Saturday, January 28, 2023
Saturday, January 28, 2023 ePaper Magazine
BREAKING NEWS
ਨਗਰ ਕੌਂਸਲ ਨਾਭਾ-ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਤਿਆਰ ਕੀਤੀ ਖਾਦ ਵੰਡੀ ਪੰਜਾਬ ਸਰਕਾਰ ਵਲੋਂ ਇੱਕਠੇ 500 ਆਮ ਆਦਮੀ ਕਲੀਨਿਕ ਖੋਲਣਾ ਸ਼ਲਾਘਾਯੋਗ ਕਦਮ : ਚੌਧਰੀ ਰਾਜਾ ਕਾਮਰੇਡ ਗੁਰਮੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ12 ਫਰਵਰੀ ਨੂੰ ਸਰਹਿੰਦ ਵਿਖੇ ਲੱਗੇਗਾ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਅਤੇ ਨਿਉਰੋਥਰੈਪੀ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪਰਾਣਾ ਗਰੁੱਪ ਵੱਲੋਂ ਝੰਡਾ ਲਹਿਰਾ ਕੇ ਮਨਾਇਆ ਗਿਆ ਦੇਸ਼ ਦਾ 74ਵਾਂ ਗਣਤੰਤਰ ਦਿਵਸ ਦੋ ਇਨੋਵਾ ਕਾਰ ਸਵਾਰ ਸਮੈਕ ਸਮੇਤ ਕਾਬੂਸੜਕ ਹਾਦਸੇ 'ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਇਲਾਜ਼ ਦੌਰਾਨ ਹੋਈ ਮੌਤ

ਸੰਪਾਦਕੀ

ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸਰਕਾਰ ਨੂੰ ਸ਼ਰਮਿੰਦਾ ਕਰਨ ਲਈ ਕਾਫੀ

December 07, 2022 11:35 AM

ਪੰਜਾਬ ’ਚ ਸਰਕਾਰਾਂ ਬਦਲ ਜਾਂਦੀਆਂ ਹਨ ਪਰ ਸੂਬੇ ’ਚ ਨਸ਼ਿਆਂ ਦੀ ਭਰਮਾਰ ਬਰਕਰਾਰ ਰਹਿੰਦੀ ਹੈ ਹਾਲਾਂਕਿ ਹੁਕਮਰਾਨ ਰਹੀਆਂ ਤਮਾਮ ਸਿਆਸੀ ਪਾਰਟੀਆਂ ਦੇ ਲਗਭਗ ਸਾਰੇ ਹੀ ਆਗੂ ਨਾ ਕਿ ਨਸ਼ਿਆਂ ਦੇ ਖ਼ਿਲਾਫ਼ ਬੋਲਦੇ ਰਹੇ ਹਨ ਸਗੋਂ ਵਾਅਦੇ ਕਰਦੇ ਰਹੇ ਹਨ ਕਿ ਜਲਦ ਪੰਜਾਬ ’ਚ ਨਸ਼ਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਪੰਜਾਬ ’ਚ ਨੌਜਵਾਨ ਅਤੇ ਵੱਡਿਆਂ ’ਚ ਵੀ ਨਸ਼ਿਆਂ ਦੀ ਵਰਤੋਂ ਇਸ ਕਦਰ ਵਧ ਚੁੱਕੀ ਹੈ ਕਿ ਨਸ਼ਿਆਂ ਖਾਤਰ ਕਤਲ ਹੋ ਰਹੇ ਹਨ। ਅਜਿਹੇ ਹੌਲਨਾਕ ਵਾਕਿਆ ਵੀ ਵਾਪਰੇ ਹਨ ਕਿ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਨ ਵਾਲੀ ਮਾਂ ਦੀ ਹੀ ਪੁੱਤਰ ਨੇ ਹੱਤਿਆ ਕਰ ਦਿੱਤੀ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ’ਚ ਗਰਕ ਗਈ ਸਮਝਿਆ ਜਾਂਦਾ ਹੈ। ਨਸ਼ਿਆਂ ਲਈ ਕਈ ਨੌਜਵਾਨਾਂ ਨੇ ਝਪਟਮਾਰੀ ਅਖਤਿਆਰ ਕਰ ਲਈ ਹੈ। ਇਹ ਨਵੀਂ ਕਿਸਮ ਦੇ ਚਿੱਟੇ ਦਿਨ ਦੇ ਲੁਟੇਰੇ ਹਨ ਜੋ ਰਾਹਾਂ ’ਚ ਔਰਤਾਂ ਅਤੇ ਕੁੜੀਆਂ ਨੂੰ ਗਹਿਣੇ ਝਪਟਣ ਲਈ ਖਤਰਨਾਕ ਢੰਗ ਨਾਲ ਨਿਸ਼ਾਨਾ ਬਣਾਉਂਦੇ ਹਨ। ਨਸ਼ੇ ਕਰ ਕੇ ਆਪਸ ’ਚ ਲੜਦੇ-ਭਿੜਦੇ ਅਤੇ ਮਰਦੇ-ਮਾਰਦੇ ਹਨ। ਜਿਨ੍ਹਾਂ ਘਰਾਂ ਵਿੱਚ ਨਸ਼ਾ ਵੜ ਗਿਆ ਹੈ, ਉਨ੍ਹਾਂ ਦਾ ਪਤਨ ਲਾਜ਼ਮੀ ਹੈ। ਪੰਜਾਬ ’ਚ ਅਜਿਹੇ ਘਰ ਅਤੇ ਪਰਿਵਾਰ ਕਾਫੀ ਹਨ, ਜਿਨ੍ਹਾਂ ਨੂੰ ਨਸ਼ੇ ਨੇ ਤਬਾਹ ਕਰ ਦਿੱਤਾ ਹੈ। ਕਈਆਂ ਦੀ ਸਮੁੱਚੀ ਨਵੀਂ ਪੀੜ੍ਹੀ ਨਸ਼ਿਆਂ ਨੇ ਇਕ-ਤਰ੍ਹਾਂ ਨਾਲ ਅਪੰਗ ਬਣਾ ਦਿੱਤੀ ਹੈ।
ਕਈ ਦਹਾਕਿਆਂ ਤੋਂ ਇਹ ਸਵਾਲ ਉਠ ਰਿਹਾ ਹੈ ਕਿ ਪੰਜਾਬ ’ਚ ਤਰ੍ਹਾਂ-ਤਰ੍ਹਾਂ ਦੇ ਨਸ਼ੇ ਆਖਰ ਆਉਂਦੇ ਕਿੱਥੋਂ ਹਨ ਅਤੇ ਇਨ੍ਹਾਂ ’ਤੇ ਰੋਕ ਕਿਉਂ ਨਹੀਂ ਲੱਗਦੀ? ਫਿਕਰ ਦੇ ਮਾਰੇ ਮਾਪੇ ਸਰਕਾਰਾਂ ਅਤੇ ਸਰਕਾਰਾਂ ਦੇ ਕਰਤੇ-ਧਰਤਿਆਂ ਵੱਲ ਵੇਖਦੇ ਹਨ ਪਰ ਵਾਅਦੇ ਅੰਤ ਨੂੰ ਲਾਰਿਆਂ ’ਚ ਬਦਲ ਜਾਂਦੇ ਹਨ। ਨਸ਼ਿਆਂ ’ਤੇ ਰੋਕ ਲੱਗਣ ਪੱਖੋਂ ਕੋਈ ਸੁਧਾਰ ਨਹੀਂ ਹੁੰਦਾ। ਸਰਕਾਰਾਂ ਦੀਆਂ ਚਲਾਕੀਆਂ ਤੇ ਨਾਲਾਇਕੀਆਂ ਕਾਰਨ ਸੋਹਣੇ-ਸੁਨੱਖੇ ਪੰਜਾਬ ਦੇ ਮੁੰਡੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਦੇ ਮਾਪਿਆਂ ਦੇ ਦੁੱਖ, ਉਨ੍ਹਾਂ ਨੂੰ ਅੰਦਰੋਂ-ਅੰਦਰ ਖੋਰਦੇ ਹਨ। ਪੰਜਾਬ ’ਚ ਉਨ੍ਹਾਂ ਪਰਿਵਾਰਾਂ ਦੀ ਕਮੀ ਨਹੀਂ ਜਿਨ੍ਹਾਂ ’ਚ ਪਰਿਵਾਰ ਦੇ ਇਕ ਤੋਂ ਵਧ ਜੀਅ ਨਸ਼ਿਆਂ ਕਾਰਨ ਤਬਾਹ ਹੋ ਰਹੇ ਹਨ। ਚੋਣਾਂ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਮੁੱਦੇ ਦਾ ਉਭਰਨਾ ਅਤੇ ਸਰਕਾਰਾਂ ਬਣਾਉਣ ਵਾਲਿਆਂ ਵੱਲੋਂ ਪੰਜਾਬੀਆਂ ਨਾਲ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਨਾ, ਦੱਸਦਾ ਹੈ ਕਿ ਪੰਜਾਬ ’ਚ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਕਿੰਨੀ ਗਹਿਰੀ ਤੇ ਵਿਆਪਕ ਹੈ। ਇਸ ਤੋਂ ਉਸ ਨਿਰਾਸ਼ਾ ਦਾ ਵੀ ਪਤਾ ਚਲਦਾ ਹੈ ਜੋ ਪੰਜਾਬੀਆਂ ਨੂੰ ਤਦ ਘੇਰਦੀ ਹੈ ਜਦੋਂ ਨਸ਼ੇ ਖਤਮ ਕਰਨ ਦੇ ਵਾਅਦੇ ਕਰਕੇ ਸਰਕਾਰ ਬਣਾਉਣ ਵਾਲੇ ਆਪਣੇ ਵਾਅਦੇ ਨਹੀਂ ਨਿਭਾਉਂਦੇ।
