰਡੀਗੜ ਪੀ.ਜੀ.ਆਈ ਦੇ ਬਲੱਡ ਬੈਂਕ ਤੋਂ ਡਾ.ਅਪਲਕ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਕੋਲੋਂ ਖੂਨ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਸ਼ਮਸ਼ੇਰ ਸਿੰਘ ਨਾਮਧਾਰੀ ਅਤੇ ਅਗਰਵਾਲ ਸਭਾ ਤੋਂ ਮੁਕੇਸ਼ ਕੁਮਾਰ ਨੇ ਸਾਂਝੇ ਤੌਰ ਤੇ ਕੀਤਾ। ਇਸ ਕੈਂਪ ਮੌਕੇ ਵਿਸ਼ੇਸ ਮੁੱਖ ਮਹਿਮਾਨ ਦੀ ਤੌਰ ਤੇ ਪਹੁੰਚੇ ਜਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਜਿੱਥੇ ਖ਼ੁਦ ਖ਼ੂਨਦਾਨ ਕਰਕੇ ਯੋਗਦਾਨ ਪਾਇਆ ਉਥੇ ਉਨਾਂ ਖੂਨਦਾਨ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਲੋਕ ਭਲਾਈ ਨੂੰ ਸਮਰਪਿਤ ਉਨਾਂ ਦੀ ਨਿਰਸਵਾਰਥ ਸੇਵਾ ਅਤੇ ਵੱਡਮੁੱਲੇ ਯੋਗਦਾਨ ਦੀ ਪ੍ਰਸੰਸਾ ਵੀ ਕੀਤੀ। ਇਸ ਮੋਕੇ ਰੋਪੜ ਕਾਂਗਰਸ ਕਮੇਟੀ ਦੇ ਜਿਲਾ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੇ ਸਲਾਘਾ ਕੀਤੀ। ਇਸ ਦੌਰਾਨ ਸ੍ਰੀ ਜੀ.ਐਲ.ਆਨੰਦ ਜੀ ਮੁਖੀ ਕੁਰਾਲੀ ਨੇ ਖੂਨਦਾਨ ਕੈਂਪ ਵਿੱਚ ਹਾਜ਼ਰ ਸਮੂਹ ਪਤਵੰਤਿਆਂ, ਖੂਨਦਾਨੀਆਂ ਅਤੇ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਵਰਮਾ, ਕੌਸਲਰ ਰਮਾਕਾਂਤ ਕਾਲੀਆ, ਸ਼ਿਵ ਵਰਮਾ, ਹੈਪੀ ਧੀਮਾਨ, ਪਰਮਜੀਤ ਸਿੰਘ ਪੰਪੀ, ਦਿਨੇਸ਼ ਗੋਤਮ, ਦੀਪਕ ਵਰਮਾ, ਗੁਣਦੀਪ ਵਰਮਾ, ਲਵਖੀਰ ਸਿੰਘ ਲੱਕੀ, ਗੁਰਸ਼ਰਨ ਸਿੰਘ, ਵਿਮਲ ਵਰਮਾ, ਰੋਸ਼ਨ ਵਰਮਾ, ਗੋਪਾਲ, ਸੋਹਣ ਲਾਲ ਆਦਿ ਹਾਜ਼ਰ ਸਨ।