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਪਿਛਲੀ ਫਰਵਰੀ ਦੀਆਂ ਚੋਣਾਂ ’ਚ ਹੋਈ ਵੱਡੀ ਜਿੱਤ ’ਚ ਜਿਨ੍ਹਾਂ ਵਾਅਦਿਆਂ ਦਾ ਹੱਥ ਰਿਹਾ ਹੈ, ਉਨ੍ਹਾਂ ਵਿੱਚ ਨਸ਼ੇ ਖਤਮ ਕਰਨ ਦਾ ਵਾਅਦਾ ਵੀ ਸ਼ਾਮਲ ਸੀ। ਆਮ ਆਦਮੀ ਪਾਰਟੀ ਦੀ ਨੌਂ ਮਹੀਨਿਆਂ ਦੀ ਹਕੂਮਤ ਦੌਰਾਨ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਦੀ ਤਸਕਰੀ ਤੇ ਵਿਕਰੀ ’ਤੇ ਨੱਥ ਪੈਂਦੀ ਨਜ਼ਰ ਆਉਣੀ ਚਾਹੀਦੀ ਸੀ। ਪਰ ਹਾਲਤ ਬਦ ਤੋਂ ਬਦਤਰ ਵੱਲ ਜਾਂਦੇ ਨਜ਼ਰ ਆ ਰਹੇ ਹਨ। ਨਸ਼ਿਆਂ ਵਿਰੁੱਧ ਜੋ ਹੋ ਰਿਹਾ ਹੈ ਸੱਤਹੀ ਪੱਧਰ ’ਤੇ ਹੋ ਰਿਹਾ ਹੈ, ਵੱਡੇ ਮਗਰਮੱਛ ਹਾਲੇ ਵੀ ਕਾਨੂੰਨ ਦੀ ਪਕੜ ਤੋਂ ਨਾ ਕਿ ਬਾਹਰ ਹਨ ਸਗੋਂ ਆਪਣਾ ਸ਼ਿਕਾਰ ਜਾਰੀ ਰੱਖ ਰਹੇ ਹਨ। ਇਸ ਤੱਥ ਦਾ ਜ਼ਿਕਰ ਸੁਪਰੀਮ ਕੋਰਟ ਵਿੱਚ ਵੀ ਪਿਛਲੇ ਸੋਮਵਾਰ ਹੋਇਆ ਹੈ ਜੋ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਨੂੰ ਸ਼ਰਮਸਾਰ ਕਰਨ ਲਈ ਕਾਫ਼ੀ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਪੰਜਾਬ ’ਚ ਨਕਲੀ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਖਤਰੇ ਬਾਰੇ ਚਿੰਤਾ ਵਿਅਕਤ ਕਰਦਿਆਂ ਕਿਹਾ ਹੈ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਵਧ ਰਹੀ ਹੈ। ਸਪੱਸਟ ਤੌਰ ’ਤੇ ਕਿਹਾ ਗਿਆ ਹੈ ਕਿ ਪੰਜਾਬ ਦੀ ਜਵਾਨੀ ਖਤਮ ਹੋ ਜਾਵੇਗੀ। ਸਰਵ-ਉਚ ਅਦਾਲਤ ਨੇ ਨਕਲੀ ਸ਼ਰਾਬ ਤਿਆਰ ਕਰਦੀ ਭੱਠੀ ਮਿਲਣ ’ਤੇ ਸਥਾਨਕ ਪੁਲਿਸ ਨੂੰ ਜ਼ਿੰਮੇਵਾਰ ਬਣਾਉਣ ਲਈ ਕਿਹਾ ਹੈ। ਅਜਿਹੇ ਹੋਰ ਵੀ ਉਪਾਅ ਹਨ ਜੋ ਸਰਕਾਰਾਂ ਵਧੇਰੇ ਚੰਗੀ ਤਰ੍ਹਾਂ ਤੇ ਬਿਓਰੇਵਾਰ ਜਾਣਦੀਆਂ ਹਨ। ਪਰ ਫਾਇਦਾ ਤਦ ਹੀ ਹੋ ਸਕੇਗਾ ਜੇਕਰ ਪੰਜਾਬ ਸਰਕਾਰ ਨਿਸ਼ਚੇ ਤੇ ਨਿਰਣਾਇਕ ਢੰਗ ਨਾਲ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